ਸਲੋਕੁ ਮਃ

Salok, Third Mehl:

ਸਲੋਕ ਤੀਜੀ ਪਾਤਿਸ਼ਾਹੀ।

ਇਸੁ ਜਗ ਮਹਿ ਸੰਤੀ ਧਨੁ ਖਟਿਆ ਜਿਨਾ ਸਤਿਗੁਰੁ ਮਿਲਿਆ ਪ੍ਰਭੁ ਆਇ

In this world, the Saints earn the wealth; they come to meet God through the True Guru.

ਇਸ ਜਗਤ ਵਿਚ ਸੰਤਾਂ ਨੇ (ਹੀ) ਨਾਮ-ਧਨ ਕਮਾਇਆ ਹੈ ਜਿਨ੍ਹਾਂ ਨੂੰ ਗੁਰੂ ਮਿਲਿਆ ਹੈ (ਤੇ ਗੁਰੂ ਦੀ ਰਾਹੀਂ) ਪ੍ਰਭੂ ਮਿਲਿਆ ਹੈ, ਸੰਤੀ = ਸੰਤਾਂ ਨੇ।

ਸਤਿਗੁਰਿ ਸਚੁ ਦ੍ਰਿੜਾਇਆ ਇਸੁ ਧਨ ਕੀ ਕੀਮਤਿ ਕਹੀ ਜਾਇ

The True Guru implants the Truth within; the value of this wealth cannot be described.

(ਕਿਉਂਕਿ) ਗੁਰੂ ਨੇ ਉਹਨਾਂ ਦੇ ਮਨ ਵਿਚ ਸਿਮਰਨ ਪੱਕਾ ਕਰ ਦਿੱਤਾ ਹੈ (ਭਾਵ, ਸਿਮਰਨ ਦੀ ਪੱਕੀ ਗੰਢ ਬੰਨ੍ਹ ਦਿੱਤੀ ਹੈ)। ਇਹ ਨਾਮ-ਧਨ ਇਤਨਾ ਅਮੋਲਕ ਹੈ ਕਿ ਇਸ ਦਾ ਮੁੱਲ ਨਹੀਂ ਪੈ ਸਕਦਾ। ਸਤਿਗੁਰਿ = ਸਤਿਗੁਰ ਨੇ। ਦ੍ਰਿੜਾਇਆ = ਮਨ ਵਿਚ ਪੱਕਾ ਕਰ ਦਿੱਤਾ।

ਇਤੁ ਧਨਿ ਪਾਇਐ ਭੁਖ ਲਥੀ ਸੁਖੁ ਵਸਿਆ ਮਨਿ ਆਇ

Obtaining this wealth, hunger is relieved, and peace comes to dwell in the mind.

ਜੇ ਇਹ ਨਾਮ-ਧਨ ਮਿਲ ਜਾਏ ਤਾਂ (ਮਾਇਆ ਦੀ) ਭੁੱਖ ਲਹਿ ਜਾਂਦੀ ਹੈ, ਮਨ ਵਿਚ ਸੁਖ ਆ ਵਸਦਾ ਹੈ, ਇਤੁ = {'ਇਸੁ' ਤੋਂ ਅਧਿਕਰਣ ਕਾਰਕ, ਇਕ-ਵਚਨ}। ਧਨਿ = {'ਧਨ' ਤੋਂ ਅਧਿਕਰਣ ਕਾਰਕ, ਇਕ-ਵਚਨ}। ਪਾਇਐ = {'ਪਾਇਆ' ਤੋਂ ਅਧਿਕਾਰਣ ਕਾਰਕ, ਇਕ-ਵਚਨ}। ਇਤੁ ਧਨਿ ਪਾਇਐ = {ਇਸ ਸਾਰੇ 'ਵਾਕਾਂਸ਼' (phrase) ਦਾ ਹਰੇਕ ਲਫ਼ਜ਼ ਅਧਿਕਰਣ ਕਾਰਕ ਵਿਚ ਹੈ, ਇਹ 'ਵਾਕਾਂਸ਼' ਆਪਣੇ ਆਪ ਵਿਚ ਮੁਕੰਮਲ ਹੈ, ਭਾਵ, ਵਿਆਕਰਣ-ਅਨੁਸਾਰ ਇਸ ਨੂੰ ਕਿਸੇ ਹੋਰ ਲਫ਼ਜ਼ ਦੀ ਮੁਥਾਜੀ ਨਹੀਂ, ਸੋ, ਅੰਗਰੇਜ਼ੀ ਵਿਚ ਇਸ ਨੂੰ Locative Absolute ਆਖਦੇ ਹਨ, ਪੰਜਾਬੀ ਵਿਆਕਰਣ ਵਿਚ ਇਸ ਨੂੰ ਅਸੀਂ 'ਪੂਰਬ ਪੂਰਣ ਕਾਰਦੰਤਕ' ਆਖਾਂਗੇ} ਇਹ ਧਨ ਹਾਸਲ ਕੀਤਿਆਂ।

ਜਿੰਨੑਾ ਕਉ ਧੁਰਿ ਲਿਖਿਆ ਤਿਨੀ ਪਾਇਆ ਆਇ

Only those who have such pre-ordained destiny, come to receive this.

ਪਰ ਮਿਲਦਾ ਉਹਨਾਂ ਨੂੰ ਹੈ ਜਿਨ੍ਹਾਂ ਦੇ ਭਾਗਾਂ ਵਿਚ ਧੁਰ ਦਰਗਾਹੋਂ ਲਿਖਿਆ ਹੋਵੇ (ਭਾਵ, ਜਿਨ੍ਹਾਂ ਉੱਤੇ ਮੇਹਰ ਹੋਵੇ)।

ਮਨਮੁਖੁ ਜਗਤੁ ਨਿਰਧਨੁ ਹੈ ਮਾਇਆ ਨੋ ਬਿਲਲਾਇ

The world of the self-willed manmukh is poor, crying out for Maya.

ਮਨ ਦੇ ਪਿੱਛੇ ਤੁਰਨ ਵਾਲਾ ਜਗਤ ਸਦਾ ਕੰਗਾਲ ਹੈ ਮਾਇਆ ਲਈ ਹੀ ਵਿਲਕਦਾ ਹੈ,

ਅਨਦਿਨੁ ਫਿਰਦਾ ਸਦਾ ਰਹੈ ਭੁਖ ਕਦੇ ਜਾਇ

Night and day, it wanders continually, and its hunger is never relieved.

ਹਰ ਰੋਜ਼ ਸਦਾ ਭਟਕਦਾ ਫਿਰਦਾ ਹੈ, ਇਸ ਦੀ (ਮਾਇਆ ਵਾਲੀ) ਭੁੱਖ ਮਿਟਦੀ ਨਹੀਂ,

ਸਾਂਤਿ ਕਦੇ ਆਵਈ ਨਹ ਸੁਖੁ ਵਸੈ ਮਨਿ ਆਇ

It never finds calm tranquility, and peace never comes to dwell in its mind.

ਕਦੇ ਇਸ ਦੇ ਅੰਦਰ ਠੰਢ ਨਹੀਂ ਪੈਂਦੀ, ਕਦੇ ਇਸ ਦੇ ਮਨ ਵਿਚ ਸੁਖ ਨਹੀਂ ਹੁੰਦਾ,

ਸਦਾ ਚਿੰਤ ਚਿਤਵਦਾ ਰਹੈ ਸਹਸਾ ਕਦੇ ਜਾਇ

It is always plagued by anxiety, and its cynicism never departs.

ਕਦੇ ਇਸ ਦਾ ਤੌਖ਼ਲਾ ਦੂਰ ਨਹੀਂ ਹੁੰਦਾ, ਸਦਾ ਸੋਚਾਂ ਸੋਚਦਾ ਰਹਿੰਦਾ ਹੈ; ਚਿੰਤ ਚਿਤਵਦਾ = ਸੋਚਾਂ ਸੋਚਦਾ। ਸਹਸਾ = ਤੌਖ਼ਲਾ।

ਨਾਨਕ ਵਿਣੁ ਸਤਿਗੁਰ ਮਤਿ ਭਵੀ ਸਤਿਗੁਰ ਨੋ ਮਿਲੈ ਤਾ ਸਬਦੁ ਕਮਾਇ

O Nanak, without the True Guru, the intellect is perverted; if one meets the True Guru, then one practices the Word of the Shabad.

ਹੇ ਨਾਨਕ! ਗੁਰੂ ਤੋਂ ਵਾਂਜੇ ਰਹਿਣ ਕਰਕੇ ਇਸ ਦੀ ਬੁੱਧੀ ਨੂੰ ਚੱਕ੍ਰ ਆਇਆ ਹੋਇਆ ਹੈ। ਜੇ ਮਨਮੁਖ ਭੀ ਗੁਰੂ ਨੂੰ ਮਿਲ ਪਏ ਤਾਂ ਸ਼ਬਦ ਦੀ ਕਮਾਈ ਕਰਦਾ ਹੈ,

ਸਦਾ ਸਦਾ ਸੁਖ ਮਹਿ ਰਹੈ ਸਚੇ ਮਾਹਿ ਸਮਾਇ ॥੧॥

Forever and ever, he dwells in peace, and merges in the True Lord. ||1||

(ਸ਼ਬਦ ਦੀ ਬਰਕਤਿ ਨਾਲ) ਫਿਰ ਸਦਾ ਹੀ ਸੁਖ ਟਿਕਿਆ ਰਹਿੰਦਾ ਹੈ, ਪ੍ਰਭੂ ਵਿਚ ਜੁੜਿਆ ਰਹਿੰਦਾ ਹੈ ॥੧॥