ਕਬੀਰ ਬਨ ਕੀ ਦਾਧੀ ਲਾਕਰੀ ਠਾਢੀ ਕਰੈ ਪੁਕਾਰ

Kabeer, the forest is burning; the tree standing in it is crying out,

ਹੇ ਕਬੀਰ (ਜੇ ਤੂੰ ਧਿਆਨ ਨਾਲ ਸੁਣ ਕੇ ਸਮਝੇਂ ਤਾਂ) ਜੰਗਲ ਦੀ ਕੋਲਾ ਬਣੀ ਹੋਈ ਲੱਕੜੀ ਭੀ ਸਾਫ਼ ਤੌਰ ਤੇ ਪੁਕਾਰ ਕਰਦੀ (ਸੁਣੀਦੀ ਹੈ) ਬਨ = ਜੰਗਲ। ਦਾਧੀ ਲਾਕਰੀ = ਸੜੀ ਹੋਈ ਲੱਕੜ, ਕੋਲਾ ਬਣ ਚੁੱਕੀ ਲੱਕੜ। ਠਾਢੀ = ਖਲੋਤੀ ਹੋਈ, (ਭਾਵ, ਸਾਫ਼ ਤੌਰ ਤੇ ਪ੍ਰਤੱਖ।

ਮਤਿ ਬਸਿ ਪਰਉ ਲੁਹਾਰ ਕੇ ਜਾਰੈ ਦੂਜੀ ਬਾਰ ॥੯੦॥

"Do not let me fall into the hands of the blacksmith, who would burn me a second time." ||90||

ਕਿ ਮੈਂ ਕਿਤੇ ਲੁਹਾਰ ਦੇ ਵੱਸ ਨਾ ਪੈ ਜਾਵਾਂ, ਉਹ ਤਾਂ ਮੈਨੂੰ ਦੂਜੀ ਵਾਰੀ ਸਾੜੇਗਾ ॥੯੦॥ ਮਤਿ = ਮਤਾਂ। ਬਸਿ = ਵੱਸ ਵਿਚ, ਸੁਹਬਤਿ ਵਿਚ। ਲੁਹਾਰ = ਉਹ ਮਨੁੱਖ ਜੋ ਸਾਰੀ ਉਮਰ ਕੋਲੇ-ਵਿਕਾਰ ਵਿਹਾਝਣ ਵਿਚ ਗੁਜ਼ਾਰ ਰਿਹਾ ਹੈ; ਸਾਕਤ, ਵਿਕਾਰੀ ਮਨੁੱਖ ॥੯੦॥