ਚੌਪਈ ॥

Chaupaee

ਚੌਪਈ:

ਬਹੁਰਿ ਸਖੀ ਤਿਹ ਆਨਿ ਜਤਾਯੋ ॥

ਫਿਰ ਸਖੀ ਨੇ ਆ ਕੇ ਉਸ ਨੂੰ ਸਮਝਾ ਦਿੱਤਾ।

ਬੈਠਿ ਬਾਗ ਮੈ ਦਿਵਸ ਬਿਤਾਯੋ ॥

The friend came, made him to understand and then by sitting in the garden, he spent the day.

ਉਸ ਨੇ ਬਾਗ਼ ਵਿਚ ਬੈਠ ਕੇ ਦਿਨ ਗੁਜ਼ਾਰਿਆ।

ਸੂਰਜ ਛਪਿਯੋ ਰੈਨਿ ਜਬ ਭਈ ॥

ਜਦੋਂ ਸੂਰਜ ਡੁਬਿਆ ਅਤੇ ਰਾਤ ਹੋ ਗਈ

ਬਾਟ ਗਾਵ ਤਾ ਕੇ ਕੀ ਲਈ ॥੧੯॥

When the Sun was set, it became dark, he took to his way to her village.(19)

ਤਾਂ ਉਸ ਸਾਹਿਬਾਂ ਦੇ ਪਿੰਡ ਦਾ ਰਾਹ ਫੜਿਆ ॥੧੯॥

ਰੈਨਿ ਭਈ ਤਾ ਕੇ ਤਬ ਗਯੋ ॥

ਰਾਤ ਪਈ, ਤਾਂ ਸਾਹਿਬਾਂ ਕੋਲ ਗਿਆ

ਡਾਰਤ ਬਾਜ ਪ੍ਰਿਸਟਿ ਤਿਹ ਭਯੋ ॥

When it was total dark, he went to her and took her on the back of his horse.

ਅਤੇ ਉਸ ਨੂੰ ਘੋੜੇ ਦੀ ਪਿਠ ਉਤੇ ਚੜ੍ਹਾ ਲਿਆ।

ਹਰਿ ਤਾ ਕੋ ਦੇਸੌਰ ਸਿਧਾਰਿਯੋ ॥

ਉਸ ਨੂੰ ਹਰ ਕੇ ਆਪਣੇ ਦੇਸ ਵਲ ਚਲ ਪਿਆ।

ਜੋ ਪਹੁਚਿਯੋ ਤਾ ਕੋ ਸਰ ਮਾਰਿਯੋ ॥੨੦॥

After taking her away he started to go to another country and who so ever followed he killed him with the arrows.(20)

ਜੋ ਵੀ (ਪਿਛਾ ਕਰ ਕੇ) ਪਹੁੰਚਿਆ, ਉਸ ਨੂੰ ਤੀਰ ਮਾਰ ਦਿੱਤਾ ॥੨੦॥

ਰੈਨਿ ਸਕਲ ਤਾ ਕੋ ਲੈ ਗਯੋ ॥

(ਉਸ ਨੇ) ਉਸ ਨੂੰ ਲੈ ਜਾ ਕੇ ਸਾਰੀ ਰਾਤ (ਘੋੜੇ ਉਤੇ ਚੜ੍ਹਾਈ ਰਖਿਆ)

ਉਤਰਤ ਚੜੇ ਦਿਵਸ ਕੇ ਭਯੋ ॥

He kept on travelling whole night and when day broke he dismounted.

ਅਤੇ ਦਿਨ ਦੇ ਚੜ੍ਹਨ ਤੇ ਉਤਰਿਆ।

ਥੋ ਸੁ ਕੁਮਾਰ ਅਧਿਕ ਤਨ ਹਾਰਿਯੋ ॥

Himself he was tired and he was carrying with him Sahiban as well,

ਅਜੇ ਸੋਹਲ ਨੌਜਵਾਨ ਸੀ, ਇਸ ਲਈ ਸ਼ਰੀਰ ਬਹੁਤ ਥਕ ਗਿਆ

ਔਰ ਸਾਹਿਬਾ ਸਾਥ ਬਿਹਾਰਿਯੋ ॥੨੧॥

He felt exhausted and went to sleep and, on the other side, her all the relatives realised.(21)

ਅਤੇ ਸਾਹਿਬਾਂ ਨਾਲ ਵੀ ਪ੍ਰੇਮ ਕਰਨ ਲਗਾ ॥੨੧॥

ਸ੍ਰਮਤ ਭਯੋ ਤਹ ਕਛੁ ਸ੍ਵੈ ਰਹਿਯੋ ॥

ਥਕ ਜਾਣ ਕਰ ਕੇ ਕੁਝ ਸੌਂ ਗਿਆ।

ਤਬ ਲੌ ਸਭ ਸਮਧਿਨ ਸੁਨਿ ਲਯੋ ॥

ਤਦ ਤਕ (ਸਾਹਿਬਾਂ ਦੇ) ਸਾਰੇ ਸੰਬੰਧੀਆਂ ਨੇ ਸੁਣ ਲਿਆ।

ਚੜੇ ਤੁਰੈ ਸਭ ਸੂਰ ਰਿਸਾਏ ॥

ਸਾਰੇ ਸੂਰਮੇ ਕ੍ਰੋਧਿਤ ਹੋ ਕੇ ਘੋੜਿਆਂ ਉਤੇ ਚੜ੍ਹ ਪਏ।

ਬਾਧੇ ਗੋਲ ਤਹਾ ਕਹ ਧਾਏ ॥੨੨॥

Infuriated, they set up teams and marched tOwards that direction.(22)

ਦਲ ਬਣਾ ਕੇ ਉਧਰ ਵਲ ਤੁਰ ਪਏ ॥੨੨॥

ਤਬ ਸਾਹਿਬਾ ਦ੍ਰਿਗ ਛੋਰਿ ਨਿਹਾਰਾ ॥

ਤਦ ਸਾਹਿਬਾਂ ਨੇ ਅੱਖ ਖੋਲ੍ਹ ਕੇ ਤਕਿਆ

ਹੇਰੈ ਚਹੂੰ ਓਰ ਅਸਵਾਰਾ ॥

When Sahiban opened her eyes, she saw the riders on all sides.

ਤਾਂ ਚੌਹਾਂ ਪਾਸੇ ਸਵਾਰ ਵੇਖੇ।

ਸੰਗ ਭਾਈ ਦੋਊ ਤਾਹਿ ਨਿਹਾਰੇ ॥

ਉਨ੍ਹਾਂ ਨਾਲ ਆਪਣੇ ਦੋ ਭਰਾ ਵੀ ਵੇਖੇ

ਕਰੁਣਾ ਬਹੇ ਨੈਨ ਕਜਰਾਰੇ ॥੨੩॥

With them, when she saw her two brothers, she could not help her tears.(23)

ਅਤੇ ਕਰੁਣਾ ਕਰ ਕੇ ਕਜਲਾਖੀਆਂ ਅੱਖਾਂ ਵਗ ਪਈਆਂ ॥੨੩॥

ਜੌ ਹਮਰੇ ਪਤਿ ਇਨੇ ਨਿਹਰਿ ਹੈ ॥

ਜੇ ਮੇਰਾ ਪਤੀ (ਮਿਰਜ਼ਾ) ਇਨ੍ਹਾਂ (ਦੋਹਾਂ ਭਰਾਵਾਂ) ਨੂੰ ਵੇਖੇਗਾ

ਦੁਹੂੰ ਬਾਨ ਦੁਹੂਅਨੰ ਕਹ ਹਰਿ ਹੈ ॥

‘If my husband saw them, he will kill them both with two arrows.

ਤਾਂ ਦੋ ਬਾਣਾਂ ਨਾਲ ਦੋਹਾਂ ਨੂੰ ਮਾਰ ਦੇਵੇਗਾ।

ਤਾ ਤੇ ਕਛੂ ਜਤਨ ਅਬ ਕੀਜੈ ॥

ਇਸ ਲਈ ਕੋਈ ਯਤਨ ਕਰਨਾ ਚਾਹੀਦਾ ਹੈ

ਜਾ ਤੇ ਰਾਖਿ ਭਾਇਯਨ ਲੀਜੈ ॥੨੪॥

‘Something must be done, so that my brothers are spared.’(24)

ਜਿਸ ਤਰ੍ਹਾਂ ਦੋਵੇਂ ਭਰਾ ਬਚਾਏ ਜਾ ਸਕਣ ॥੨੪॥

ਸੋਵਤ ਹੁਤੋ ਮੀਤ ਨ ਜਗਾਯੋ ॥

ਉਸ ਨੇ ਸੁੱਤੇ ਹੋਏ ਮਿਤਰ (ਮਿਰਜ਼ੇ) ਨੂੰ ਨਾ ਜਗਾਇਆ

ਜਾਡ ਭਏ ਤਰਕਸ ਅਟਕਾਯੋ ॥

She did not wake her friend up but took his quiver and hung it Over the tree.

ਅਤੇ ਜੰਡ ਨਾਲ ਤਰਕਸ (ਭੱਥਾ) ਟੰਗ ਦਿੱਤਾ।

ਔਰ ਸਸਤ੍ਰ ਲੈ ਕਹੂੰ ਦੁਰਾਏ ॥

ਹੋਰ ਸ਼ਸਤ੍ਰਾਂ ਨੂੰ ਵੀ ਲੈ ਕੇ ਕਿਤੇ ਲੁਕਾ ਦਿੱਤਾ,

ਖੋਜੇ ਹੁਤੇ ਜਾਤ ਨਹਿ ਪਾਏ ॥੨੫॥

Also she hid away his other weapons so that he could not find them.(25)

ਖੋਜਣ ਤੇ ਵੀ ਲਭੇ ਨਹੀਂ ਜਾ ਸਕਦੇ ਸਨ ॥੨੫॥

ਤਬ ਲੌ ਆਇ ਸੂਰ ਸਭ ਗਏ ॥

ਤਦ ਤਕ ਸਾਰੇ ਸੂਰਮੇ ਆ ਗਏ

ਮਾਰੋ ਮਾਰ ਪੁਕਾਰਤ ਭਏ ॥

In the meantime, all the gallant ones came and shoUted ‘kill him, kill him’.

ਅਤੇ ਮਾਰੋ-ਮਾਰੋ ਪੁਕਾਰਨ ਲਗੇ।

ਤਬ ਮਿਰਜਾ ਜੂ ਨੈਨ ਉਘਾਰੇ ॥

ਤਦ ਮਿਰਜ਼ੇ ਨੇ ਅੱਖਾਂ ਖੋਲ੍ਹੀਆਂ (ਅਤੇ ਕਹਿਣਾ ਲਗਾ)

ਕਹਾ ਗਏ ਹਥਿਯਾਰ ਹਮਾਰੇ ॥੨੬॥

Then Mirza opened his eyes and asked where were his weapons.(26)

ਮੇਰੇ ਹਥਿਆਰ ਕਿਥੇ ਗਏ ਹਨ ॥੨੬॥

ਭੌਡੀ ਰਾਡ ਕਹਿਯੋ ਕ︀ਯਾ ਕਰਿਯੋ ॥

ਅਤੇ ਕਹਿਣ ਲਗਾ, ਹੇ ਨੀਚ ਔਰਤ! (ਇਹ ਤੂੰ) ਕੀ ਕੀਤਾ ਹੈ।

ਤਰਕਸ ਟਾਗਿ ਜਾਡ ਪੈ ਧਰਿਯੋ ॥

‘Oh, you the mean woman, why have you. done this and hung my quiver on the tree?

(ਤੂੰ ਮੇਰਾ) ਤਰਕਸ ਜੰਡ ਨਾਲ ਟੰਗ ਦਿੱਤਾ ਹੈ।

ਪਹੁਚੇ ਆਨਿ ਪਖਰਿਯਾ ਭਾਰੇ ॥

ਤਕੜੇ ਘੋੜ-ਸਵਾਰ ਆਣ ਪਹੁੰਚੇ ਹਨ।

ਕਹਾ ਧਰੇ ਤੇ ਸਸਤ੍ਰ ਹਮਾਰੇ ॥੨੭॥

‘The riders have come nearer, where have you put my weapons?(27)

ਤੂੰ ਮੇਰੇ ਹਥਿਆਰ ਕਿਥੇ ਧਰ ਦਿੱਤੇ ਹਨ ॥੨੭॥

ਸਸਤ੍ਰਨ ਬਿਨਾ ਕਹੋ ਕਿਹ ਮਾਰੋ ॥

ਹਥਿਆਰਾਂ ਤੋਂ ਬਿਨਾ (ਮੈਨੂੰ) ਦਸ ਕਿ (ਮੈਂ) ਕਿਵੇਂ ਮਾਰਾਂ

ਕਹੁ ਨਾਰੀ ਕ︀ਯਾ ਮੰਤ੍ਰ ਬਿਚਾਰੋ ॥

‘Say something woman, withoUt weapons, how can kill them?

ਅਤੇ ਹੇ ਇਸਤਰੀ! ਕੀ ਵਿਚਾਰ ਕਰਾਂ?

ਸਾਥੀ ਕੋਊ ਸੰਗ ਮੈ ਨਾਹੀ ॥

ਮੇਰੇ ਨਾਲ ਮੇਰਾ ਕੋਈ ਸਾਥੀ ਨਹੀਂ ਹੈ।

ਚਿੰਤਾ ਅਧਿਕ ਇਹੈ ਚਿਤ ਮਾਹੀ ॥੨੮॥

‘Afraid, I have no friend of mine with me.’(28)

ਇਹੀ (ਮੇਰੇ) ਮਨ ਵਿਚ ਵੱਡੀ ਚਿੰਤਾ ਹੈ ॥੨੮॥

ਹੇਰ ਰਹਿਯੋ ਆਯੁਧ ਨਹਿ ਪਾਏ ॥

ਲਭ ਥਕਿਆ, (ਪਰ ਕਿਤੇ) ਹਥਿਆਰ ਨਹੀਂ ਮਿਲੇ।

ਤਬ ਲਗ ਘੇਰ ਦੁਬਹਿਯਾ ਆਏ ॥

In spite of searching hard, he could not find his weapons;

ਤਦ ਤਕ ਸਵਾਰਾਂ ਨੇ ਘੇਰਾ ਪਾ ਲਿਆ।

ਤ੍ਰਿਯ ਕੋ ਬਾਜ ਪ੍ਰਿਸਟਿ ਪਰ ਡਾਰਿਯੋ ॥

(ਉਸ ਦੇ ਭਰਾ ਨੇ) ਇਸਤਰੀ ਨੂੰ ਘੋੜੇ ਦੀ ਪਿਠ ਉਤੇ ਸੁਟਿਆ

ਨਗਰ ਆਪਨੇ ਓਰ ਸਿਧਾਰਿਯੋ ॥੨੯॥

in the meantime they had surrounded him.(29)

ਅਤੇ ਆਪਣੇ ਨਗਰ ਵਲ ਚਲ ਪਿਆ ॥੨੯॥

ਬਿਨੁ ਆਯੁਧ ਭਜਿ ਚਲਿਯੋ ਨਿਹਾਰਿਯੋ ॥

ਬਿਨਾ ਹਥਿਆਰਾਂ ਦੇ ਮਿਰਜ਼ੇ ਨੂੰ ਭਜਿਆ ਜਾਂਦਾ (ਸਾਰਿਆ ਨੇ) ਵੇਖਿਆ।

ਨਿਰਭੈ ਹ੍ਵੈ ਸਭਹੂੰਨ ਬਿਚਾਰਿਯੋ ॥

They had intended to put the woman on the saddle of a horse

ਸਭ ਨੇ ਨਿਰਭੈ ਹੋ ਕੇ ਵਿਚਾਰਿਆ।

ਇਨ ਦੁਹੂੰਅਨ ਕੌ ਜਾਨ ਨ ਦੈਹੌ ॥

ਇਨ੍ਹਾਂ ਦੋਹਾਂ ਨੂੰ ਅਜ ਜਾਣ ਨਹੀਂ ਦੇਣਾ।

ਯਾ ਕੌ ਮਾਰਿ ਆਜੁ ਹੀ ਲੈਹੈ ॥੩੦॥

and ran away to the town.(30)

ਇਨ੍ਹਾਂ ਨੂੰ ਅਜ ਹੀ ਮਾਰ ਲਵਾਂਗੇ ॥੩੦॥

ਕੋਊ ਪਕਰਿ ਸੈਹਥੀ ਧਾਯੋ ॥

ਕੋਈ ਸੈਹੱਥੀ ਲੈ ਕੇ ਪਿਛੇ ਲਗਿਆ।

ਕਿਨੂੰ ਕਾਢਿ ਕਰ ਖੜਗ ਨਚਾਯੋ ॥

Some raided with daggers and some brandished swords.

ਕਿਸੇ ਨੇ ਤਲਵਾਰ ਖਿਚ ਕੇ ਘੁੰਮਾਈ।

ਕਿਨੂੰ ਮਾਰਿ ਬਾਨਨ ਕੀ ਕਰੀ ॥

ਕਿਸੇ ਨੇ ਤੀਰਾਂ ਦੀ ਮਾਰ ਕੀਤੀ।

ਪਾਗ ਉਤਰਿ ਮਿਰਜਾ ਕੀ ਪਰੀ ॥੩੧॥

Some shot arrows and Mirza’s turban was toppled over.(31)

(ਇਸ ਤਰ੍ਹਾਂ) ਮਿਰਜ਼ੇ ਦੀ ਪਗ ਉਤਰ ਕੇ ਡਿਗ ਪਈ ॥੩੧॥

ਪਾਗ ਉਤਰਿ ਤਾ ਕੀ ਜਬ ਗਈ ॥

ਜਦ ਉਸ ਦੀ ਪਗੜੀ ਉਤਰ ਗਈ

ਮੂੰਡੀ ਹੋਤਿ ਨਾਗ ਤਿਹ ਭਈ ॥

With turban off, his head became bare,

ਤਾਂ ਉਸ ਦਾ ਸਿਰ ਨੰਗਾ ਹੋ ਗਿਆ।

ਸੁੰਦਰ ਅਧਿਕ ਕੇਸ ਤਿਹ ਛੂਟੇ ॥

ਉਸ ਦੇ ਬਹੁਤ ਸੁੰਦਰ ਵਾਲ ਖਿਲਰ ਗਏ

ਜਬ ਹੀ ਸੂਰ ਜੁਧ ਕਹ ਜੂਟੇ ॥੩੨॥

And his beaUtiful hair flared when the raiders started the fight.(32)

ਜਦੋਂ ਉਸ ਨਾਲ ਸੂਰਮੇ ਯੁੱਧ ਕਰਨ ਲਈ ਜੁਟੇ ॥੩੨॥

ਕਿਨੀ ਬਿਸਿਖ ਕਸਿ ਤਾਹਿ ਪ੍ਰਹਾਰਿਯੋ ॥

ਕਿਸੇ ਨੇ (ਉਸ ਨੂੰ) ਬਾਣ ਕਸ ਕੇ ਮਾਰਿਆ।

ਕਿਨਹੂੰ ਖੜਗ ਕਾਢਿ ਤਿਹ ਮਾਰਿਯੋ ॥

ਕਿਸੇ ਨੇ ਖੜਗ ਕਢ ਕੇ ਉਸ ਨੂੰ ਮਾਰੀ।

ਕਿਨਹੂੰ ਵਾਰਿ ਗੁਰਜ ਕੋ ਕੀਨੋ ॥

ਕਿਸੇ ਨੇ ਗੁਰਜ ਦਾ ਵਾਰ ਕੀਤਾ।

ਖੇਤ ਮਾਰਿ ਮਿਰਜਾ ਕੌ ਲੀਨੋ ॥੩੩॥

ਮਿਰਜ਼ੇ ਨੂੰ ਰਣ ਖੇਤਰ ਵਿਚ ਹੀ ਮਾਰ ਦਿੱਤਾ ॥੩੩॥

ਪ੍ਰਿਥਮ ਨਾਸ ਮਿਰਜਾ ਕੌ ਕਰਿਯੋ ॥

ਪਹਿਲਾਂ ਮਿਰਜ਼ੇ ਨੂੰ ਮਾਰਿਆ।

ਬਹੁਰੌ ਜਾਇ ਸਾਹਿਬਹਿ ਧਰਿਯੋ ॥

First they killed Mirza and then, some went and grasped Sahiban.

ਫਿਰ ਜਾ ਕੇ ਸਾਹਿਬਾਂ ਨੂੰ ਧਰ ਲਿਆ।

ਬੈਠੇ ਤਿਸੀ ਬਿਰਛ ਤਰ ਆਈ ॥

ਉਹ ਉਸ ਬ੍ਰਿਛ ਹੇਠਾਂ ਆ ਬੈਠੇ

ਜਹ ਤਿਨ ਦੁਹੂੰਅਨ ਰੈਨਿ ਬਿਤਾਈ ॥੩੪॥

She ran to the tree, under which they had spent the night.(34)

ਜਿਥੇ ਉਨ੍ਹਾਂ ਦੋਹਾਂ ਨੇ ਰਾਤ ਬਤੀਤ ਕੀਤੀ ਸੀ ॥੩੪॥