ਕਬਹੂ ਨਿਰਤਿ ਕਰੈ ਬਹੁ ਭਾਤਿ ॥

Sometimes, they dance in various ways.

(ਪ੍ਰਭੂ ਜੀਵਾਂ ਵਿਚ ਵਿਆਪਕ ਹੋ ਕੇ) ਕਦੇ ਕਈ ਕਿਸਮਾਂ ਦੇ ਨਾਚ ਕਰ ਰਿਹਾ ਹੈ, ਨਿਰਤਿ = ਨਾਚ। ਭਾਤਿ = ਕਿਸਮ।

ਕਬਹੂ ਸੋਇ ਰਹੈ ਦਿਨੁ ਰਾਤਿ ॥

Sometimes, they remain asleep day and night.

ਕਦੇ ਦਿਨੇ ਰਾਤ ਸੁੱਤਾ ਰਹਿੰਦਾ ਹੈ। ਸੋਇ ਰਹੈ = ਸੁੱਤਾ ਰਹਿੰਦਾ ਹੈ।

ਕਬਹੂ ਮਹਾ ਕ੍ਰੋਧ ਬਿਕਰਾਲ ॥

Sometimes, they are awesome, in terrible rage.

ਕਦੇ ਕ੍ਰੋਧ (ਵਿਚ ਆ ਕੇ) ਬੜਾ ਡਰਾਉਣਾ (ਲੱਗਦਾ ਹੈ), ਬਿਕਰਾਲ = ਭਿਆਨਕ।

ਕਬਹੂੰ ਸਰਬ ਕੀ ਹੋਤ ਰਵਾਲ ॥

Sometimes, they are the dust of the feet of all.

ਕਦੇ ਜੀਵਾਂ ਦੇ ਚਰਨਾਂ ਦੀ ਧੂੜ (ਬਣਿਆ ਰਹਿੰਦਾ ਹੈ); ਰਵਾਲ = ਚਰਨਾਂ ਦੀ ਧੂੜ।

ਕਬਹੂ ਹੋਇ ਬਹੈ ਬਡ ਰਾਜਾ ॥

Sometimes, they sit as great kings.

ਕਦੇ ਵੱਡਾ ਰਾਜਾ ਬਣ ਬੈਠਦਾ ਹੈ, ਬਡ = ਵੱਡਾ।

ਕਬਹੁ ਭੇਖਾਰੀ ਨੀਚ ਕਾ ਸਾਜਾ ॥

Sometimes, they wear the coat of a lowly beggar.

ਕਦੇ ਇਕ ਨੀਵੀਂ ਜਾਤਿ ਦੇ ਮੰਗਤੇ ਦਾ ਸਾਂਗ (ਬਣਾ ਰੱਖਿਆ ਹੈ); ਭੇਖਾਰੀ = ਮੰਗਤਾ। ਸਾਜਾ = ਸਾਂਗ।

ਕਬਹੂ ਅਪਕੀਰਤਿ ਮਹਿ ਆਵੈ ॥

Sometimes, they come to have evil reputations.

ਕਦੇ ਆਪਣੀ ਬਦਨਾਮੀ ਕਰਾ ਰਿਹਾ ਹੈ, ਅਪਕੀਰਤਿ = ਅਪ-ਕੀਰਤਿ, ਮੰਦੀ ਸੋਭਾ, ਬਦਨਾਮੀ।

ਕਬਹੂ ਭਲਾ ਭਲਾ ਕਹਾਵੈ ॥

Sometimes, they are known as very, very good.

ਕਦੇ ਚੰਗਾ ਅਖਵਾ ਰਿਹਾ ਹੈ;

ਜਿਉ ਪ੍ਰਭੁ ਰਾਖੈ ਤਿਵ ਹੀ ਰਹੈ ॥

As God keeps them, so they remain.

ਜੀਵ ਉਸੇ ਤਰ੍ਹਾਂ ਜੀਵਨ ਬਿਤੀਤ ਕਰਦਾ ਹੈ ਜਿਵੇਂ ਪ੍ਰਭੂ ਕਰਾਉਂਦਾ ਹੈ।

ਗੁਰ ਪ੍ਰਸਾਦਿ ਨਾਨਕ ਸਚੁ ਕਹੈ ॥੬॥

By Guru's Grace, O Nanak, the Truth is told. ||6||

ਹੇ ਨਾਨਕ! (ਕੋਈ ਵਿਰਲਾ ਮਨੁੱਖ) ਗੁਰੂ ਦੀ ਕਿਰਪਾ ਨਾਲ ਪ੍ਰਭੂ ਨੂੰ ਸਿਮਰਦਾ ਹੈ ॥੬॥ ਸਚੁ ਕਹੈ = ਅਕਾਲ ਪੁਰਖ ਨੂੰ ਸਿਮਰਦਾ ਹੈ। ਤਿਵ ਹੀ = ਉਸੇ ਤਰ੍ਹਾਂ ॥੬॥