ਪ੍ਰਭ ਕੀ ਉਸਤਤਿ ਕਰਹੁ ਸੰਤ ਮੀਤ ॥

Sing the Praises of God, O Saints, O friends,

ਹੇ ਸੰਤ ਮਿਤ੍ਰ! ਅਕਾਲ ਪੁਰਖ ਦੀ ਸਿਫ਼ਤ-ਸਾਲਾਹ ਕਰੋ-

ਸਾਵਧਾਨ ਏਕਾਗਰ ਚੀਤ ॥

with total concentration and one-pointedness of mind.

ਧਿਆਨ ਨਾਲ ਚਿੱਤ ਨੂੰ ਇਕ ਨਿਸ਼ਾਨੇ ਤੇ ਟਿਕਾ ਕੇ। ਸਾਵਧਾਨ = ਅਵਧਾਨ ਸਹਿਤ, ਧਿਆਨ ਨਾਲ। ਏਕਾਗਰ = ਇਕ ਨਿਸ਼ਾਨੇ ਤੇ ਟਿਕਿਆ ਹੋਇਆ।

ਸੁਖਮਨੀ ਸਹਜ ਗੋਬਿੰਦ ਗੁਨ ਨਾਮ ॥

Sukhmani is the peaceful ease, the Glory of God, the Naam.

ਪ੍ਰਭੂ ਦੀ ਸਿਫ਼ਤ-ਸਾਲਾਹ ਤੇ ਪ੍ਰਭੂ ਦਾ ਨਾਮ ਅਡੋਲ ਅਵਸਥਾ (ਦਾ ਕਾਰਣ ਹੈ ਤੇ) ਸੁਖਾਂ ਦੀ ਮਣੀ (ਰਤਨ) ਹੈ, ਸਹਜ = ਅਡੋਲ ਅਵਸਥਾ। ਗੋਬਿੰਦ ਗੁਨ = ਪ੍ਰਭੂ ਦੇ ਗੁਣ।

ਜਿਸੁ ਮਨਿ ਬਸੈ ਸੁ ਹੋਤ ਨਿਧਾਨ ॥

When it abides in the mind, one becomes wealthy.

ਜਿਸ ਦੇ ਮਨ ਵਿਚ (ਨਾਮ) ਵੱਸਦਾ ਹੈ ਉਹ (ਗੁਣਾਂ ਦਾ) ਖ਼ਜ਼ਾਨਾ ਹੋ ਜਾਂਦਾ ਹੈ। ਨਿਧਾਨ = (ਗੁਣਾਂ ਦਾ) ਖ਼ਜ਼ਾਨਾ।

ਸਰਬ ਇਛਾ ਤਾ ਕੀ ਪੂਰਨ ਹੋਇ ॥

All desires are fulfilled.

ਉਸ ਮਨੁੱਖ ਦੀ ਇੱਛਿਆ ਸਾਰੀ ਪੂਰੀ ਹੋ ਜਾਂਦੀ ਹੈ,

ਪ੍ਰਧਾਨ ਪੁਰਖੁ ਪ੍ਰਗਟੁ ਸਭ ਲੋਇ ॥

One becomes the most respected person, famous all over the world.

ਉਹ ਬੰਦਾ ਤੁਰਨੇ-ਸਿਰ ਹੋ ਜਾਂਦਾ ਹੈ, ਤੇ ਸਾਰੇ ਜਗਤ ਵਿਚ ਉੱਘਾ ਹੋ ਜਾਂਦਾ ਹੈ। ਪ੍ਰਧਾਨ = ਸਭ ਤੋਂ ਵੱਡਾ, ਤੁਰਨੇ-ਸਿਰ। ਲੋਇ = ਲੋਕਿ, ਲੋਕ ਵਿਚ, ਜਗਤ ਵਿਚ। ਪ੍ਰਗਟੁ = ਪ੍ਰਸਿੱਧ, ਉੱਘਾ।

ਸਭ ਤੇ ਊਚ ਪਾਏ ਅਸਥਾਨੁ ॥

He obtains the highest place of all.

ਉਸ ਨੂੰ ਉੱਚੇ ਤੋਂ ਉੱਚਾ ਟਿਕਾਣਾ ਮਿਲ ਜਾਂਦਾ ਹੈ,

ਬਹੁਰਿ ਨ ਹੋਵੈ ਆਵਨ ਜਾਨੁ ॥

He does not come and go in reincarnation any longer.

ਮੁੜ ਉਸ ਨੂੰ ਜਨਮ ਮਰਨ (ਦਾ ਗੇੜ) ਨਹੀਂ ਵਿਆਪਦਾ। ਆਵਨ ਜਾਨੁ = ਆਉਣਾ ਜਾਣਾ, ਜੰਮਣਾ ਮਰਨਾ।

ਹਰਿ ਧਨੁ ਖਾਟਿ ਚਲੈ ਜਨੁ ਸੋਇ ॥

One who departs, after earning the wealth of the Lord's Name,

ਉਹ ਮਨੁੱਖ ਪ੍ਰਭੂ ਦਾ ਨਾਮ ਰੂਪ ਧਨ ਖੱਟ ਕੇ (ਜਗਤ ਤੋਂ) ਜਾਂਦਾ ਹੈ,

ਨਾਨਕ ਜਿਸਹਿ ਪਰਾਪਤਿ ਹੋਇ ॥੫॥

O Nanak, realizes it. ||5||

ਹੇ ਨਾਨਕ! ਜਿਸ ਮਨੁੱਖ ਨੂੰ (ਧੁਰੋਂ) ਇਹ ਦਾਤ ਮਿਲਦੀ ਹੈ ॥੫॥ ਜਿਸਹਿ = ਜਿਸ ਨੂੰ। ਪਰਾਪਤਿ ਹੋਇ = ਮਿਲਦਾ ਹੈ, ਦਾਤਿ ਹੁੰਦੀ ਹੈ ॥੫॥