ਕਾਨੜਾ ਮਹਲਾ

Kaanraa, Fifth Mehl:

ਕਾਨੜਾ ਪੰਜਵੀਂ ਪਾਤਿਸ਼ਾਹੀ।

ਸਾਜਨਾ ਸੰਤ ਆਉ ਮੇਰੈ ॥੧॥ ਰਹਾਉ

O friends, O Saints, come to me. ||1||Pause||

ਹੇ ਸੰਤ ਜਨੋ! ਹੇ ਸੱਜਣੋ! ਤੁਸੀਂ ਮੇਰੇ ਘਰ ਆਓ ॥੧॥ ਰਹਾਉ ॥ ਸਾਜਨਾ = ਹੇ ਸੱਜਣੋ! ਸੰਤ = ਹੇ ਸੰਤ ਜਨੋ! ਮੇਰੈ = ਮੇਰੇ ਘਰ ਵਿਚ, ਮੇਰੇ ਕੋਲ ॥੧॥ ਰਹਾਉ ॥

ਆਨਦਾ ਗੁਨ ਗਾਇ ਮੰਗਲ ਕਸਮਲਾ ਮਿਟਿ ਜਾਹਿ ਪਰੇਰੈ ॥੧॥

Singing the Glorious Praises of the Lord with pleasure and joy, the sins will be erased and thrown away. ||1||

ਹੇ ਸੱਜਣੋ! (ਤੁਹਾਡੀ ਸੰਗਤ ਵਿਚ ਪਰਮਾਤਮਾ ਦੇ) ਗੁਣ ਗਾ ਕੇ (ਮੇਰੇ ਹਿਰਦੇ ਵਿਚ) ਆਨੰਦ ਪੈਦਾ ਹੋ ਜਾਂਦਾ ਹੈ, ਖ਼ੁਸ਼ੀਆਂ ਬਣ ਜਾਂਦੀਆਂ ਹਨ, (ਮੇਰੇ ਅੰਦਰੋਂ) ਸਾਰੇ ਪਾਪ ਮਿਟ ਜਾਂਦੇ ਹਨ, ਦੂਰ ਹੋ ਜਾਂਦੇ ਹਨ ॥੧॥ ਗੁਨ ਗਾਇ = (ਪਰਮਾਤਮਾ ਦੇ) ਗੁਣ ਗਾ ਕੇ। ਮੰਗਲ = ਖ਼ੁਸ਼ੀਆਂ। ਕਸਮਲਾ = ਪਾਪ। ਮਿਟਿ ਜਾਹਿ = ਮਿਟ ਜਾਂਦੇ ਹਨ। ਪਰੇਰੈ = ਦੂਰ (ਹੋ ਜਾਂਦੇ ਹਨ) ॥੧॥

ਸੰਤ ਚਰਨ ਧਰਉ ਮਾਥੈ ਚਾਂਦਨਾ ਗ੍ਰਿਹਿ ਹੋਇ ਅੰਧੇਰੈ ॥੨॥

Touch your forehead to the feet of the Saints, and your dark household shall be illumined. ||2||

ਜਦੋਂ ਮੈਂ ਸੰਤ ਜਨਾਂ ਦੇ ਚਰਨ (ਆਪਣੇ) ਮੱਥੇ ਉੱਤੇ ਰੱਖਦਾ ਹਾਂ, ਮੇਰੇ ਹਨੇਰੇ (ਹਿਰਦੇ-) ਘਰ ਵਿੱਚ (ਆਤਮਕ) ਚਾਨਣ ਹੋ ਜਾਂਦਾ ਹੈ ॥੨॥ ਧਰਉ = ਧਰਉਂ, ਮੈਂ ਧਰਦਾ ਹਾਂ। ਮਾਥੈ = (ਆਪਣੇ) ਮੱਥੇ ਉੱਤੇ। ਚਾਂਦਨਾ = ਚਾਨਣ। ਗ੍ਰਿਹਿ ਅੰਧੇਰੈ = (ਮੇਰੇ) ਹਨੇਰੇ (ਹਿਰਦੇ-) ਘਰ ਵਿਚ। ਹੋਇ = ਹੋ ਜਾਂਦਾ ਹੈ ॥੨॥

ਸੰਤ ਪ੍ਰਸਾਦਿ ਕਮਲੁ ਬਿਗਸੈ ਗੋਬਿੰਦ ਭਜਉ ਪੇਖਿ ਨੇਰੈ ॥੩॥

By the Grace of the Saints, the heart-lotus blossoms forth. Vibrate and meditate on the Lord of the Universe, and see Him near at hand. ||3||

ਸੰਤ ਜਨਾਂ ਦੀ ਕਿਰਪਾ ਨਾਲ (ਮੇਰਾ ਹਿਰਦਾ-) ਕੌਲ ਖਿੜ ਪੈਂਦਾ ਹੈ, ਗੋਬਿੰਦ ਨੂੰ (ਆਪਣੇ) ਨੇੜੇ ਵੇਖ ਕੇ ਮੈਂ ਉਸ ਦਾ ਭਜਨ ਕਰਦਾ ਹਾਂ ॥੩॥ ਸੰਤ ਪ੍ਰਸਾਦਿ = ਸੰਤ ਜਨਾਂ ਦੀ ਕਿਰਪਾ ਨਾਲ। ਕਮਲੁ = ਹਿਰਦਾ ਕੌਲ-ਫੁੱਲ। ਬਿਗਸੈ = ਖਿੜ ਪੈਂਦਾ ਹੈ। ਭਜਉ = ਭਜਉਂ, ਮੈਂ ਭਜਦਾ ਹਾਂ, ਮੈਂ ਭਜਨ ਕਰਦਾ ਹਾਂ। ਪੇਖਿ = ਵੇਖ ਕੇ ॥੩॥

ਪ੍ਰਭ ਕ੍ਰਿਪਾ ਤੇ ਸੰਤ ਪਾਏ ਵਾਰਿ ਵਾਰਿ ਨਾਨਕ ਉਹ ਬੇਰੈ ॥੪॥੫॥੧੬॥

By the Grace of God, I have found the Saints. Over and over again, Nanak is a sacrifice to that moment. ||4||5||16||

ਪਰਮਾਤਮਾ ਦੀ ਮਿਹਰ ਨਾਲ ਮੈਂ ਸੰਤ ਜਨਾਂ ਨੂੰ ਮਿਲਿਆ। ਹੇ ਨਾਨਕ! ਮੈਂ ਉਸ ਵੇਲੇ ਤੋਂ ਸਦਾ ਕੁਰਬਾਨ ਜਾਂਦਾ ਹਾਂ (ਜਦੋਂ ਸੰਤਾਂ ਦੀ ਸੰਗਤ ਪ੍ਰਾਪਤ ਹੋਈ) ॥੪॥੫॥੧੬॥ ਤੇ = ਤੋਂ, ਦੀ ਰਾਹੀਂ। ਵਾਰਿ ਵਾਰਿ = ਕੁਰਬਾਨ ਕੁਰਬਾਨ (ਜਾਂਦਾ ਹਾਂ)। ਉਹ ਬੇਰੈ = ਉਸ ਵੇਲੇ ਤੋਂ ॥੪॥੫॥੧੬॥