ਦੋਹਰਾ

Dohira

ਦੋਹਰਾ:

ਰਾਵ ਅਹੀਰਨਿ ਦੁਇ ਤਰੁਨ ਭੋਗ ਕਰਹਿ ਸੁਖ ਪਾਇ

(This way) Raja and the milk-maid copulated and enjoyed,

ਰਾਜਾ ਅਤੇ ਗੁਜਰੀ ਦੋਵੇਂ ਜਵਾਨ ਹਨ ਅਤੇ ਸੰਯੋਗ ਕਰ ਕੇ ਸੁਖ ਪ੍ਰਾਪਤ ਕਰਦੇ ਹਨ।

ਲਪਟਿ ਲਪਟਿ ਰਾਜਾ ਰਮੈ ਚਿਮਟਿ ਚਿਮਟਿ ਤ੍ਰਿਯ ਜਾਇ ॥੧੦॥

As, cuddling and hugging, the woman would embrace the Raja.(10)

ਲਿਪਟ ਲਿਪਟ ਕੇ ਰਾਜਾ ਰਮਣ ਕਰਦਾ ਹੈ ਅਤੇ ਇਸਤਰੀ ਵੀ ਨਾਲ ਚਿਮਟ ਚਿਮਟ (ਕੇ ਆਨੰਦ ਮਾਣਦੀ ਹੈ) ॥੧੦॥

ਡੋਲਤ ਮਹਿਖੀ ਰਹੈ ਬੋਲ︀ਯੋ ਬਚਨ ਅਹੀਰ

When the buffalo jerked excessively, the milkman again asserted,

ਜਦ ਮਝ ਹਿਲਣੋ ਨਾ ਰੁਕੀ ਤਾਂ ਅਹੀਰ ਨੇ ਕਿਹਾ,

ਕਹਾ ਕਰਤ ਹੋ ਗ੍ਵਾਰਨੀ ਬ੍ਰਿਥਾ ਗਵਾਵਤ ਛੀਰ ॥੧੧॥

‘What are you doing, you the milkmaid, wasting the milk for nothing.’(11)

ਹੇ ਗਵਾਲਣ! ਕੀ ਕਰਦੀ ਹੈਂ, (ਕਿਉਂ) ਵਿਅਰਥ ਵਿਚ ਦੁੱਧ ਗੰਵਾ ਰਹੀ ਹੈਂ ॥੧੧॥

ਹੋ ਅਹੀਰ ਮੈ ਕ︀ਯਾ ਕਰੋ ਕਟਿਯਾ ਮੁਹਿ ਦੁਖ ਦੇਤ

‘What can I do, the calf is giving me lot of trouble.

(ਇਸਤਰੀ ਨੇ ਕਿਹਾ) ਹੇ ਗੁਜਰਾ! ਮੈਂ ਕੀ ਕਰਾਂ, ਮੈਨੂੰ (ਮਝ ਦਾ) ਕਟਾ ਬਹੁਤ ਤੰਗ ਕਰ ਰਿਹਾ ਹੈ।

ਯਾ ਕਹ ਚੂੰਘਨ ਦੀਜਿਯੈ ਦੁਗਧ ਜਿਯਨ ਕੇ ਹੇਤ ॥੧੨॥

‘Let him suck. After all milk is created for them.’(l2)

(ਇਸ ਲਈ) ਇਸ ਨੂੰ ਚੁੰਘਣ ਦੇ, ਦੁੱਧ (ਇਨ੍ਹਾਂ) ਜੀਆਂ ਲਈ ਹੀ ਬਣਿਆ ਹੈ ॥੧੨॥

ਅਧਿਕ ਮਾਨਿ ਸੁਖ ਘਰ ਗਯੋ ਰਾਵ ਅਹੀਰ ਨਿਸੰਗ

‘This way Raja and the milkman, both left for their abodes, satisfied,’

ਰਾਜਾ ਬਹੁਤ ਸੁਖ ਪ੍ਰਾਪਤ ਕਰ ਕੇ ਅਤੇ ਗੁਜਰ ਨਿਸੰਗ ਹੋ ਕੇ ਘਰਾਂ ਨੂੰ ਚਲੇ ਗਏ।

ਯੌ ਕਹਿ ਮੰਤ੍ਰੀ ਨ੍ਰਿਪਤਿ ਪਤਿ ਪੂਰਨ ਕੀਯੋ ਪ੍ਰਸੰਗ ॥੧੩॥

Concluding the story, the Minster had told the Raja.(13)

ਇਸ ਤਰ੍ਹਾਂ ਮੰਤ੍ਰੀ ਨੇ ਰਾਜਿਆਂ ਦੇ ਰਾਜੇ ਨੂੰ ਕਥਾ-ਪ੍ਰਸੰਗ ਕਹਿ ਕੇ ਪੂਰਾ ਕੀਤਾ ॥੧੩॥

ਭੇਦ ਅਹੀਰ ਕਛੁ ਲਹਿਯੋ ਆਯੋ ਅਪਨੇ ਗ੍ਰੇਹ

Without understanding the secret, milkman returned to his home,

ਗੁਜਰ ਕੋਈ ਭੇਦ ਨਾ ਸਮਝ ਕੇ ਆਪਣੇ ਘਰ ਆ ਗਿਆ।

ਰਾਮ ਭਨੈ ਤਿਨ ਤ੍ਰਿਯ ਭਏ ਅਧਿਕ ਬਢਾਯੋ ਨੇਹ ॥੧੪॥

And the poet Ram says, the lady thus enjoyed the love to great extent (14)(1)

ਰਾਮ (ਕਵੀ) ਕਹਿੰਦੇ ਹਨ ਕਿ ਉਹ ਗੁਜਰ (ਆਪਣੀ) ਇਸਤਰੀ ਨਾਲ ਹੋਰ ਅਧਿਕ ਪ੍ਰੇਮ ਕਰਨ ਲਗ ਗਿਆ ॥੧੪॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਅਠਾਈਸਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੮॥੫੫੪॥ਅਫਜੂੰ॥

Twenty-eighth Parable of Auspicious Chritars Conversation of the Raja and the Minister, Completed with Benediction.(28)(554)

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਅਠਾਈਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੮॥੫੫੪॥ ਚਲਦਾ॥