ਦੋਹਰਾ ॥

Dohira

ਦੋਹਰਾ:

ਅਨਰੁਧ ਸੁਨਿ ਐਸੇ ਬਚਨ ਤਹ ਤੇ ਕਿਯੋ ਪਯਾਨ ॥

Harkening to the plea, Anuradh agreed to accompany,

ਅਨਰੁਧ ਇਸ ਤਰ੍ਹਾਂ ਦੇ ਬਚਨ ਸੁਣ ਕੇ ਉਥੋਂ ਚਲ ਪਿਆ।

ਬਹਰ ਬੇਸਹਰ ਕੇ ਬਿਖੈ ਤਹਾ ਪਹੂੰਚਿਯੋ ਆਨਿ ॥੩੨॥

And commenced journey to the city of Bushehar.(32)

ਫਿਰ ਬੇਸਹਰ ਸ਼ਹਿਰ ਵਿਚ ਆ ਪਹੁੰਚਿਆ ॥੩੨॥

ਜੋ ਪ︀ਯਾਰੋ ਚਿਤ ਮੈ ਬਸ︀ਯੋ ਤਾਹਿ ਮਿਲਾਵੈ ਕੋਇ ॥

ਜਿਹੜਾ ਪਿਆਰਾ ਚਿਤ ਵਿਚ ਵਸਦਾ ਹੋਵੇ, ਉਸ ਨੂੰ ਜੋ ਕੋਈ ਮਿਲਾ ਦੇਵੇ,

ਤਾ ਕੀ ਸੇਵਾ ਕੀਜਿਯੈ ਦਾਸਨ ਦਾਸੀ ਹੋਇ ॥੩੩॥

ਉਸ ਦੀ ਦਾਸਨ ਦਾਸੀ ਹੋ ਕੇ ਸੇਵਾ ਕਰੀਏ ॥੩੩॥