ਅੜਿਲ ॥
Arril
ਅੜਿਲ:
ਕਹੌ ਤ ਦਾਸੀ ਹੋਇ ਨੀਰ ਗਗਰੀ ਭਰਿ ਲ︀ਯਾਊ ॥
(Ukha to her friend) ‘If you command, I will become your slave and fetch pitcher of water for you.
ਹੇ ਸਖੀ! ਕਹੇਂ ਤਾਂ (ਮੈਂ ਤੇਰੀ) ਦਾਸੀ ਹੋ ਕੇ ਪਾਣੀ ਦੀ ਗਾਗਰ ਭਰ ਲਿਆਵਾਂ।
ਕਹੋ ਤਾ ਬੀਚ ਬਜਾਰ ਦਾਮ ਬਿਨੁ ਦੇਹ ਬਿਕਾਊ ॥
‘If you command, I can sell myself for money in the bazaar.
ਕਹੇਂ ਤਾਂ ਬਾਜ਼ਾਰ ਵਿਚ ਬਿਨਾ ਦੰਮਾਂ ਦੇ ਦੇਹ ਵੇਚ ਦਿਆਂ।
ਭ੍ਰਿਤਨ ਭ੍ਰਿਤਨੀ ਹੋਇ ਕਹੌ ਕਾਰਜ ਸੋਊ ਕੈਹੌ ॥
‘If you like, you may hand me over to some body in the alms.
(ਤੇਰੇ) ਦਾਸਾਂ ਦੀ ਦਾਸੀ ਹੋ ਕੇ (ਜੋ ਤੂੰ) ਕਹੇਂ, ਉਹੀ ਕੰਮ ਕਰਾਂ।
ਹੋ ਤਵਪ੍ਰਸਾਦਿ ਮੈ ਸਖੀ ਆਜੁ ਸਾਜਨ ਕਹ ਪੈਹੌ ॥੩੪॥
‘Because, due to your endeavour, I have gained my lover.(34)
ਕਿਉਂਕਿ ਮੈਂ ਅਜ ਤੇਰੀ ਕ੍ਰਿਪਾ ਨਾਲ ਸਜਨ ਨੂੰ ਪ੍ਰਾਪਤ ਕੀਤਾ ਹੈ ॥੩੪॥
ਤਵਪ੍ਰਸਾਦਿ ਮੈ ਸਖੀ ਆਜੁ ਸਾਜਨ ਕੋ ਪਾਯੋ ॥
‘My friend, through your benevolence, I have achieved my sweetheart.
ਹੇ ਸਖੀ! ਤੇਰੀ ਕ੍ਰਿਪਾ ਕਰ ਕੇ ਅਜ ਮੈਂ ਸਜਨ ਨੂੰ ਪ੍ਰਾਪਤ ਕੀਤਾ ਹੈ।
ਤਵਪ੍ਰਸਾਦਿ ਸੁਨਿ ਹਿਤੂ ਸੋਕ ਸਭ ਹੀ ਬਿਸਰਾਯੋ ॥
‘Through your kindness, I have shed all my distress.
ਹੇ ਪਿਆਰੀ! ਸੁਣ, ਤੇਰੀ ਕ੍ਰਿਪਾ ਕਰ ਕੇ ਮੇਰੇ ਸਾਰੇ ਦੁਖ ਦੂਰ ਹੋ ਗਏ ਹਨ।
ਤਵਪ੍ਰਸਾਦਿ ਸੁਨਿ ਮਿਤ੍ਰ ਭੋਗ ਭਾਵਤ ਮਨ ਕਰਿਹੌ ॥
‘Through your generosity, I will enjoy profound lovemaking.
ਤੇਰੀ ਕ੍ਰਿਪਾ ਨਾਲ ਮੈਂ ਮਿਤਰ ਨਾਲ ਮਨ ਚਾਹਿਆ ਆਨੰਦ ਪ੍ਰਾਪਤ ਕਰਾਂਗੀ।
ਹੋ ਪੁਰੀ ਚੌਦਹੂੰ ਮਾਝ ਚੀਨਿ ਸੁੰਦਰ ਪਤਿ ਬਰਿਹੌ ॥੩੫॥
‘And in all the fourteen regions, I have acquired an handsome mate.’(35)
ਮੈਂ ਚੌਦਾਂ ਪੁਰੀਆਂ ਵਿਚ (ਸਭ ਤੋਂ) ਸੁੰਦਰ ਪਤੀ ਚੁਣ ਕੇ ਵਰਾਂਗੀ ॥੩੫॥