ਸਲੋਕੁ

Salok:

ਸਲੋਕ।

ਝਾਲਾਘੇ ਉਠਿ ਨਾਮੁ ਜਪਿ ਨਿਸਿ ਬਾਸੁਰ ਆਰਾਧਿ

Rise early in the morning, and chant the Naam; worship and adore the Lord, night and day.

(ਹੇ ਭਾਈ!) ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਦਾ ਨਾਮ ਜਪ (ਇਤਨਾ ਹੀ ਨਹੀਂ) ਦਿਨ ਰਾਤ (ਹਰ ਵੇਲੇ) ਯਾਦ ਕਰ। ਝਾਲਾਘੇ = ਸਵੇਰੇ, ਅੰਮ੍ਰਿਤ ਵੇਲੇ। ਉਠਿ = ਉਠ ਕੇ। ਨਿਸਿ = ਰਾਤ। ਬਾਸੁਰ = ਦਿਨ।

ਕਾਰ੍ਹਾ ਤੁਝੈ ਬਿਆਪਈ ਨਾਨਕ ਮਿਟੈ ਉਪਾਧਿ ॥੧॥

Anxiety shall not afflict you, O Nanak, and your misfortune shall vanish. ||1||

ਕੋਈ ਚਿੰਤਾ-ਫ਼ਿਕਰ ਤੇਰੇ ਉਤੇ ਜ਼ੋਰ ਨਹੀਂ ਪਾ ਸਕੇਗਾ, ਹੇ ਨਾਨਕ! (ਆਖ) ਤੇਰੇ ਅੰਦਰੋਂ ਵੈਰ-ਵਿਰੋਧ ਝਗੜੇ ਵਾਲਾ ਸੁਭਾਉ ਹੀ ਮਿਟ ਜਾਇਗਾ ॥੧॥ ਕਾਰਾ = ਝੋਰਾ, ਚਿੰਤਾ-ਫ਼ਿਕਰ। ਨ ਬਿਆਪਈ = ਜ਼ੋਰ ਨਹੀਂ ਪਾ ਸਕੇਗਾ। ਉਪਾਧਿ = ਝਗੜੇ ਆਦਿਕ ਦਾ ਸੁਭਾਉ ॥੧॥