ਇਸ ਕਾ ਬਲੁ ਨਾਹੀ ਇਸੁ ਹਾਥ

There is no power in the hands of mortal beings;

ਇਸ (ਜੀਵ) ਦੀ ਤਾਕਤ ਇਸ ਦੇ ਆਪਣੇ ਹੱਥ ਨਹੀਂ ਹੈ,

ਕਰਨ ਕਰਾਵਨ ਸਰਬ ਕੋ ਨਾਥ

the Doer, the Cause of causes is the Lord of all.

ਸਭ ਜੀਵਾਂ ਦਾ ਮਾਲਕ ਪ੍ਰਭੂ ਆਪ ਸਭ ਕੁਝ ਕਰਨ ਕਰਾਉਣ ਦੇ ਸਮਰੱਥ ਹੈ। ਸਰਬ ਕੋ ਨਾਥ = ਸਾਰੇ ਜੀਵਾਂ ਦਾ ਮਾਲਕ।

ਆਗਿਆਕਾਰੀ ਬਪੁਰਾ ਜੀਉ

The helpless beings are subject to His Command.

ਵਿਚਾਰਾ ਜੀਵ ਪ੍ਰਭੂ ਦੇ ਹੁਕਮ ਵਿਚ ਹੀ ਤੁਰਨ ਵਾਲਾ ਹੈ, ਬਪੁਰਾ = ਵਿਚਾਰਾ। ਆਗਿਆਕਾਰੀ = ਹੁਕਮ ਵਿਚ ਤੁਰਨ ਵਾਲਾ। ਜੀਉ = ਜੀਵ।

ਜੋ ਤਿਸੁ ਭਾਵੈ ਸੋਈ ਫੁਨਿ ਥੀਉ

That which pleases Him, ultimately comes to pass.

(ਕਿਉਂਕਿ) ਹੁੰਦਾ ਓਹੀ ਹੈ ਜੋ ਉਸ ਪ੍ਰਭੂ ਨੂੰ ਭਾਉਂਦਾ ਹੈ। ਥੀਉ = ਹੁੰਦਾ ਹੈ, ਵਰਤਦਾ ਹੈ।

ਕਬਹੂ ਊਚ ਨੀਚ ਮਹਿ ਬਸੈ

Sometimes, they abide in exaltation; sometimes, they are depressed.

(ਪ੍ਰਭੂ ਆਪ) ਕਦੇ ਉੱਚਿਆਂ ਵਿਚ ਕਦੇ ਨੀਵਿਆਂ ਵਿਚ ਪ੍ਰਗਟ ਹੋ ਰਿਹਾ ਹੈ, ਕਬਹੂ = ਕਦੇ।

ਕਬਹੂ ਸੋਗ ਹਰਖ ਰੰਗਿ ਹਸੈ

Sometimes, they are sad, and sometimes they laugh with joy and delight.

ਕਦੇ ਚਿੰਤਾ ਵਿਚ ਹੈ ਤੇ ਕਦੇ ਖੁਸ਼ੀ ਦੀ ਮੌਜ ਵਿਚ ਹੱਸ ਰਿਹਾ ਹੈ; ਸੋਗ = ਚਿੰਤਾ। ਹਰਖ = ਖ਼ੁਸ਼ੀ।

ਕਬਹੂ ਨਿੰਦ ਚਿੰਦ ਬਿਉਹਾਰ

Sometimes, they are occupied with slander and anxiety.

ਕਦੇ (ਦੂਜਿਆਂ ਦੀ) ਨਿੰਦਿਆ ਵਿਚਾਰਨ ਦਾ ਵਿਹਾਰ ਬਣਾਈ ਬੈਠਾ ਹੈ, ਨਿੰਦ ਚਿੰਦ = ਨਿੰਦਿਆ ਦੀ ਵਿਚਾਰ। ਬਿਉਹਾਰ = ਵਿਹਾਰ, ਵਤੀਰਾ।

ਕਬਹੂ ਊਭ ਅਕਾਸ ਪਇਆਲ

Sometimes, they are high in the Akaashic Ethers, sometimes in the nether regions of the underworld.

ਕਦੇ (ਖ਼ੁਸ਼ੀ ਦੇ ਕਾਰਣ) ਅਕਾਸ਼ ਵਿਚ ਉੱਚਾ (ਚੜ੍ਹਦਾ ਹੈ) (ਕਦੇ ਚਿੰਤਾ ਦੇ ਕਾਰਣ) ਪਤਾਲ ਵਿਚ (ਡਿੱਗਾ ਪਿਆ ਹੈ); ਊਭ = ਉੱਚਾ। ਪਇਆਲ = ਪਤਾਲ।

ਕਬਹੂ ਬੇਤਾ ਬ੍ਰਹਮ ਬੀਚਾਰ

Sometimes, they know the contemplation of God.

ਕਦੇ ਆਪ ਹੀ ਰੱਬੀ ਵਿਚਾਰ ਦਾ ਮਹਰਮ ਹੈ। ਬੇਤਾ = ਜਾਣਨ ਵਾਲਾ, ਮਹਰਮ। ਬ੍ਰਹਮ ਬੀਚਾਰ = ਰੱਬੀ ਵਿਚਾਰ।

ਨਾਨਕ ਆਪਿ ਮਿਲਾਵਣਹਾਰ ॥੫॥

O Nanak, God Himself unites them with Himself. ||5||

ਹੇ ਨਾਨਕ! ਜੀਵਾਂ ਨੂੰ ਆਪਣੇ ਵਿਚ ਮੇਲਣ ਵਾਲਾ ਆਪ ਹੀ ਹੈ ॥੫॥