ਪਉੜੀ

Pauree:

ਪਉੜੀ।

ਹਰਿ ਨਾਮ ਬਿਨਾ ਜਗਤੁ ਹੈ ਨਿਰਧਨੁ ਬਿਨੁ ਨਾਵੈ ਤ੍ਰਿਪਤਿ ਨਾਹੀ

Without the Lord's Name, the world is poor. Without the Name, no one is satisfied.

ਪ੍ਰਭੂ ਦੇ 'ਨਾਮ' ਤੋਂ ਬਿਨਾ ਜਗਤ ਕੰਗਾਲ ਹੈ (ਕਿਉਂਕਿ ਭਾਵੇਂ ਕਿਤਨੀ ਹੀ ਮਾਇਆ ਜੋੜ ਲਏ) 'ਨਾਮ' ਤੋਂ ਬਿਨਾ ਸੰਤੋਖ ਨਹੀਂ ਆਉਂਦਾ। ਨਿਰਧਨੁ = ਕੰਗਾਲ। ਤ੍ਰਿਪਤਿ = ਸੰਤੋਖ।

ਦੂਜੈ ਭਰਮਿ ਭੁਲਾਇਆ ਹਉਮੈ ਦੁਖੁ ਪਾਹੀ

He is deluded by duality and doubt. In egotism, he suffers in pain.

ਮਾਇਆ ਦੇ ਮੋਹ ਕਰਕੇ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ, ਹਉਮੈ ਦੇ ਕਾਰਨ ਹੀ ਜੀਵ ਦੁੱਖ ਪਾਂਦੇ ਹਨ। ਦੂਜੈ = ਮਾਇਆ ਦੇ ਮੋਹ ਦੇ ਕਾਰਨ। ਭਰਮਿ = ਭੁਲੇਖੇ ਵਿਚ। ਭਰਮਿ = ਭਟਕਣਾ ਵਿਚ (ਪੈ ਕੇ)। ਭੁਲਾਇਆ = ਕੁਰਾਹੇ ਪਿਆ ਰਹਿੰਦਾ ਹੈ।

ਬਿਨੁ ਕਰਮਾ ਕਿਛੂ ਪਾਈਐ ਜੇ ਬਹੁਤੁ ਲੋਚਾਹੀ

Without good karma, he does not obtain anything, no matter how much he may wish for it.

ਪਰ ਭਾਵੇਂ ਕਿਤਨੀ ਹੀ ਲਾਲਸਾ ਕਰਨ ਪ੍ਰਭੂ ਦੀ ਮਿਹਰ ਤੋਂ ਬਿਨਾ ਨਾਮ ਨਹੀਂ ਮਿਲਦਾ।

ਆਵੈ ਜਾਇ ਜੰਮੈ ਮਰੈ ਗੁਰ ਸਬਦਿ ਛੁਟਾਹੀ

Coming and going in reincarnation, and birth and death are ended, through the Word of the Guru's Shabad.

(ਸੋ, ਇਸ ਮੋਹ ਵਿਚ ਹੀ) ਜਗਤ ਜੰਮਦਾ ਹੈ ਮਰਦਾ ਹੈ ਜੰਮਦਾ ਹੈ ਮਰਦਾ ਹੈ। (ਇਸ ਗੇੜ ਵਿਚੋਂ) ਜੀਵ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਬਚ ਸਕਦੇ ਹਨ।

ਆਪਿ ਕਰੈ ਕਿਸੁ ਆਖੀਐ ਦੂਜਾ ਕੋ ਨਾਹੀ ॥੧੬॥

He Himself acts, so unto whom should we complain? There is no other at all. ||16||

ਪਰ ਇਹ ਸਾਰੀ ਖੇਡ ਪ੍ਰਭੂ ਆਪ ਕਰ ਰਿਹਾ ਹੈ, ਕਿਸੇ ਹੋਰ ਪਾਸ ਪੁਕਾਰ ਨਹੀਂ ਕੀਤੀ ਜਾ ਸਕਦੀ, ਕਿਉਂਕਿ ਪ੍ਰਭੂ ਤੋਂ ਬਿਨਾ ਹੋਰ ਹੈ ਹੀ ਕੋਈ ਨਹੀਂ ॥੧੬॥