ਕਬੀਰ ਭਾਰ ਪਰਾਈ ਸਿਰਿ ਚਰੈ ਚਲਿਓ ਚਾਹੈ ਬਾਟ

Kabeer, the mortal wants to walk on the path, carrying the load of others' sins on his head.

ਹੇ ਕਬੀਰ! (ਕੁਸੰਗ ਦੇ ਕਾਰਨ ਇਸ ਦੇ ਸਿਰ ਉਤੇ ਪਰਾਈ (ਨਿੰਦਿਆ) ਦਾ ਭਾਰ ਚੜ੍ਹਦਾ ਜਾਂਦਾ ਹੈ (ਭਾਰ ਭੀ ਚੜ੍ਹੀ ਜਾਂਦਾ ਹੈ, ਫਿਰ ਭੀ ਮਨੁੱਖ ਇਸ ਨਿੰਦਿਆ ਦੇ) ਰਾਹੇ ਹੀ ਤੁਰਨਾ ਪਸੰਦ ਕਰਦਾ ਹੈ; ਭਾਰ ਪਰਾਈ = ਪਰਾਈ (ਨਿੰਦਿਆ) ਦਾ ਭਾਰ। ਸਿਰ ਚਰੈ = ਮਨੁੱਖ ਦੇ ਸਿਰ ਉੱਤੇ ਚੜ੍ਹਦਾ ਜਾਂਦਾ ਹੈ, 'ਕੁਸੰਗ' ਵਿਚ ਫਸੇ ਮਨੁੱਖ ਦੇ ਸਿਰ ਉੱਤੇ ਚੜ੍ਹਦਾ ਜਾਂਦਾ ਹੈ। ਬਾਟ = ਰਸਤਾ। ਚਲਿਓ ਚਾਹੈ ਬਾਟ = (ਭਾਰ ਚੜ੍ਹੀ ਜਾਂਦਾ ਹੈ, ਫਿਰ ਭੀ ਮਨੁੱਖ ਇਸ ਨਿੰਦਿਆ ਦੇ) ਰਾਹੇ ਹੀ ਤੁਰਨਾ ਪਸੰਦ ਕਰਦਾ ਹੈ।

ਅਪਨੇ ਭਾਰਹਿ ਨਾ ਡਰੈ ਆਗੈ ਅਉਘਟ ਘਾਟ ॥੮੯॥

He is not afraid of his own load of sins; the road ahead shall be difficult and treacherous. ||89||

ਮਨੁੱਖ ਦੇ ਸਾਹਮਣੇ ਇਕ ਡਾਢਾ ਔਖਾ ਰਸਤਾ ਹੈ, ਆਪਣੇ (ਕੀਤੇ ਹੋਰ ਮੰਦ-ਕਰਮਾਂ ਦੇ) ਭਾਰ ਦਾ ਤਾਂ ਇਸ ਨੂੰ ਚੇਤਾ ਹੀ ਨਹੀਂ ਆਉਂਦਾ ॥੮੯॥ ਅਪਨੇ ਭਾਰਹਿ = ਆਪਣੇ (ਕੀਤੇ ਹੋਰ ਵਿਕਾਰਾਂ ਦੇ) ਭਾਰ ਤੋਂ। ਆਗੈ = ਮਨੁੱਖ ਦੇ ਸਾਹਮਣੇ। ਅਉਘਟ ਘਾਟ = ਔਖਾ ਰਸਤਾ ॥੮੯॥