ਕਬੀਰ ਲੋਗੁ ਕਿ ਨਿੰਦੈ ਬਪੁੜਾ ਜਿਹ ਮਨਿ ਨਾਹੀ ਗਿਆਨੁ ॥
Kabeer, how can the wretched people slander me? They have no wisdom or intelligence.
ਹੇ ਕਬੀਰ! ਜਿਸ ਮਨੁੱਖ ਦੇ ਅੰਦਰ (ਇਹ) ਸੂਝ ਨਹੀਂ ਹੈ (ਕਿ ਵਿੱਦਿਆ ਦੇ ਟਾਕਰੇ ਤੇ ਪ੍ਰਭੂ ਦੀ ਭਗਤੀ ਕਿਤਨੀ ਵਡ-ਮੁੱਲੀ ਦਾਤ ਹੈ, ਉਹ ਮਨੁੱਖ ਜੇ ਮੇਰੀ ਇਸ ਚੋਣ ਤੇ ਮੈਨੂੰ ਮਾੜਾ ਆਖੇ) ਤਾਂ ਉਸ ਮਨੁੱਖ ਦੇ ਇਹ ਨਿੰਦਾ ਕਰਨ ਦਾ ਕੋਈ ਅਰਥ ਨਹੀਂ ਹੈ। ਕਿ ਨਿੰਦੈ = ਕੀਹ ਨਿੰਦ ਸਕਦਾ ਹੈ? (ਉਸ ਦੇ) ਲੱਭੇ ਔਗੁਣਾਂ ਨੂੰ ਕੌਣ ਸਹੀ ਮੰਨੇਗਾ? ਬਪੁੜਾ = ਵਿਚਾਰਾ, ਮੂਰਖ। ਜਿਹ ਮਨਿ = ਜਿਸ ਦੇ ਮਨ ਵਿਚ। ਗਿਆਨੁ = ਸਮਝ, ਚੰਗੇ ਮੰਦੇ ਦੀ ਪਛਾਣ।
ਰਾਮ ਕਬੀਰਾ ਰਵਿ ਰਹੇ ਅਵਰ ਤਜੇ ਸਭ ਕਾਮ ॥੪੬॥
Kabeer continues to dwell upon the Lord's Name; I have abandoned all other affairs. ||46||
ਸੋ, ਕਬੀਰ (ਅਜੇਹੇ ਬੰਦਿਆਂ ਦੀ ਇਸ ਦੰਦ-ਕਥਾ ਦੀ ਪਰਵਾਹ ਨਹੀਂ ਕਰਦਾ, ਤੇ) ਪਰਮਾਤਮਾ ਦਾ ਸਿਮਰਨ ਕਰ ਰਿਹਾ ਹੈ, ਅਤੇ ਹੋਰ ਸਾਰੇ (ਕੰਮਾਂ ਦੇ) ਮੋਹ ਦਾ ਤਿਆਗ ਕਰ ਰਿਹਾ ਹੈ ॥੪੬॥ ਰਵਿ ਰਹੇ = ਸਿਮਰ ਰਿਹਾ ਹੈ। ਤਜੇ = ਤਜਿ, ਛੱਡ ਕੇ ॥੪੬॥