ਸਲੋਕੁ

Salok:

ਸਲੋਕ।

ਞਤਨ ਕਰਹੁ ਤੁਮ ਅਨਿਕ ਬਿਧਿ ਰਹਨੁ ਪਾਵਹੁ ਮੀਤ

You can try all sorts of things, but you still cannot remain here, my friend.

ਹੇ ਮਿਤ੍ਰ! (ਬੇ-ਸ਼ਕ) ਅਨੇਕਾਂ ਤਰ੍ਹਾਂ ਦੇ ਜਤਨ ਤੁਸੀ ਕਰ ਵੇਖੋ, (ਇਥੇ ਸਦਾ ਲਈ) ਟਿਕੇ ਨਹੀਂ ਰਹਿ ਸਕਦੇ। ਮੀਤ = ਹੇ ਮਿੱਤਰ! ਞਤਨ = ਜਤਨ।

ਜੀਵਤ ਰਹਹੁ ਹਰਿ ਹਰਿ ਭਜਹੁ ਨਾਨਕ ਨਾਮ ਪਰੀਤਿ ॥੧॥

But you shall live forevermore, O Nanak, if you vibrate and love the Naam, the Name of the Lord, Har, Har. ||1||

ਹੇ ਨਾਨਕ! (ਆਖ-) ਜੇ ਪ੍ਰਭੂ ਦੇ ਨਾਮ ਨਾਲ ਪਿਆਰ ਪਾਵੋਗੇ, ਜੇ ਸਦਾ ਹਰੀ-ਨਾਮ ਸਿਮਰੋਗੇ, ਤਾਂ ਆਤਮਕ ਜੀਵਨ ਮਿਲੇਗਾ ॥੧॥ ਜੀਵਤ ਰਹਹੁ = ਆਤਮਕ ਜੀਵਨ ਹਾਸਲ ਕਰੋਗੇ ॥੧॥