ਪਉੜੀ

Pauree:

ਪਉੜੀ।

ਝਝਾ ਝੂਰਨੁ ਮਿਟੈ ਤੁਮਾਰੋ

JHAJHA: Your sorrows shall depart,

(ਹੇ ਵਣਜਾਰੇ ਜੀਵ!) ਤੇਰਾ (ਹਰ ਕਿਸਮ ਦਾ) ਚਿੰਤਾ-ਫ਼ਿਕਰ ਮਿਟ ਜਾਇਗਾ,

ਰਾਮ ਨਾਮ ਸਿਉ ਕਰਿ ਬਿਉਹਾਰੋ

when you deal with the Lord's Name.

ਤੂੰ ਪਰਮਾਤਮਾ ਦੇ ਨਾਮ ਨਾਲ ਵਣਜ ਕਰ।

ਝੂਰਤ ਝੂਰਤ ਸਾਕਤ ਮੂਆ

The faithless cynic dies in sorrow and pain;

ਪ੍ਰਭੂ ਨਾਲੋਂ ਵਿੱਛੁੜਿਆ ਬੰਦਾ ਚਿੰਤਾ-ਝੋਰਿਆਂ ਵਿਚ ਹੀ ਆਤਮਕ ਮੌਤੇ ਮਰਿਆ ਰਹਿੰਦਾ ਹੈ, ਸਾਕਤ = ਮਾਇਆ-ਗ੍ਰਸਿਆ ਜੀਵ, ਰੱਬ ਨਾਲੋਂ ਟੁੱਟਾ ਹੋੲਆ।

ਜਾ ਕੈ ਰਿਦੈ ਹੋਤ ਭਾਉ ਬੀਆ

his heart is filled with the love of duality.

ਕਿਉਂਕਿ ਉਸ ਦੇ ਹਿਰਦੇ ਵਿਚ (ਪਰਮਾਤਮਾ ਨੂੰ ਵਿਸਾਰ ਕੇ) ਮਾਇਆ ਦਾ ਪਿਆਰ ਬਣਿਆ ਹੁੰਦਾ ਹੈ। ਬੀਆ = ਦੂਜਾ।

ਝਰਹਿ ਕਸੰਮਲ ਪਾਪ ਤੇਰੇ ਮਨੂਆ

Your evil deeds and sins shall fall away, O my mind,

ਹੇ ਭਾਈ! ਤੇਰੇ ਮਨ ਵਿਚੋਂ ਸਾਰੇ ਪਾਪ ਵਿਕਾਰ ਝੜ ਜਾਣਗੇ, ਕਸੰਮਲ = ਪਾਪ, ਕਸਮਲ।

ਅੰਮ੍ਰਿਤ ਕਥਾ ਸੰਤਸੰਗਿ ਸੁਨੂਆ

listening to the ambrosial speech in the Society of the Saints.

ਸਤਸੰਗ ਵਿਚ ਜਾ ਕੇ ਪਰਮਾਤਮਾ ਦੀ ਆਤਮਕ ਜੀਵਨ ਦੇਣ ਵਾਲੀ ਸਿਫ਼ਤ-ਸਾਲਾਹ ਸੁਣ। ਮਨੂਆ = ਮਨ ਦੇ।

ਝਰਹਿ ਕਾਮ ਕ੍ਰੋਧ ਦ੍ਰੁਸਟਾਈ

Sexual desire, anger and wickedness fall away,

ਉਸ ਮਨੁੱਖ ਦੇ ਕਾਮ ਕ੍ਰੋਧ ਆਦਿਕ ਸਾਰੇ ਵੈਰੀ ਨਾਸ ਹੋ ਜਾਂਦੇ ਹਨ ਦ੍ਰੁਸਟਾਈ = ਦੁਸ਼ਟ, ਮੰਦੇ ਖ਼ਿਆਲ।

ਨਾਨਕ ਜਾ ਕਉ ਕ੍ਰਿਪਾ ਗੁਸਾਈ ॥੨੫॥

O Nanak, from those who are blessed by the Mercy of the Lord of the World. ||25||

ਹੇ ਨਾਨਕ! ਜਿਸ ਉਤੇ ਸ੍ਰਿਸ਼ਟੀ ਦਾ ਮਾਲਕ-ਪ੍ਰਭੂ ਮਿਹਰ ਕਰਦਾ ਹੈ (ਉਸ ਦੇ ਅੰਦਰ ਨਾਮ ਵੱਸਦਾ ਹੈ) ॥੨੫॥ ਗੁਸਾਈ = ਧਰਤੀ ਦਾ ਖਸਮ, ਪ੍ਰਭੂ ॥੨੫॥