ਸਰਨਿ ਜੋਗੁ ਸੁਨਿ ਸਰਨੀ ਆਏ ॥

Hearing that He can give Sanctuary, I have come seeking His Sanctuary.

ਹੇ ਪ੍ਰਭੂ! ਇਹ ਸੁਣ ਕੇ ਕਿ ਤੂੰ ਦਰ-ਢੱਠਿਆਂ ਦੀ ਬਾਂਹ ਫੜਨ-ਜੋਗਾ ਹੈਂ, ਅਸੀਂ ਤੇਰੇ ਦਰ ਤੇ ਆਏ ਸਾਂ, ਸਰਨਿ = {Skt. शरण्य = fit to protect} ਦਰ ਢੱਠੇ ਦੀ ਰਾਖੀ ਕਰਨ ਜੋਗਾ। ਜੋਗੁ = ਸਮਰੱਥ।

ਕਰਿ ਕਿਰਪਾ ਪ੍ਰਭ ਆਪ ਮਿਲਾਏ ॥

Bestowing His Mercy, God has blended me with Himself.

ਤੂੰ ਮੇਹਰ ਕਰ ਕੇ (ਸਾਨੂੰ) ਆਪਣੇ ਨਾਲ ਮੇਲ ਲਿਆ ਹੈ। ਪ੍ਰਭ = ਹੇ ਪ੍ਰਭੂ!

ਮਿਟਿ ਗਏ ਬੈਰ ਭਏ ਸਭ ਰੇਨ ॥

Hatred is gone, and I have become the dust of all.

(ਹੁਣ ਸਾਡੇ) ਵੈਰ ਮਿਟ ਗਏ ਹਨ, ਅਸੀਂ ਸਭ ਦੇ ਪੈਰਾਂ ਦੀ ਖ਼ਾਕ ਹੋ ਗਏ ਹਾਂ, ਸਭ ਰੇਨ = ਸਭ ਦੇ ਪੈਰਾਂ ਦੀ ਖ਼ਾਕ।

ਅੰਮ੍ਰਿਤ ਨਾਮੁ ਸਾਧਸੰਗਿ ਲੈਨ ॥

I have received the Ambrosial Naam in the Company of the Holy.

(ਹੁਣ) ਸਾਧ ਸੰਗਤਿ ਵਿਚ ਅਮਰ ਕਰਨ ਵਾਲਾ ਨਾਮ ਜਪ ਰਹੇ ਹਾਂ।

ਸੁਪ੍ਰਸੰਨ ਭਏ ਗੁਰਦੇਵ ॥

The Divine Guru is perfectly pleased;

ਗੁਰਦੇਵ ਜੀ (ਸਾਡੇ ਉਤੇ) ਤ੍ਰੁੱਠ ਪਏ ਹਨ,

ਪੂਰਨ ਹੋਈ ਸੇਵਕ ਕੀ ਸੇਵ ॥

the service of His servant has been rewarded.

ਇਸ ਵਾਸਤੇ (ਸਾਡੀ) ਸੇਵਕਾਂ ਦੀ ਸੇਵਾ ਸਿਰੇ ਚੜ੍ਹ ਗਈ ਹੈ।

ਆਲ ਜੰਜਾਲ ਬਿਕਾਰ ਤੇ ਰਹਤੇ ॥

I have been released from worldly entanglements and corruption,

(ਅਸੀਂ ਹੁਣ) ਘਰ ਦੇ ਧੰਧਿਆਂ ਤੇ ਵਿਕਾਰਾਂ ਤੋਂ ਬਚ ਗਏ ਹਾਂ, ਆਲ ਜੰਜਾਲ = ਘਰ ਦੇ ਧੰਧੇ। ਬਿਕਾਰ ਤੇ = ਵਿਕਾਰਾਂ ਤੋਂ। ਰਹਤੇ = ਬਚ ਗਏ ਹਾਂ।

ਰਾਮ ਨਾਮ ਸੁਨਿ ਰਸਨਾ ਕਹਤੇ ॥

hearing the Lord's Name and chanting it with my tongue.

ਪ੍ਰਭੂ ਦਾ ਨਾਮ ਸੁਣ ਕੇ ਜੀਭ ਨਾਲ (ਭੀ) ਉਚਾਰਦੇ ਹਾਂ। ਰਸਨਾ = ਜੀਭ ਨਾਲ।

ਕਰਿ ਪ੍ਰਸਾਦੁ ਦਇਆ ਪ੍ਰਭਿ ਧਾਰੀ ॥

By His Grace, God has bestowed His Mercy.

ਪ੍ਰਭੂ ਨੇ ਮੇਹਰ ਕਰ ਕੇ (ਸਾਡੇ ਉਤੇ) ਦਇਆ ਕੀਤੀ ਹੈ, ਪ੍ਰਭਿ = ਪ੍ਰਭੂ ਨੇ।

ਨਾਨਕ ਨਿਬਹੀ ਖੇਪ ਹਮਾਰੀ ॥੪॥

O Nanak, my merchandise has arrived save and sound. ||4||

ਹੇ ਨਾਨਕ! ਤੇ ਸਾਡਾ ਕੀਤਾ ਹੋਇਆ ਵਣਜ ਦਰਗਾਹੇ ਕਬੂਲ ਹੋ ਗਿਆ ਹੈ ॥੪॥ ਖੇਪ = ਲੱਦਿਆ ਹੋਇਆ ਸੌਦਾ, ਕੀਤਾ ਹੋਇਆ ਵਣਜ। ਨਿਬਹੀ = ਕਬੂਲ ਹੋ ਗਈ ਹੈ ॥੪॥