ਗਉੜੀ ॥
Gauree:
ਗਉੜੀ।
ਜਿਉ ਕਪਿ ਕੇ ਕਰ ਮੁਸਟਿ ਚਨਨ ਕੀ ਲੁਬਧਿ ਨ ਤਿਆਗੁ ਦਇਓ ॥
Like the monkey with a handful of grain, who will not let go because of greed
ਜਿਵੇਂ (ਕਿਸੇ) ਬਾਂਦਰ ਦੇ ਹੱਥ (ਭੁੱਜੇ) ਛੋਲਿਆਂ ਦੀ ਮੁੱਠ ਆਈ, ਪਰ ਲੋਭੀ ਬਾਂਦਰ ਨੇ (ਕੁੱਜੀ ਵਿਚ ਹੱਥ ਫਸਿਆ ਵੇਖ ਕੇ ਭੀ ਛੋਲਿਆਂ ਦੀ ਮੁੱਠ) ਨਾਹ ਛੱਡੀ, (ਤੇ ਕਾਬੂ ਆ ਗਿਆ) ਕਪਿ = ਬਾਂਦਰ {ਇਸ ਤੁਕ ਵਿਚ ਦਿੱਤੇ ਖ਼ਿਆਲ ਨੂੰ ਸਮਝਣ ਵਾਸਤੇ ਪੜ੍ਹੋ ਸ਼ਬਦ ਨੰ: ੫੭}। ਕਰ = ਹੱਥ। ਮੁਸਟਿ = ਮੁੱਠ। ਚਨਨ = ਚਣੇ, ਛੋਲੇ। ਲੁਬਧਿ = ਲੁਬਧ ਨੇ, ਲੋਭੀ ਨੇ।
ਜੋ ਜੋ ਕਰਮ ਕੀਏ ਲਾਲਚ ਸਿਉ ਤੇ ਫਿਰਿ ਗਰਹਿ ਪਰਿਓ ॥੧॥
- just so, all the deeds committed in greed ultimately become a noose around one's neck. ||1||
(ਇਸੇ ਤਰ੍ਹਾਂ) ਲੋਭ ਦੇ ਵੱਸ ਹੋ ਕੇ ਜੋ ਜੋ ਕੰਮ ਜੀਵ ਕਰਦਾ ਹੈ, ਉਹ ਸਾਰੇ ਮੁੜ (ਮੋਹ ਦੇ ਬੰਧਨ-ਰੂਪ ਜ਼ੰਜੀਰ ਬਣ ਕੇ ਇਸ ਦੇ) ਗਲ ਵਿਚ ਪੈਂਦੇ ਹਨ ॥੧॥ ਗਰਹਿ = ਗਲ ਵਿਚ ॥੧॥
ਭਗਤਿ ਬਿਨੁ ਬਿਰਥੇ ਜਨਮੁ ਗਇਓ ॥
Without devotional worship, human life passes away in vain.
ਪਰਮਾਤਮਾ ਦੀ ਭਗਤੀ ਤੋਂ ਬਿਨਾ ਮਨੁੱਖਾ ਜਨਮ ਵਿਅਰਥ ਹੀ ਜਾਂਦਾ ਹੈ (ਕਿਉਂਕਿ ਹਿਰਦੇ ਵਿਚ ਪ੍ਰਭੂ ਆ ਕੇ ਨਹੀਂ ਵੱਸਦਾ)। ਬਿਰਥੇ = ਖ਼ਾਲੀ, ਸੱਖਣਾ, ਬਿਅਰਥ, ਸੁੰਞਾ
ਸਾਧਸੰਗਤਿ ਭਗਵਾਨ ਭਜਨ ਬਿਨੁ ਕਹੀ ਨ ਸਚੁ ਰਹਿਓ ॥੧॥ ਰਹਾਉ ॥
Without the Saadh Sangat, the Company of the Holy, without vibrating and meditating on the Lord God, one does not abide in Truth. ||1||Pause||
ਤੇ, ਸਾਧ ਸੰਗਤਿ ਵਿਚ (ਆ ਕੇ) ਭਗਵਾਨ ਦਾ ਸਿਮਰਨ ਕਰਨ ਤੋਂ ਬਿਨਾ ਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ ਕਿਸੇ ਭੀ ਹਿਰਦੇ ਵਿਚ ਟਿਕ ਹੀ ਨਹੀਂ ਸਕਦਾ ॥੧॥ ਰਹਾਉ ॥ ਕਹੀ = ਕਿਤੇ ਭੀ, ਕਿਸੇ ਹੋਰ ਥਾਂ। ਸਚੁ = ਸਦਾ-ਥਿਰ ਰਹਿਣ ਵਾਲਾ ਪਰਮਾਤਮਾ ॥੧॥ ਰਹਾਉ ॥
ਜਿਉ ਉਦਿਆਨ ਕੁਸਮ ਪਰਫੁਲਿਤ ਕਿਨਹਿ ਨ ਘ੍ਰਾਉ ਲਇਓ ॥
Like the flower which blossoms in the wilderness with no one to enjoy its fragrance,
ਜਿਵੇਂ ਜੰਗਲ ਵਿਚ ਖਿੜੇ ਹੋਏ ਫੁੱਲਾਂ ਦੀ ਸੁਗੰਧੀ ਕੋਈ ਭੀ ਨਹੀਂ ਲੈ ਸਕਦਾ (ਉਹ ਫੁੱਲ ਉਜਾੜ ਵਿਚ ਕਿਸੇ ਪ੍ਰਾਣੀ ਨੂੰ ਸੁਗੰਧੀ ਨਾਹ ਦੇਣ ਦੇ ਕਾਰਨ ਆਪਣਾ ਖੇੜਾ ਵਿਅਰਥ ਹੀ ਖੇੜ ਜਾਂਦੇ ਹਨ), ਉਦਿਆਨ = ਜੰਗਲ। ਕੁਸਮ = ਫੁਲ। ਪਰਫੁਲਿਤ = ਖਿੜੇ ਹੋਏ। ਕਿਨਹਿ = (ਕਿਸੇ ਬੰਦੇ) ਨੇ ਹੀ। ਘ੍ਰਾਉ = ਸੁਗੰਧੀ।
ਤੈਸੇ ਭ੍ਰਮਤ ਅਨੇਕ ਜੋਨਿ ਮਹਿ ਫਿਰਿ ਫਿਰਿ ਕਾਲ ਹਇਓ ॥੨॥
so do people wander in reincarnation; over and over again, they are destroyed by Death. ||2||
ਤਿਵੇਂ, (ਪ੍ਰਭੂ ਦੀ ਬੰਦਗੀ ਤੋਂ ਬਿਨਾ) ਜੀਵ ਅਨੇਕਾਂ ਜੂਨਾਂ ਵਿਚ ਭਟਕਦੇ ਰਹਿੰਦੇ ਹਨ, ਤੇ ਮੁੜ ਮੁੜ ਕਾਲ-ਵੱਸ ਪੈਂਦੇ ਰਹਿੰਦੇ ਹਨ ॥੨॥ ਭ੍ਰਮਤ = ਭਟਕਦਿਆਂ। ਹਇਓ = ਹਨਿਓ, ਨਾਸ ਕਰਦਾ ਹੈ ॥੨॥
ਇਆ ਧਨ ਜੋਬਨ ਅਰੁ ਸੁਤ ਦਾਰਾ ਪੇਖਨ ਕਉ ਜੁ ਦਇਓ ॥
This wealth, youth, children and spouse which the Lord has given you - this is all just a passing show.
ਧਨ, ਜੁਆਨੀ, ਪੁੱਤਰ ਤੇ ਇਸਤ੍ਰੀ ਇਹ ਸਾਰੇ ਉਸ ਪ੍ਰਭੂ ਨੇ (ਜੀਵ ਨੂੰ ਕਿਸੇ ਤਮਾਸ਼ੇ ਵਿਚ ਨਿਰਲੇਪ ਜਿਹਾ ਰਹਿਣ ਵਾਂਗ) ਵੇਖਣ ਲਈ ਦਿੱਤੇ ਹਨ (ਕਿ ਇਸ ਜਗਤ-ਤਮਾਸ਼ੇ ਵਿਚ ਇਹ ਨਿਰਲੇਪ ਹੀ ਰਹੇ), ਇਆ = ਇਹ ਸਾਰੇ। ਜੋਬਨ = ਜੁਆਨੀ। ਅਰੁ = ਅਤੇ {ਨੋਟ: ਲਫ਼ਜ਼ 'ਅਰੁ' ਅਤੇ 'ਅਰਿ' ਦੇ ਜੋੜ ਅਤੇ ਅਰਥ ਵਿਚ ਫ਼ਰਕ ਚੇਤੇ ਰੱਖਣ-ਯੋਗ ਹੈ; ਅਰਿ = ਵੈਰੀ}। ਸੁਤ = ਪੁੱਤਰ। ਦਾਰਾ = ਇਸਤ੍ਰੀ, ਵਹੁਟੀ। ਪੇਖਨ ਕਉ = ਵੇਖਣ ਲਈ {❀ ਨੋਟ: ਕੋਈ ਖੇਲ ਤਮਾਸ਼ਾ ਵੇਖਣ ਜਾਈਏ, ਉਸ ਵਿਚ ਭਾਵੇਂ ਕਿਤਨੇ ਹੀ ਮਨ ਭਰਮਾਉਣ ਵਾਲੇ ਜਾਂ ਦਰਦ-ਭਰੇ ਸਾਕੇ ਆਉਣ, ਅਸੀਂ ਸਿਰਫ਼ ਤਮਾਸ਼-ਬੀਨ ਹੀ ਰਹਿੰਦੇ ਹਾਂ। ਨਾਹ ਤਾਂ ਤਮਾਸ਼ੇ ਦੇ ਦੁੱਖ-ਭਰੇ ਦ੍ਰਿਸ਼ ਨਾਲ ਕੋਈ ਡੂੰਘੀ ਸੱਟ ਸਾਨੂੰ ਵੱਜਦੀ ਹੈ, ਜਿਵੇਂ ਕਿਸੇ ਆਪਣੇ ਨਿੱਜ ਦੇ ਦੁਖ ਦੀ ਵੱਜ ਸਕਦੀ ਹੈ ਅਤੇ ਨਾਹ ਹੀ ਕੋਈ ਮਨ ਨੂੰ ਭਰਮਾਉਣ ਵਾਲੀ ਸ਼ੈ ਸਾਨੂੰ ਠੱਗ ਸਕਦੀ ਹੈ। ਅਸੀਂ ਜਾਣਦੇ ਹਾਂ ਕਿ ਇਹ ਅਸਲ ਨਹੀਂ, ਕਿਸੇ ਹੋ ਚੁਕੇ ਅਸਲ ਦੀ ਨਕਲ ਹੈ। ਸੋ, ਉਸ ਤਮਾਸ਼ੇ ਦੇ ਦੁਖਾਂ ਸੁਖਾਂ ਦੇ ਦ੍ਰਿਸ਼ਾਂ ਵਿਚ ਅਸੀਂ ਨਿਰਲੇਪ ਜਿਹੇ ਰਹਿੰਦੇ ਹਾਂ। ਇਹ ਧਨ, ਜੁਆਨੀ, ਪਰਿਵਾਰ ਭੀ ਇਕ ਖੇਡ ਪ੍ਰਭੂ ਨੇ ਬਣਾਈ ਹੈ, ਇਹਨਾਂ ਵਿਚ ਰਹਿ ਕੇ ਭੀ ਇਹਨਾਂ ਨੂੰ ਵੇਖਣਾ ਹੀ ਹੈ, ਭਾਵ, ਇਹਨਾਂ ਨੂੰ ਤਮਾਸ਼ਾ ਹੀ ਸਮਝਣਾ ਹੈ, ਇਹਨਾਂ ਵਿਚ ਨਿਰਲੇਪ ਹੀ ਰਹਿਣਾ ਹੈ}।
ਤਿਨ ਹੀ ਮਾਹਿ ਅਟਕਿ ਜੋ ਉਰਝੇ ਇੰਦ੍ਰੀ ਪ੍ਰੇਰਿ ਲਇਓ ॥੩॥
Those who are caught and entangled in these are carried away by sensual desire. ||3||
ਪਰ ਜੀਵ ਇਹਨਾਂ ਵਿਚ ਹੀ ਰੁਕ ਕੇ ਫਸ ਜਾਂਦੇ ਹਨ; ਇੰਦ੍ਰੇ ਜੀਵ ਨੂੰ ਖਿੱਚ ਲੈਂਦੇ ਹਨ ॥੩॥ ਅਟਕਿ = ਫਸ ਕੇ, ਰੁਕ ਕੇ। ਉਰਝੇ = ਉਲਝ ਗਏ, ਜਕੜੇ ਗਏ। ਪ੍ਰੇਰਿ ਲਇਓ = ਆਪਣੇ ਵਲ ਖਿੱਚ ਲਿਆ ॥੩॥
ਅਉਧ ਅਨਲ ਤਨੁ ਤਿਨ ਕੋ ਮੰਦਰੁ ਚਹੁ ਦਿਸ ਠਾਟੁ ਠਇਓ ॥
Age is the fire, and the body is the house of straw; on all four sides, this play is being played out.
ਕਬੀਰ ਆਖਦਾ ਹੈ-ਇਹ ਸਰੀਰ (ਮਾਨੋ) ਕੱਖਾਂ ਦਾ ਕੋਠਾ ਹੈ, ਉਮਰ (ਦੇ ਦਿਨ ਬੀਤਦੇ ਜਾਣੇ ਇਸ ਕੋਠੇ ਨੂੰ) ਅੱਗ ਲੱਗੀ ਹੋਈ ਹੈ, ਹਰ ਪਾਸੇ ਇਹੀ ਬਣਤਰ ਬਣੀ ਹੋਈ ਹੈ, (ਪਰ ਕੋਈ ਭੀ ਇਸ ਪਾਸੇ ਧਿਆਨ ਨਹੀਂ ਦੇਂਦਾ; ਕਿਆ ਅਚਰਜ ਭਿਆਨਕ ਦ੍ਰਿਸ਼ ਹੈ!) ਅਉਧ = ਉਮਰ, ਜ਼ਿੰਦਗੀ ਦੇ ਸਮੇ ਦਾ ਬੀਤਦੇ ਜਾਣਾ। ਅਨਲ = ਅੱਗ। ਤਨੁ = ਸਰੀਰ। ਤਿਨ ਕੋ ਮੰਦਰੁ = ਕੱਖਾਂ ਦਾ ਘਰ। ਚਹੁ ਦਿਸ = ਚੌਂਹੀ ਪਾਸੀਂ, ਹਰ ਪਾਸੇ। ਠਾਟੁ = ਬਣਤਰ। ਠਇਓ = ਬਣੀ ਹੋਈ ਹੈ।
ਕਹਿ ਕਬੀਰ ਭੈ ਸਾਗਰ ਤਰਨ ਕਉ ਮੈ ਸਤਿਗੁਰ ਓਟ ਲਇਓ ॥੪॥੧॥੮॥੫੯॥
Says Kabeer, to cross over the terriffying world-ocean, I have taken to the Shelter of the True Guru. ||4||1||8||59||
ਇਸ ਭਿਆਨਕ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ ਮੈਂ ਤਾਂ ਸਤਿਗੁਰੂ ਦਾ ਆਸਰਾ ਲਿਆ ਹੈ ॥੪॥੧॥੮॥੫੯॥ ਕਹਿ = ਕਹੈ, ਆਖਦਾ ਹੈ। ਭੈ ਸਾਗਰ = ਡਰਾਉਣਾ ਸੰਸਾਰ-ਸਮੁੰਦਰ। ਤਰਨ ਕਉ = ਤਰਨ ਲਈ, ਪਾਰ ਲੰਘਣ ਵਾਸਤੇ। ਓਟ = ਆਸਰਾ ॥੪॥੧॥੮॥੫੯॥