ਅੜਿਲ ॥
Arril
ਅੜਿਲ:
ਕਹੁ ਸੁੰਦਰਿ ਕਿਹ ਕਾਜ ਬਸਤ੍ਰ ਤੈ ਹਰੇ ਹਮਾਰੇ ॥
(Raja asked,) ‘Tell me pretty lady, why did you steal my garments?
(ਰਾਜੇ ਨੇ ਕਿਹਾ) ਹੇ ਸੁੰਦਰੀ! ਦਸ ਤੂੰ ਕਿਸ ਲਈ ਮੇਰੇ ਬਸਤ੍ਰ ਚੁਰਾਏ ਹਨ।
ਦੇਖ ਭਟਨ ਕੀ ਭੀਰਿ ਤ੍ਰਾਸ ਉਪਜ︀ਯੋ ਨਹਿ ਥਾਰੇ ॥
‘Were you not afraid of this group of brave-men (watchmen)?
ਇਨ੍ਹਾਂ ਸੂਰਮਿਆਂ ਦੀ ਭੀੜ ਨੂੰ ਵੇਖ ਕੇ ਵੀ ਤੇਰੇ (ਮਨ ਵਿਚ) ਡਰ ਪੈਦਾ ਨਹੀਂ ਹੋਇਆ।
ਜੋ ਚੋਰੀ ਜਨ ਕਰੈ ਕਹੌ ਤਾ ਕੌ ਕ︀ਯਾ ਕਰਿਯੈ ॥
‘You tell me, the one who commits theft, what should be one’s punishments.
ਜੋ ਆਦਮੀ ਚੋਰੀ ਕਰੇ, ਦਸੋ, ਉਸ ਦਾ ਕੀ ਕੀਤਾ ਜਾਏ।
ਹੋ ਨਾਰਿ ਜਾਨਿ ਕੈ ਟਰੌ ਨਾਤਰ ਜਿਯ ਤੇ ਤੁਹਿ ਮਰਿਯੈ ॥੭॥
‘Any way, in consideration of your being a lady, I let you go free, otherwise I would have executed you.’(7)
(ਤੈਨੂੰ) ਇਸਤਰੀ ਜਾਣ ਕੇ ਛਡਦਾ ਹਾਂ, ਨਹੀਂ ਤਾਂ ਤੈਨੂੰ ਜਾਨੋ ਮਾਰ ਦੇਣਾ ਸੀ ॥੭॥