ਕਬੀਰ ਮਾਰੀ ਮਰਉ ਕੁਸੰਗ ਕੀ ਕੇਲੇ ਨਿਕਟਿ ਜੁ ਬੇਰਿ

Kabeer, I have been ruined and destroyed by bad company, like the banana plant near the thorn bush.

ਹੇ ਕਬੀਰ! (ਜੇ ਤੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਛੱਡ ਦਿੱਤੀ, ਤਾਂ ਸੁਤੇ ਹੀ ਉਹਨਾਂ ਦਾ ਸਾਥ ਕਰੇਂਗਾ ਜੋ ਪ੍ਰਭੂ ਨਾਲੋਂ ਟੁੱਟੇ ਹੋਏ ਹਨ; ਪਰ ਵੇਖ) ਰੱਬ ਨਾਲੋਂ ਟੁੱਟੇ ਬੰਦਿਆਂ ਦਾ ਸਾਥ ਕਦੇ ਭੀ ਨਾਹ ਕਰੀਂ। ਕੇਲੇ ਦੇ ਨੇੜੇ ਬੇਰੀ ਉੱਗੀ ਹੋਈ ਹੋਵੇ, ਮਰਉ = ਮੈਂ ਮਰ ਜਾਵਾਂਗੀ, ਮੇਰੀ ਜਿੰਦ ਆਤਮਕ ਮੌਤ ਮਰ ਜਾਇਗੀ। ਕੁਸੰਗ ਕੀ ਮਾਰੀ = ਭੈੜੀ ਸੁਹਬਤਿ ਦੀ ਮਾਰ ਨਾਲ, ਭੈੜੀ ਸੁਹਬਤਿ ਵਿਚ ਬੈਠਿਆਂ, ਵਿਕਾਰਾਂ ਦੇ ਅਸਰ ਹੇਠ ਆ ਕੇ। ਨਿਕਟਿ = ਨੇੜੇ। ਜੁ = ਜਿਉਂ, ਜਿਵੇਂ। ਬੇਰਿ = ਬੇਰੀ।

ਉਹ ਝੂਲੈ ਉਹ ਚੀਰੀਐ ਸਾਕਤ ਸੰਗੁ ਹੇਰਿ ॥੮੮॥

The thorn bush waves in the wind, and pierces the banana plant; see this, and do not associate with the faithless cynics. ||88||

ਬੇਰੀ ਹਵਾ ਨਾਲ ਹੁਲਾਰੇ ਲੈਂਦੀ ਹੈ, ਕੇਲਾ (ਉਸ ਦੇ ਕੰਡਿਆਂ ਨਾਲ) ਚੀਰੀਦਾ ਹੈ; ਤਿਵੇਂ (ਹੇ ਕਬੀਰ!) ਭੈੜੀ ਸੁਹਬਤਿ ਵਿਚ ਬੈਠਿਆਂ ਵਿਕਾਰਾਂ ਦੇ ਅਸਰ ਹੇਠ ਤੇਰੀ ਜਿੰਦ ਆਤਮਕ ਮੌਤੇ ਮਰ ਜਾਇਗੀ ॥੮੮॥ ਉਹ ਝੂਲੈ = ਬੇਰੀ ਹਵਾ ਨਾਲ ਹੁਲਾਰੇ ਲੈਂਦੀ ਹੈ, ਝੂਮਦੀ ਹੈ। ਉਹ ਚੀਰੀਐ = ਉਹ ਕੇਲਾ ਚੀਰੀਦਾ ਹੈ। ਨ ਹੇਰਿ = ਨਾਹ ਵੇਖ, ਨਾਹ ਤੱਕ। ਸਾਕਤ = ਰੱਬ ਨਾਲੋਂ ਟੁੱਟਾ ਹੋਇਆ ਬੰਦਾ, ਉਹ ਮਨੁੱਖ ਜੋ ਪਰਮਾਤਮਾ ਦੀ ਯਾਦ ਭੁਲਾ ਬੈਠਾ ਹੈ ॥੮੮॥