ਸਵੈਯਾ

SWAYYA

ਸਵੈਯਾ:

ਧਾਇ ਪਰੇ ਕਰਿ ਕੋਪ ਤਬੈ ਭਟ ਦੈ ਮੁਖ ਢਾਲ ਲਏ ਕਰਵਾਰੈ

ਉਸ ਵੇਲੇ ਯੋਧੇ ਕ੍ਰੋਧ ਕਰ ਕੇ ਪੈ ਗਏ (ਜਿਨ੍ਹਾਂ ਨੇ) ਮੂੰਹ ਉਤੇ ਢਾਲਾਂ ਅਤੇ ਹੱਥ ਵਿਚ ਤਲਵਾਰਾਂ ਲਈਆਂ ਹੋਈਆਂ ਸਨ।

ਸਾਮੁਹੇ ਆਇ ਹਠੀ ਹਠਿ ਸਿਉ ਘਨਿ ਸ︀ਯਾਮ ਕਹਾ ਇਹ ਭਾਤਿ ਹਕਾਰੈ

The warriors getting enraged, taking up the swords and shields in their hands fell upon Krishna, who challenged them and they persistently came in front of him

ਹਠੀ ਸੂਰਮੇ ਹਠ ਪੂਰਵਕ ਸਾਹਮਣਿਓਂ ਆ ਗਏ ਹਨ ਅਤੇ (ਮੂੰਹ ਤੋਂ) ਇਸ ਤਰ੍ਹਾਂ ਬੋਲਦੇ ਹਨ, 'ਕ੍ਰਿਸ਼ਨ ਕਿਥੇ ਹੈ?'

ਮੂਸਲ ਚਕ੍ਰ ਗਦਾ ਗਹਿ ਕੈ ਸੁ ਹਤੈ ਹਰਿ ਕੌਚ ਉਠੈ ਚਿਨਗਾਰੈ

On this side, Krishna, catching hold of his club, discus, mace etc. in his hands, struck terrible blows and the sparks emanated from the armours

ਮੂਸਲ, ਚੱਕਰ ਅਤੇ ਗਦਾ ਫੜ ਕੇ ਸ੍ਰੀ ਕ੍ਰਿਸ਼ਨ ਦੇ ਕਵਚ ਉਤੇ ਮਾਰਦੇ ਹਨ (ਅਤੇ ਉਸ ਵਿਚੋਂ) ਚਿਣਗਾਂ ਨਿਕਲਦੀਆਂ ਹਨ।

ਮਾਨੋ ਲੁਹਾਰ ਲੀਏ ਘਨ ਹਾਥਨ ਲੋਹ ਕਰੇਰੇ ਕੋ ਕਾਮ ਸਵਾਰੈ ॥੧੭੭੧॥

It appeared that an ironsmith was fashioning according to his desire the iron by the strokes of his hammer.1771

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਲੁਹਾਰ ਹੱਥ ਵਿਚ ਵਦਾਨ ਲੈ ਕੇ ਕਠੋਰ ਲੋਹੇ ਨੂੰ ਕੰਮ ਲਈ ਸੰਵਾਰ ਰਹੇ ਹਨ ॥੧੭੭੧॥

ਤਉ ਲਗ ਹੀ ਬਰਮਾਕ੍ਰਿਤ ਊਧਵ ਆਏ ਹੈ ਸ︀ਯਾਮ ਸਹਾਇ ਕੇ ਕਾਰਨ

Till that time, Kratvarma and Uddhava reached for the help of Krishna

ਉਦੋਂ ਤਕ ਬਰਮਾਕ੍ਰਿਤ ਅਤੇ ਊਧਵ ਸ੍ਰੀ ਕ੍ਰਿਸ਼ਨ ਦੀ ਸਹਾਇਤਾ ਲਈ ਆ ਗਏ ਹਨ

ਅਉਰ ਅਕ੍ਰੂਰ ਲਏ ਸੰਗ ਜਾਦਵ ਧਾਇ ਪਰਿਓ ਅਰ ਬੀਰ ਬਿਦਾਰਨ

Akrur also taking the Yadava warriors with him fell upon the enemies in order to kill them

ਅਤੇ ਅਕ੍ਰੂਰ ਹੋਰ ਯਾਦਵਾਂ ਨੂੰ ਨਾਲ ਲੈ ਕੇ ਵੈਰੀਆਂ ਨੂੰ ਨਸ਼ਟ ਕਰਨ ਲਈ ਧਾ ਕੇ ਪੈ ਗਿਆ ਹੈ।

ਸਸਤ੍ਰ ਸੰਭਾਰਿ ਸਭੈ ਅਪੁਨੇ ਕਬਿ ਸ︀ਯਾਮ ਕਹੈ ਮੁਖ ਮਾਰਿ ਉਚਾਰਨ

ਕਵੀ ਸ਼ਿਆਮ ਕਹਿੰਦੇ ਹਨ, ਸਾਰੇ ਸੂਰਮੇ ਆਪਣੇ ਸ਼ਸਤ੍ਰ ਸੰਭਾਲ ਕੇ ਮੂੰਹ ਤੋਂ ਮਾਰੋ-ਮਾਰੋ ਪੁਕਾਰਦੇ ਹਨ।

ਓਰ ਦੁਹੂੰ ਅਤਿ ਜੁਧੁ ਭਯੋ ਸੁ ਗਦਾ ਬਰਛੀ ਕਰਵਾਰਿ ਕਟਾਰਨ ॥੧੭੭੨॥

Holding their weapons and should “kill, kill”, a dreadful war was waged from both sides with maces, lances swords, daggers etc.1772.

ਦੋਹਾਂ ਪਾਸਿਆਂ ਤੋਂ ਗਦਾ, ਬਰਛੀ, ਤਲਵਾਰ ਅਤੇ ਕਟਾਰ (ਆਦਿ ਸ਼ਸਤ੍ਰਾਂ) ਦਾ ਤਕੜਾ ਯੁੱਧ ਹੋਇਆ ਹੈ ॥੧੭੭੨॥

ਆਵਤ ਹੀ ਬਰਮਾਕ੍ਰਿਤ ਜੂ ਅਰਿ ਸੈਨਹੁ ਤੇ ਸੁ ਘਨੇ ਭਟ ਕੂਟੇ

Kratvarma on coming chopped down many warriors

ਬਰਮਾਕ੍ਰਿਤ ਜੀ ਨੇ ਆਉਂਦਿਆਂ ਹੀ ਵੈਰੀ ਦੀ ਸੈਨਾ ਦੇ ਬਹੁਤ ਸਾਰੇ ਯੋਧੇ ਕੁਟ ਸੁਟੇ ਹਨ।

ਏਕ ਪਰੇ ਬਿਬ ਖੰਡ ਤਹੀ ਅਰਿ ਏਕ ਗਿਰੇ ਧਰ ਪੈ ਸਿਰ ਫੂਟੇ

Someone has been cut into two parts and someone’s head has been cut down

ਇਕ ਤਾਂ ਦੋ ਟੋਟੇ ਹੋਏ ਉਥੇ ਡਿਗੇ ਪਏ ਹਨ ਅਤੇ ਇਕ ਫੁਟੇ ਹੋਏ ਸਿਰਾਂ ਨਾਲ ਧਰਤੀ ਉਤੇ ਡਿਗੇ ਪਏ ਹਨ।

ਏਕ ਮਹਾ ਬਲਵਾਨ ਕਮਾਨਨ ਤਾਨਿ ਚਲਾਵਤ ਇਉ ਸਰ ਛੂਟੇ

From the bows of several powerful warriors the arrows are being discharged in this way

ਇਕ ਮਹਾ ਬਲਵਾਨ ਕਮਾਨਾਂ ਨੂੰ ਕਸ ਕੇ ਚਲਾਉਂਦੇ ਹਨ ਅਤੇ ਇਸ ਤਰ੍ਹਾਂ ਬਾਣ ਛੁਟਦੇ ਹਨ,

ਕਾਜ ਬਸੇਰੇ ਕੇ ਰੈਨ ਸਮੇ ਮਧਿਆਨ ਮਨੋ ਤਰੁ ਪੈ ਖਗ ਟੂਟੇ ॥੧੭੭੩॥

That it seems the birds are flying groups towards the trees for rest in the evening before the night falls.1773.

ਮਾਨੋ ਰੈਣ ਬਸੇਰੇ ਲਈ ਪੰਛੀ ਆਕਾਸ਼ ('ਮਧਿਆਨ') ਤੋਂ ਬ੍ਰਿਛ ਉਤੇ ਟੁਟ ਕੇ ਪੈ ਗਏ ਹੋਣ ॥੧੭੭੩॥

ਏਕ ਕਬੰਧ ਲੀਏ ਕਰਵਾਰਿ ਫਿਰੈ ਰਨ ਭੂਮਿ ਕੇ ਭੀਤਰ ਡੋਲਤ

Somewhere the headless trunks are roaming in the battlefield taking the swords in their hands and

ਇਕਨਾਂ ਦੇ ਧੜ (ਹੱਥ ਵਿਚ) ਤਲਵਾਰਾਂ ਲੈ ਕੇ ਰਣ-ਭੂਮੀ ਵਿਚ ਭਜੇ ਫਿਰਦੇ ਹਨ।

ਧਾਇ ਪਰੈ ਤਿਹ ਓਰ ਬਲੀ ਭਟ ਜੋ ਤਿਹ ਕੋ ਲਲਕਾਰ ਕੈ ਬੋਲਤ

Whosoever challenging in the field, the warriors fall upon him

ਜੋ ਕੋਈ ਉਨ੍ਹਾਂ ਨੂੰ ਲਲਕਾਰਾ ਮਾਰ ਕੇ ਬੋਲਦਾ ਹੈ (ਤਾਂ) ਉਹ ਬਲਵਾਨ ਯੋਧੇ ਉਸ ਵਲ ਟੁਟ ਕੇ ਪੈ ਜਾਂਦੇ ਹਨ।

ਏਕ ਪਰੇ ਗਿਰ ਪਾਇ ਕਟੇ ਉਠਬੇ ਕਹੁ ਬਾਹਨ ਕੋ ਬਲੁ ਤੋਲਤ

Someone has fallen because his foot has been cut and for getting up, he is taking the support of the vehicle and s

ਇਕ ਪੈਰ ਕਟੇ ਜਾਣ ਕਰ ਕੇ ਡਿਗੇ ਪਏ ਹਨ ਅਤੇ ਉਠਣ ਲਈ ਬਾਂਹਵਾਂ ਦਾ ਜ਼ੋਰ ਲਗਾਉਂਦੇ ਹਨ।

ਏਕ ਕਟੀ ਭੁਜ ਯੌ ਤਰਫੈ ਜਲ ਹੀਨ ਜਿਉ ਮੀਨ ਪਰਿਓ ਝਕਝੋਲਤ ॥੧੭੭੪॥

Omewhere the chopped arm is writhing like a fish out of water.1774.

ਇਕ (ਥਾਂ ਉਤੇ) ਕਟੀ ਹੋਈ ਬਾਂਹ ਇੰਜ ਤੜਫ ਰਹੀ ਹੈ ਜਿਵੇਂ ਜਲ ਤੋਂ ਬਿਨਾ (ਨਿਰੇ ਚਿਕੜ ਨੂੰ) ਮੱਛਲੀ ਰਿੜਕਦੀ ਹੈ ॥੧੭੭੪॥

ਏਕ ਕਬੰਧ ਬਿਨਾ ਹਥਿਆਰਨ ਰਾਮ ਕਹੈ ਰਨ ਮਧਿ ਦਉਰੈ

The poet Ram says that some headless trunk is running in the battlefield without the weapon and

(ਕਵੀ) ਰਾਮ ਕਹਿੰਦੇ ਹਨ, ਇਕ ਧੜ ਬਿਨਾ ਹਥਿਆਰਾਂ ਦੇ ਰਣ-ਖੇਤਰ ਵਿਚ ਦੌੜੀ ਫਿਰਦੇ ਹਨ।

ਸੁੰਡਨ ਤੇ ਗਜ ਰਾਜਨ ਕੋ ਗਹਿ ਕੈ ਕਰਿ ਕੈ ਬਲ ਸੋ ਝਕਝੋਰੈ

Catching hold of the trunks of the elephants, is shaking them violently with force

ਸੁੰਡਾਂ ਤੋਂ ਵੱਡੇ ਹਾਥੀਆਂ ਨੂੰ ਪਕੜ ਕੇ ਹੱਥਾਂ ਦੇ ਜ਼ੋਰ ਨਾਲ ਝਕਝੋਰ ਦਿੰਦੇ ਹਨ।

ਭੂਮਿ ਗਿਰੇ ਮ੍ਰਿਤ ਅਸ੍ਵਨ ਕੀ ਦੁਹੂੰ ਹਾਥਨ ਸੋ ਗਹਿ ਗ੍ਰੀਵ ਮਰੋਰੈ

He is also pulling the neck of dead horses lying on the ground with both his hands and

ਧਰਤੀ ਉਤੇ ਮਾਰੇ ਪਏ ਘੋੜਿਆਂ ਦੀਆਂ ਗਰਦਨਾਂ ਨੂੰ ਦੋਹਾਂ ਹੱਥਾਂ ਨਾਲ ਮਰੋੜ ਦਿੰਦੇ ਹਨ।

ਸ︀ਯੰਦਨ ਕੇ ਅਸਵਾਰਨ ਕੇ ਸਿਰ ਏਕ ਚਪੇਟ ਹੀ ਕੇ ਸੰਗਿ ਤੋਰੈ ॥੧੭੭੫॥

Is trying to break the heads of the dead horse-riders with one slap.1775.

ਰਥਾਂ ਦੇ ਸਵਾਰਾਂ ਦੇ ਸਿਰਾਂ ਨੂੰ ਇਕੋ ਹੀ ਚਪੇੜ ਨਾਲ ਤੋੜ ਦਿੰਦੇ ਹਨ ॥੧੭੭੫॥

ਕੂਦਤ ਹੈ ਰਨ ਮੈ ਭਟ ਏਕ ਕੁਲਾਚਨ ਦੈ ਕਰਿ ਜੁਧੁ ਕਰੈ

The warriors are fighting while continuously jumping and swinging in the battlefield

ਇਕ ਸੂਰਮੇ ਰਣ-ਖੇਤਰ ਵਿਚ ਕੁੱਦਦੇ ਹਨ ਅਤੇ ਇਕ ਛਾਲਾਂ ਮਾਰ ਕੇ ਯੁੱਧ ਕਰਦੇ ਹਨ।

ਇਕ ਬਾਨ ਕਮਾਨ ਕ੍ਰਿਪਾਨਨ ਤੇ ਕਬਿ ਰਾਮ ਕਹੈ ਰਤੀ ਕੁ ਡਰੈ

They are not afraid even slightly form the bows, arrows and swords

ਕਵੀ ਰਾਮ ਕਹਿੰਦੇ ਹਨ, ਇਕ ਤੀਰਾਂ, ਕਮਾਨਾਂ ਅਤੇ ਤਲਵਾਰਾਂ ਤੋਂ ਜ਼ਰਾ ਜਿੰਨੇ ਵੀ ਡਰਦੇ ਨਹੀਂ ਹਨ।

ਇਕ ਕਾਇਰ ਤ੍ਰਾਸ ਬਢਾਇ ਚਿਤੈ ਰਨ ਭੂਮਿ ਹੂੰ ਤੇ ਤਜ ਸਸਤ੍ਰ ਟਰੈ

Many cowards are relinquishing their weapons in the battlefield in fear coming back to the battlefield and

ਇਕ ਕਾਇਰ ਚਿਤ ਵਿਚ ਡਰ ਨੂੰ ਵਧਾ ਕੇ ਅਤੇ ਸ਼ਸਤ੍ਰਾਂ ਨੂੰ ਤਿਆਗ ਕੇ ਰਣ-ਭੂਮੀ ਤੋਂ ਖਿਸਕ ਗਏ ਹਨ।

ਇਕ ਲਾਜ ਭਰੇ ਪੁਨਿ ਆਇ ਅਰੈ ਲਰਿ ਕੈ ਮਰ ਕੈ ਗਿਰਿ ਭੂਮਿ ਪਰੈ ॥੧੭੭੬॥

Fighting and falling dead on the ground.1776.

ਇਕ ਲਾਜ ਦੇ ਮਾਰੇ ਫਿਰ ਆ ਲੜੇ ਹਨ ਅਤੇ ਲੜਾਈ ਕਰ ਕੇ, ਮਰ ਕੇ ਧਰਤੀ ਉਤੇ ਪੈ ਗਏ ਹਨ ॥੧੭੭੬॥

ਬ੍ਰਿਜਭੂਖਨ ਚਕ੍ਰ ਸੰਭਾਰਤ ਹੀ ਤਬ ਹੀ ਦਲੁ ਬੈਰਨ ਕੇ ਧਸਿ ਕੈ

When Krishna held up his discus, the enemy forces became fearful

ਸ੍ਰੀ ਕ੍ਰਿਸ਼ਨ ਨੇ ਸੁਦਰਸ਼ਨ ਚੱਕਰ ਨੂੰ ਸੰਭਾਲਦਿਆਂ ਹੀ ਵੈਰੀਆਂ ਦੀ ਸੈਨਾ ਵਿਚ ਉਸੇ ਵੇਲੇ ਧਸ ਕੇ

ਬਿਨੁ ਪ੍ਰਾਨ ਕੀਏ ਬਲਵਾਨ ਘਨੇ ਕਬਿ ਸ︀ਯਾਮ ਭਨੈ ਸੁ ਕਛੂ ਹਸਿ ਕੈ

Krishna while smiling deprived many mightly onces of their life force

ਬਹੁਤ ਸਾਰੇ ਬਲਵਾਨ ਪ੍ਰਾਣਾਂ ਤੋਂ ਬਿਨਾ ਕਰ ਦਿੱਤੇ। ਕਵੀ ਸ਼ਿਆਮ ਕਹਿੰਦੇ ਹਨ ਕਿ ਕੁਝ ਹਾਸੇ ਹਾਸੇ ਵਿਚ ਹੀ (ਮਾਰੇ ਹਨ)।

ਇਕ ਚੂਰਨ ਕੀਨ ਗਦਾ ਗਹਿ ਕੈ ਇਕ ਪਾਸ ਕੇ ਸੰਗ ਲੀਏ ਕਸਿ ਕੈ

(ਫਿਰ) ਗਦਾ ਫੜ ਕੇ ਕਈਆਂ ਨੂੰ ਚੂਰ ਕਰ ਦਿੱਤਾ ਅਤੇ ਕਈਆਂ ਨੂੰ ਪਾਸ ਵਿਚ ਕਸ ਕੇ (ਮਾਰ ਦਿੱਤਾ)।

ਜਦੁਬੀਰ ਅਯੋਧਨ ਮੈ ਬਲ ਕੈ ਅਰਿ ਬੀਰ ਲੀਏ ਸਬ ਹੀ ਬਸਿ ਕੈ ॥੧੭੭੭॥

Many were pulversied with the blows of the mace and with his power Krishna subdued all the warriors in the war-arena.1777.

ਸ੍ਰੀ ਕ੍ਰਿਸ਼ਨ ਨੇ ਰਣ ਭੂਮੀ ਵਿਚ ਬਲ ਪੂਰਵਕ ਸਾਰੇ ਵੈਰੀ ਸੈਨਿਕ ਵਸ ਵਿਚ ਕਰ ਲਏ ਹਨ ॥੧੭੭੭॥

ਬਲਭਦ੍ਰ ਇਤੇ ਬਹੁ ਬੀਰ ਹਨੇ ਬ੍ਰਿਜਨਾਥ ਉਤੈ ਬਹੁ ਸੂਰ ਸੰਘਾਰੇ

On this side Balram and on the other side Krishna killed many warriors

ਇਧਰ ਬਲਦੇਵ ਨੇ ਬਹੁਤ ਸਾਰੇ ਯੋਧੇ ਮਾਰੇ ਹਨ ਅਤੇ ਉਧਰ ਕ੍ਰਿਸ਼ਨ ਨੇ ਬਹੁਤ ਸਾਰੇ ਸੂਰਮੇ ਮਾਰ ਦਿੱਤੇ ਹਨ।

ਜੋ ਸਭ ਜੀਤ ਫਿਰੇ ਜਗ ਕਉ ਅਰੁ ਗਾਢ ਪਰੀ ਨ੍ਰਿਪ ਕਾਮ ਸਵਾਰੇ

The warriors, who were the conquerors of the world and were to be very useful to the king in the days o affliction,

ਜਿਹੜੇ ਸੂਰਮੇ ਸਾਰੇ ਜਗਤ ਨੂੰ ਜਿਤ ਕੇ ਪਰਤੇ ਹਨ ਅਤੇ ਸੰਕਟ ਪੈਣ ਤੇ ਰਾਜੇ ਦੇ ਕੰਮ ਸੰਵਾਰੇ ਹਨ,

ਤੇ ਘਨਿ ਸ︀ਯਾਮ ਅਯੋਧਨ ਮੈ ਬਿਨੁ ਪ੍ਰਾਨ ਕੀਏ ਅਰਿ ਭੂ ਪਰ ਡਾਰੇ

ਉਨ੍ਹਾਂ ਨੂੰ ਸ੍ਰੀ ਕ੍ਰਿਸ਼ਨ ਨੇ ਯੁੱਧ-ਭੂਮੀ ਵਿਚ ਪ੍ਰਾਣਾਂ ਤੋਂ ਬਿਨਾ ਕਰ ਕੇ ਧਰਤੀ ਉਤੇ ਸੁਟ ਦਿੱਤਾ ਹੈ।

ਇਉ ਉਪਮਾ ਉਪਜੀ ਜੀਯ ਮੈ ਕਦਲੀ ਮਨੋ ਪਉਨ ਪ੍ਰਚੰਡ ਉਖਾਰੇ ॥੧੭੭੮॥

Krishna made them lifeless and lain them on the ground like the uprooted banana trees by the violent blowing of wind.1778.

(ਉਨ੍ਹਾਂ ਬਾਰੇ ਕਵੀ ਦੇ ਮਨ ਵਿਚ) ਇਸ ਤਰ੍ਹਾਂ ਉਪਮਾ ਪੈਦਾ ਹੋਈ ਹੈ ਮਾਨੋ ਪ੍ਰਚੰਡ ਪੌਣ ਨੇ ਕੇਲੇ ਦੇ ਪੌਦੇ ਪੁਟ ਦਿੱਤੇ ਹੋਣ ॥੧੭੭੮॥

ਜੋ ਰਨ ਮੰਡਨ ਸ︀ਯਾਮ ਕੇ ਸੰਗਿ ਭਲੇ ਨ੍ਰਿਪ ਧਾਮਨ ਕਉ ਤਜਿ ਧਾਏ

ਜੋ ਚੰਗੇ ਰਾਜੇ ਸ੍ਰੀ ਕ੍ਰਿਸ਼ਨ ਨਾਲ ਯੁੱਧ ਕਰਨ ਲਈ ਘਰਾਂ ਨੂੰ ਛਡ ਕੇ ਆਏ ਸਨ;

ਏਕ ਰਥੈ ਗਜ ਰਾਜ ਚਢੇ ਇਕ ਬਾਜਨ ਕੇ ਅਸਵਾਰ ਸੁਹਾਏ

The kings who had left their homes and had come to fight with Krishna and who had been looking splendid while riding on their horses, elephants and chariots,

(ਜਿਨ੍ਹਾਂ ਵਿਚੋਂ) ਕਈ ਰਥਾਂ ਉਤੇ ਅਤੇ ਕਈ ਹਾਥੀਆਂ ਉਤੇ ਚੜ੍ਹ ਕੇ (ਆਏ ਸਨ) ਅਤੇ ਇਕ ਘੋੜਿਆਂ ਦੇ ਸਵਾਰਾਂ ਵਜੋਂ ਸ਼ੋਭਾ ਪਾ ਰਹੇ ਸਨ;

ਤੇ ਘਨਿ ਜਿਉ ਬ੍ਰਿਜ ਰਾਜ ਕੇ ਪਉਰਖ ਪਉਨ ਬਹੈ ਛਿਨ ਮਾਝ ਉਡਾਏ

They were destroyed by the power of Krihsna like the clouds destroyed by the wind in an instant

ਬਦਲ ਰੂਪ ਯੋਧਿਆਂ ਨੂੰ ਸ੍ਰੀ ਕ੍ਰਿਸ਼ਨ ਦੀ ਬਹਾਦਰੀ ਰੂਪ ਪੌਣ ਨੇ ਛਿਣ ਭਰ ਵਿਚ ਹੀ ਉਡਾ ਦਿੱਤਾ ਹੈ।

ਕਾਇਰ ਭਾਜਤ ਐਸੇ ਕਹੈ ਅਬ ਪ੍ਰਾਨ ਰਹੈ ਮਨੋ ਲਾਖਨ ਪਾਇ ॥੧੭੭੯॥

The cowards running away and protecting their lives were considering themselves very fortunate.1779.

(ਉਹ) ਕਾਇਰ ਭਜੇ ਜਾਂਦੇ ਇੰਜ ਕਹਿੰਦੇ ਹਨ ਕਿ ਹੁਣ ਪ੍ਰਾਣ ਬਚ ਗਏ ਹਨ, ਮਾਨੋ ਲੱਖਾਂ ਦੀ ਪ੍ਰਾਪਤੀ ਕਰ ਲਈ ਹੋਵੇ ॥੧੭੭੯॥

ਸ︀ਯਾਮ ਕੇ ਛੂਟਤ ਬਾਨਨ ਚਕ੍ਰ ਸੁ ਚਕ੍ਰਿਤ ਹੁਇ ਰਥ ਚਕ੍ਰ ਭ੍ਰਮਾਵਤ

Seeing the arrows and discus of Krishna being discharged, the wheels of the chariots also revolved marvelously

ਕ੍ਰਿਸ਼ਨ ਦੇ ਬਾਣਾਂ ਅਤੇ ਚੱਕਰਾਂ ਦੇ ਛੁਟਦਿਆਂ ਹੀ ਉਹ ਹੈਰਾਨ ਹੋ ਕੇ ਰਥਾਂ ਦੇ ਚੱਕਰਾਂ (ਪਹੀਏ) ਨੂੰ ਘੁੰਮਾਉਂਦੇ ਹਨ (ਅਰਥਾਤ ਪਿਛੇ ਨੂੰ ਮੋੜਦੇ ਹਨ)।

ਏਕ ਬਲੀ ਕੁਲ ਲਾਜ ਲੀਏ ਦ੍ਰਿੜ ਹੁਇ ਹਰਿ ਕੇ ਸੰਗਿ ਜੂਝ ਮਚਾਵਤ

The kings, considering the honour and tradition of their clans, are fighting with Krishna,

ਕਈ ਇਕ ਬਲਵਾਨ ਸੂਰਮੇ ਕੁਲ ਦੀ ਲਾਜ ਰਖਦੇ ਹੋਇਆਂ ਦ੍ਰਿੜ੍ਹਤਾ ਪੂਰਵਕ ਸ੍ਰੀ ਕ੍ਰਿਸ਼ਨ ਨਾਲ ਯੁੱਧ ਮਚਾਉਂਦੇ ਹਨ।

ਅਉਰ ਬਡੇ ਨ੍ਰਿਪ ਲੈ ਨ੍ਰਿਪ ਆਇਸ ਆਵਤ ਹੈ ਚਲੇ ਗਾਲ ਬਜਾਵਤ

And several other kings, getting order from Jarasandh are proudly shouting and going for war

ਹੋਰ ਵੀ ਕਈ ਵੱਡੇ ਰਾਜੇ ਰਾਜਾ (ਜਰਾਸੰਧ) ਦੀ ਆਗਿਆ ਲੈ ਕੇ ਚਲੇ ਆਉਂਦੇ ਹਨ ਅਤੇ ਬੜਕਾਂ ਮਾਰਦੇ ਹਨ।

ਬੀਰ ਬਡੇ ਜਦੁਬੀਰ ਕਉ ਦੇਖਨ ਚਉਪ ਚੜੇ ਲਰਬੇ ਕਹੁ ਧਾਵਤ ॥੧੭੮੦॥

Great warriors with eagerness in there mind t have to sight of Krishna, are coming for fighting.1780.

ਕਈ ਬਲਵਾਨ ਯੋਧੇ ਸ੍ਰੀ ਕ੍ਰਿਸ਼ਨ ਨੂੰ ਵੇਖਣ ਦੇ ਸ਼ੌਕ ਨਾਲ ਲੜਨ ਲਈ ਚੜ੍ਹੇ ਆਉਂਦੇ ਹਨ ॥੧੭੮੦॥

ਸ੍ਰੀ ਬ੍ਰਿਜਨਾਥ ਤਬੈ ਤਿਨ ਹੀ ਧਨੁ ਤਾਨ ਕੈ ਬਾਨ ਸਮੂਹ ਚਲਾਵਤ

Krishna then pulled his bow and discharged a cluster of arrows and

ਸ੍ਰੀ ਕ੍ਰਿਸ਼ਨ ਉਸੇ ਸਮੇਂ ਧਨੁਸ਼ ਨੂੰ ਕਸ ਕੇ ਬਾਣਾਂ ਦੇ ਸਮੂਹ ਚਲਾਉਂਦੇ ਹਨ।

ਆਇ ਲਗੈ ਭਟ ਏਕਨ ਕਉ ਨਟ ਸਾਲ ਭਏ ਮਨ ਮੈ ਦੁਖੁ ਪਾਵਤ

The warriors who were his by them, writhed in great suffering

(ਉਹ ਤੀਰ) ਕਈਆਂ ਯੋਧਿਆਂ ਨੂੰ ਆ ਕੇ ਲਗਦੇ ਹਨ ਅਤੇ (ਉਹ) ਨਟਸ਼ਾਲਾ (ਦੇ ਨਟਾਂ ਵਾਂਗ ਕਲਾਬਾਜ਼ੀਆਂ ਖਾਂਦੇ) ਹੋਏ ਮਨ ਵਿਚ ਬਹੁਤ ਦੁਖ ਪਾਉਂਦੇ ਹਨ।

ਏਕ ਤੁਰੰਗਨ ਕੀ ਭੁਜ ਬਾਨ ਲਗੈ ਅਤਿ ਰਾਮ ਮਹਾ ਛਬਿ ਪਾਵਤ

The arrows have penetrated into the legs of the horses

ਕਈਆਂ ਘੋੜਿਆਂ ਦੀਆਂ ਅਗਲੀਆਂ ਟੰਗਾਂ ਵਿਚ ਬਾਣ ਲਗੇ ਹੋਏ ਹਨ ਅਤੇ (ਕਵੀ) ਰਾਮ (ਕਹਿੰਦੇ ਹਨ, ਉਹ) ਬਹੁਤ ਸ਼ੋਭਾ ਪਾ ਰਹੇ ਸਨ,

ਸਾਲ ਮੁਨੀਸ੍ਵਰ ਕਾਟੇ ਹੁਤੇ ਬ੍ਰਿਜਰਾਜ ਮਨੋ ਤਿਹ ਪੰਖ ਬਨਾਵਤ ॥੧੭੮੧॥

These winged arrows discharged by Krishna on the bodies of the horses appears like new wings cut earlier by the sage Shalihoter.1781.

ਮਾਨੋ 'ਸਾਲ' (ਸਾਲਿਹੋਤ੍ਰ) ਮੁਨੀ ਨੇ (ਘੋੜਿਆਂ ਦੇ ਜੋ ਖੰਭ) ਕਟੇ ਹੋਏ ਸਨ, ਉਹ ਸ੍ਰੀ ਕ੍ਰਿਸ਼ਨ ਨੇ (ਫਿਰ) ਬਣਾ ਦਿੱਤੇ ਹੋਣ ॥੧੭੮੧॥