ਮਃ

Third Mehl:

ਤੀਜੀ ਪਾਤਿਸ਼ਾਹੀ।

ਦੁਖੁ ਲਗਾ ਬਿਨੁ ਸੇਵਿਐ ਹੁਕਮੁ ਮੰਨੇ ਦੁਖੁ ਜਾਇ

Without serving the Lord, he suffers in pain; accepting the Hukam of God's Command, pain is gone.

(ਪ੍ਰਭੂ ਦਾ) ਸਿਮਰਨ ਕਰਨ ਤੋਂ ਬਿਨਾ ਮਨੁੱਖ ਨੂੰ ਦੁੱਖ ਵਿਆਪਦਾ ਹੈ, ਜਦੋਂ (ਪ੍ਰਭੂ ਦਾ) ਹੁਕਮ ਮੰਨਦਾ ਹੈ (ਭਾਵ, ਰਜ਼ਾ ਵਿਚ ਤੁਰਦਾ ਹੈ) ਤਾਂ ਦੁੱਖ ਦੂਰ ਹੋ ਜਾਂਦਾ ਹੈ, ਬਿਨੁ ਸੇਵਿਐ = (ਪ੍ਰਭੂ ਦੀ) ਸੇਵਾ ਕਰਨ ਤੋਂ ਬਿਨਾ, ਸਿਮਰਨ ਕਰਨ ਤੋਂ ਬਿਨਾ।

ਆਪੇ ਦਾਤਾ ਸੁਖੈ ਦਾ ਆਪੇ ਦੇਇ ਸਜਾਇ

He Himself is the Giver of peace; He Himself awards punishment.

(ਕਿਉਂਕਿ ਪ੍ਰਭੂ) ਆਪ ਹੀ ਸੁਖ ਦੇਣ ਵਾਲਾ ਹੈ ਤੇ ਆਪ ਹੀ ਸਜ਼ਾ ਦੇਣ ਵਾਲਾ ਹੈ। ਆਪੇ = ਆਪ ਹੀ। ਸਜਾਇ = ਸਜ਼ਾ, ਦੰਡ।

ਨਾਨਕ ਏਵੈ ਜਾਣੀਐ ਸਭੁ ਕਿਛੁ ਤਿਸੈ ਰਜਾਇ ॥੨॥

O Nanak, know this well; all that happens is according to His Will. ||2||

ਹੇ ਨਾਨਕ! ਹੁਕਮ ਵਿਚ ਤੁਰਿਆਂ ਹੀ ਇਹ ਸਮਝ ਪੈਂਦੀ ਹੈ ਕਿ ਸਭ ਕੁਝ ਪ੍ਰਭੂ ਦੀ ਰਜ਼ਾ ਵਿਚ ਹੋ ਰਿਹਾ ਹੈ ॥੨॥ ਏਵੈ = ਇਸੇ ਤਰ੍ਹਾਂ ਹੀ, (ਭਾਵ,) ਹੁਕਮ ਮੰਨਣ ਨਾਲ ਹੀ ॥੨॥