ਕਾਨੜਾ ਮਹਲਾ

Kaanraa, Fifth Mehl:

ਕਾਨੜਾ ਪੰਜਵੀਂ ਪਾਤਿਸ਼ਾਹੀ।

ਚਰਨ ਸਰਨ ਗੋਪਾਲ ਤੇਰੀ

I seek the Sanctuary of Your Lotus Feet, O Lord of the World.

ਹੇ ਸ੍ਰਿਸ਼ਟੀ ਦੇ ਪਾਲਣਹਾਰ! ਮੈਂ ਤੇਰੇ ਚਰਨਾਂ ਦੀ ਸਰਨ ਆਇਆ ਹਾਂ। ਗੋਪਾਲ = (ਗੋ = ਸ੍ਰਿਸ਼ਟੀ) ਹੇ ਸ੍ਰਿਸ਼ਟੀ ਦੇ ਪਾਲਣਹਾਰ!

ਮੋਹ ਮਾਨ ਧੋਹ ਭਰਮ ਰਾਖਿ ਲੀਜੈ ਕਾਟਿ ਬੇਰੀ ॥੧॥ ਰਹਾਉ

Save me from emotional attachment, pride, deception and doubt; please cut away these ropes which bind me. ||1||Pause||

(ਮੇਰੇ ਅੰਦਰੋਂ) ਮੋਹ, ਅਹੰਕਾਰ, ਠੱਗੀ, ਭਟਕਣਾ (ਆਦਿਕ ਦੀਆਂ) ਫਾਹੀਆਂ ਕੱਟ ਕੇ (ਮੇਰੀ) ਰੱਖਿਆ ਕਰ ॥੧॥ ਰਹਾਉ ॥ ਧੋਹ = ਠੱਗੀ। ਕਾਟਿ ਬੇਰੀ = ਬੇੜੀ ਕੱਟ ਕੇ ॥੧॥ ਰਹਾਉ ॥

ਬੂਡਤ ਸੰਸਾਰ ਸਾਗਰ

I am drowning in the world-ocean.

ਸੰਸਾਰ-ਸਮੁੰਦਰ ਵਿਚ ਡੁੱਬ ਰਹੇ ਜੀਵ- ਬੂਡਤ = ਡੁੱਬ ਰਹੇ। ਸਾਗਰ = ਸਮੁੰਦਰ।

ਉਧਰੇ ਹਰਿ ਸਿਮਰਿ ਰਤਨਾਗਰ ॥੧॥

Meditating in remembrance on the Lord, the Source of Jewels, I am saved. ||1||

ਹੇ ਰਤਨਾਂ ਦੀ ਖਾਣ ਹਰੀ! (ਤੇਰਾ ਨਾਮ) ਸਿਮਰ ਕੇ ਬਚ ਨਿਕਲਦੇ ਹਨ ॥੧॥ ਉਧਰੇ = ਬਚ ਜਾਂਦੇ ਹਨ। ਸਿਮਰਿ = ਸਿਮਰ ਕੇ। ਰਤਨਾਗਰ = (ਰਤਨ-ਆਕਰ) ਰਤਨਾਂ ਦੀ ਖਾਣ ਪ੍ਰਭੂ ॥੧॥

ਸੀਤਲਾ ਹਰਿ ਨਾਮੁ ਤੇਰਾ

Your Name, Lord, is cooling and soothing.

ਹੇ ਹਰੀ! ਤੇਰਾ ਨਾਮ (ਜੀਵਾਂ ਦੇ ਹਿਰਦੇ ਵਿਚ) ਠੰਢ ਪਾਣ ਵਾਲਾ ਹੈ। ਸੀਤਲਾ = ਸੀਤਲ, ਠੰਢ ਪਾਣ ਵਾਲਾ।

ਪੂਰਨੋ ਠਾਕੁਰ ਪ੍ਰਭੁ ਮੇਰਾ ॥੨॥

God, my Lord and Master, is Perfect. ||2||

ਹੇ ਠਾਕੁਰ! ਤੂੰ ਸਰਬ-ਵਿਆਪਕ ਹੈਂ, ਤੂੰ ਮੇਰਾ ਪ੍ਰਭੂ ਹੈਂ ॥੨॥ ਪੂਰਨੋ = ਸਰਬ-ਵਿਆਪਕ। ਠਾਕੁਰ = ਹੇ ਠਾਕੁਰ! ॥੨॥

ਦੀਨ ਦਰਦ ਨਿਵਾਰਿ ਤਾਰਨ

You are the Deliverer, the Destroyer of the sufferings of the meek and the poor.

ਪਰਮਾਤਮਾ ਗ਼ਰੀਬਾਂ ਦੇ ਦੁੱਖ ਦੂਰ ਕਰ ਕੇ (ਉਹਨਾਂ ਨੂੰ ਦੁਖਾਂ ਦੇ ਸਮੁੰਦਰ ਵਿਚੋਂ) ਪਾਰ ਲੰਘਾਣ ਵਾਲਾ ਹੈ। ਦੀਨ ਦਰਦ = ਗ਼ਰੀਬਾਂ ਦੇ ਦੁੱਖ। ਨਿਵਾਰਿ = ਦੂਰ ਕਰ ਕੇ। ਤਾਰਨ = ਪਾਰ ਲੰਘਾਣ ਵਾਲਾ।

ਹਰਿ ਕ੍ਰਿਪਾ ਨਿਧਿ ਪਤਿਤ ਉਧਾਰਨ ॥੩॥

The Lord is the Treasure of Mercy, the Saving Grace of sinners. ||3||

ਹਰੀ ਦਇਆ ਦਾ ਖ਼ਜ਼ਾਨਾ ਹੈ, ਵਿਕਾਰੀਆਂ ਨੂੰ (ਵਿਕਾਰਾਂ ਵਿਚੋਂ) ਬਚਾਣ ਵਾਲਾ ਹੈ ॥੩॥ ਨਿਧਿ = ਖ਼ਜ਼ਾਨਾ। ਪਤਿਤ = ਵਿਕਾਰੀ। ਉਧਾਰਨ = ਬਚਾਣ ਵਾਲਾ।a ॥੩॥

ਕੋਟਿ ਜਨਮ ਦੂਖ ਕਰਿ ਪਾਇਓ

I have suffered the pains of millions of incarnations.

(ਮਨੁੱਖ) ਕ੍ਰੋੜਾਂ ਜਨਮਾਂ ਦੇ ਦੁੱਖ ਸਹਾਰ ਕੇ (ਮਨੁੱਖਾ ਜਨਮ) ਹਾਸਲ ਕਰਦਾ ਹੈ, ਕੋਟਿ = ਕ੍ਰੋੜਾਂ। ਕਰਿ = ਸਹਾਰ ਕੇ। ਪਾਇਓ = (ਮਨੁੱਖਾ ਜਨਮ) ਲੱਭਾ।

ਸੁਖੀ ਨਾਨਕ ਗੁਰਿ ਨਾਮੁ ਦ੍ਰਿੜਾਇਓ ॥੪॥੬॥੧੭॥

Nanak is at peace; the Guru has implanted the Naam, the Name of the Lord, within me. ||4||6||17||

(ਪਰ) ਹੇ ਨਾਨਕ! ਸੁਖੀ (ਉਹੀ) ਹੈ ਜਿਸ ਦੇ ਹਿਰਦੇ ਵਿਚ) ਗੁਰੂ ਨੇ (ਪਰਮਾਤਮਾ ਦਾ) ਨਾਮ ਪੱਕਾ ਕਰ ਦਿੱਤਾ ਹੈ ॥੪॥੬॥੧੭॥ ਗੁਰਿ = ਗੁਰੂ ਨੇ। ਦ੍ਰਿੜਾਇਓ = ਹਿਰਦੇ ਵਿਚ ਪੱਕਾ ਕੀਤਾ ॥੪॥੬॥੧੭॥