ਮਃ ੧ ॥
First Mehl:
ਪਹਿਲੀ ਪਾਤਸ਼ਾਹੀ।
ਸਾਮ ਕਹੈ ਸੇਤੰਬਰੁ ਸੁਆਮੀ ਸਚ ਮਹਿ ਆਛੈ ਸਾਚਿ ਰਹੇ ॥
The Sama Veda says that the Lord Master is robed in white; in the Age of Truth,
ਸਾਮ ਵੇਦ ਆਖਦਾ ਹੈ ਕਿ (ਭਾਵ, ਸਤਜੁਗ ਵਿਚ) ਜਗਤ ਦੇ ਮਾਲਕ (ਸੁਆਮੀ) ਦਾ ਨਾਮ 'ਸੇਤੰਬਰੁ' (ਪਰਸਿੱਧ) ਹੈ (ਭਾਵ, ਤਦੋਂ ਰੱਬ ਨੂੰ 'ਸੇਤੰਬਰ' ਮੰਨ ਕੇ ਪੂਜਾ ਹੋ ਰਹੀ ਸੀ), ਜੋ ਸਦਾ 'ਸੱਚ' ਵਿਚ ਟਿਕਿਆ ਰਹਿੰਦਾ ਹੈ; ਸਾਮ = ਤੀਜਾ ਵੇਦ; ਪਹਿਲੇ ਦੋ 'ਰਿਗ' ਅਤੇ 'ਯਜੁਰ' ਹਨ।
ਸਭੁ ਕੋ ਸਚਿ ਸਮਾਵੈ ॥
Everyone desired Truth, abided in Truth, and was merged in the Truth.
ਤਦੋਂ ਹਰੇਕ ਜੀਵ 'ਸੱਚ' ਵਿਚ ਲੀਨ ਹੁੰਦਾ ਹੈ ('ਸਤਜੁਗਿ ਰਥੁ ਸੰਤੋਖ ਕਾ ਧਰਮੁ ਅਗੈ ਰਥਵਾਹੁ'); (ਜਦੋਂ ਆਮ ਤੌਰ ਤੇ ਹਰੇਕ ਜੀਵ 'ਸੱਚ' ਵਿਚ, 'ਧਰਮੁ' ਵਿਚ ਦ੍ਰਿੜ੍ਹ ਸੀ, ਤਦੋਂ ਸਤਜੁਗ ਵਰਤ ਰਿਹਾ ਸੀ)।
ਰਿਗੁ ਕਹੈ ਰਹਿਆ ਭਰਪੂਰਿ ॥
The Rig Veda says that God is permeating and pervading everywhere;
ਰਿਗਵੇਦ ਆਖਦਾ ਹੈ ਕਿ (ਭਾਵ, ਤ੍ਰੇਤੇ ਜੁਗ ਵਿਚ) (ਸ੍ਰੀ) ਰਾਮ (ਜੀ) ਦਾ ਨਾਮ ਹੀ ਸਾਰੇ ਸਭ ਥਾਈਂ ਵਿਆਪਕ ਹੈ,
ਰਾਮ ਨਾਮੁ ਦੇਵਾ ਮਹਿ ਸੂਰੁ ॥
among the deities, the Lord's Name is the most exalted.
(ਸ੍ਰੀ) ਰਾਮ (ਜੀ) ਦਾ ਨਾਮ ਦੇਵਤਿਆਂ ਵਿਚ ਸੂਰਜ ਵਾਂਗ ਚਮਕਦਾ ਹੈ। ਰਾਮ ਨਾਮੁ = (ਸ੍ਰੀ) ਰਾਮ (ਜੀ) ਦਾ ਨਾਮ। ਦੇਵਾ ਮਹਿ = ਦੇਵਤਿਆਂ ਵਿਚ। ਸੂਰੁ = ਸੂਰਜ।
ਨਾਇ ਲਇਐ ਪਰਾਛਤ ਜਾਹਿ ॥
Chanting the Name, sins depart;
(ਸ੍ਰੀ ਰਾਮ ਜੀ) ਦਾ ਨਾਮ ਲਿਆਂ (ਹੀ) ਪਾਪ ਦੂਰ ਹੋ ਜਾਂਦੇ ਹਨ, ਨਾਇ ਲਇਐ = ਜੇ ਨਾਮ ਜਪੀਏ। ਪਰਾਛਤ = ਪਾਪ।
ਨਾਨਕ ਤਉ ਮੋਖੰਤਰੁ ਪਾਹਿ ॥
O Nanak, then, one obtains salvation.
ਹੇ ਨਾਨਕ! (ਰਿਗਵੇਦ ਆਖਦਾ ਹੈ ਕਿ ਜੀਵ) ਤਦੋਂ ਮੁਕਤੀ ਪ੍ਰਾਪਤ ਕਰ ਲੈਂਦੇ ਹਨ।
ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ ਕਾਨੑ ਕ੍ਰਿਸਨੁ ਜਾਦਮੁ ਭਇਆ ॥
In the Jujar Veda, Kaan Krishna of the Yaadva tribe seduced Chandraavali by force.
ਯਜੁਰ ਵੇਦ (ਵਿਚ ਭਾਵ, ਦੁਆਪਰ ਵਿਚ) ਜਗਤ ਦੇ ਮਾਲਕ ਦਾ ਨਾਮ ਸਾਂਵਲ 'ਜਾਦਮੁ' ਕ੍ਰਿਸ਼ਨ ਪਰਸਿੱਧ ਹੋ ਗਿਆ, ਜਿਸ ਨੇ ਜ਼ੋਰ ਨਾਲ ਚੰਦ੍ਰਾਵਲੀ ਨੂੰ ਛਲ ਲਿਆਂਦਾ, ਜੋਰਿ = ਜ਼ੋਰ ਨਾਲ, ਧੱਕੇ ਨਾਲ। ਜਾਦਮੁ = 'ਜਦੁ' ਕੁਲ ਵਿਚ ਪੈਦਾ ਹੋਇਆ ਸ੍ਰੀ ਕ੍ਰਿਸ਼ਨ।
ਪਾਰਜਾਤੁ ਗੋਪੀ ਲੈ ਆਇਆ ਬਿੰਦ੍ਰਾਬਨ ਮਹਿ ਰੰਗੁ ਕੀਆ ॥
He brought the Elysian Tree for his milk-maid, and revelled in Brindaaban.
ਜਿਸ ਨੇ ਆਪਣੀ ਗੋਪੀ (ਸਤ੍ਯਭਾਮਾ) ਦੀ ਖ਼ਾਤਰ ਪਾਰਜਾਤ ਰੁੱਖ (ਇੰਦਰ ਦੇ ਬਾਗ਼ ਵਿਚੋਂ) ਲੈ ਆਂਦਾ ਅਤੇ ਜਿਸ ਨੇ ਬਿੰਦ੍ਰਾਬਨ ਵਿਚ ਕੌਤਕ ਵਰਤਾਇਆ। ਪਾਰਜਾਤੁ = ਇੰਦਰ ਦੇ ਬਾਗ਼ 'ਨੰਦਨ' ਵਿਚ ਪੰਜ ਸ੍ਰੇਸ਼ਟ ਰੁੱਖਾਂ ਵਿਚੋਂ ਇਕ ਦਾ ਨਾਉਂ 'ਪਾਰਜਾਤ' ਹੈ। ਜਦੋਂ ਦੇਵਤਿਆਂ ਨੇ ਰਲ ਕੇ ਸਮੁੰਦਰ ਨੂੰ ਰਿੜਕਿਆ ਸੀ, ਤਦੋਂ ਉਸ ਵਿਚੋਂ ਚੌਦਾਂ ਰਤਨ ਨਿਕਲੇ, ਜਿਨ੍ਹਾਂ ਵਿਚੋਂ ਇਕ 'ਪਾਰਜਾਤ' ਰੁੱਖ ਸੀ। ਕ੍ਰਿਸ਼ਨ ਜੀ ਨੇ ਇਹ ਰੁੱਖ ਉਸ ਬਾਗ਼ ਵਿਚੋਂ ਪੁੱਟ ਕੇ ਲੈ ਆਂਦਾ ਤੇ ਆਪਣੀ ਪਿਆਰੀ 'ਸਤ੍ਯਭਾਮਾ' ਦੇ ਬਾਗ਼ ਵਿਚ ਲਾ ਦਿੱਤਾ। ਇਹ 'ਸਤ੍ਯਭਾਮਾ' ਰਾਜਾ ਸ਼ਤ੍ਰਾਜਿਤ ਦੀ ਧੀ ਤੇ ਸ੍ਰੀ ਕ੍ਰਿਸ਼ਨ ਜੀ ਦੀ ਪਿਆਰੀ ਇਸਤ੍ਰੀ ਸੀ। ਇੰਦਰ ਦੇ ਬਾਗ਼ 'ਨੰਦਨ' ਵਿਚ ਪੰਜ ਵਧੀਆ ਜਾਤੀ ਦੇ ਰੁੱਖ ਦੱਸੇ ਗਏ ਹਨ। ਉਹ ਪੰਜੇ ਰੁੱਖ ਇਹ ਹਨ: ਮੰਦਾਰ, ਪਾਰਜਾਤ, ਸੰਤਾਨ, ਕਲਪ-ਰੁੱਖ ਤੇ ਹਰੀ ਚੰਦਨ। ਚੰਦ੍ਰਾਵਲਿ = ਇਕ ਗੋਪੀ ਦਾ ਨਾਮ ਸੀ। ਇਹ ਰਾਧਾ ਦੀ ਚਚੇਰੀ ਭੈਣ ਸੀ, ਰਾਧਾ ਦੇ ਪਿਤਾ ਵ੍ਰਿਖਭਾਨ ਦੇ ਜੇਠੇ ਭਰਾ ਚੰਦ੍ਰਭਾਨ ਦੀ ਇਹ ਲੜਕੀ ਸੀ। ਚੰਦ੍ਰਾਵਲੀ ਗੋਵਰਧਨ ਨਾਲ ਵਿਆਹੀ ਗਈ ਸੀ, ਜੋ ਕਰਲਾ ਨਾਮਕ ਪਿੰਡ ਦਾ ਰਹਿਣ ਵਾਲਾ ਸੀ। ਗੋਪੀ = 'ਸਤ੍ਯਭਾਮਾ' ਗੋਪੀ ਦੇ ਵਾਸਤੇ।
ਕਲਿ ਮਹਿ ਬੇਦੁ ਅਥਰਬਣੁ ਹੂਆ ਨਾਉ ਖੁਦਾਈ ਅਲਹੁ ਭਇਆ ॥
In the Dark Age of Kali Yuga, the Atharva Veda became prominent; Allah became the Name of God.
ਕਲਜੁਗ ਵਿਚ ਅਥਰਬਣ ਵੇਦ ਪਰਧਾਨ ਹੋ ਗਿਆ ਹੈ, ਜਗਤ ਦੇ ਮਾਲਕ ਦਾ ਨਾਮ 'ਖੁਦਾਇ' ਤੇ 'ਅਲਹੁ' ਵੱਜਣ ਲੱਗ ਪਿਆ ਹੈ; ਕਲਿ ਮਹਿ = ਕਲਿਜੁਗ ਵਿਚ। ਅਲਹੁ = ਅੱਲਾ, ਰੱਬ।
ਨੀਲ ਬਸਤ੍ਰ ਲੇ ਕਪੜੇ ਪਹਿਰੇ ਤੁਰਕ ਪਠਾਣੀ ਅਮਲੁ ਕੀਆ ॥
Men began to wear blue robes and garments; Turks and Pat'haans assumed power.
ਤੁਰਕਾਂ ਤੇ ਪਠਾਣਾਂ ਦਾ ਰਾਜ ਹੋ ਗਿਆ ਹੈ ਜਿਨ੍ਹਾਂ ਨੇ ਨੀਲੇ ਰੰਗ ਦਾ ਬਸਤਰ ਲੈ ਕੇ ਉਹਨਾਂ ਨੇ ਕੱਪੜੇ ਪਾਏ ਹੋਏ ਸਨ। ਅਮਲੁ = ਹੁਕਮੁ, ਰਾਜ। ਤੁਰਕ ਪਠਾਣੀ = ਤੁਰਕਾਂ ਪਠਾਣਾਂ ਨੇ।
ਚਾਰੇ ਵੇਦ ਹੋਏ ਸਚਿਆਰ ॥
The four Vedas each claim to be true.
ਚਾਰੇ ਵੇਦ ਸੱਚੇ ਹੋ ਗਏ ਹਨ (ਭਾਵ, ਚੌਹਾਂ ਹੀ ਜੁਗਾਂ ਵਿਚ ਜਗਤ ਦੇ ਮਾਲਕ ਦਾ ਨਾਮ ਵਖੋ-ਵਖਰਾ ਵੱਜਦਾ ਰਿਹਾ ਹੈ, ਹਰੇਕ ਸਮੇ ਇਹੀ ਖ਼ਿਆਲ ਬਣਿਆ ਰਿਹਾ ਹੈ ਕਿ ਜੋ ਜੋ ਮਨੁੱਖ 'ਸੇਤੰਬਰ', 'ਰਾਮ', 'ਕ੍ਰਿਸ਼ਨ' ਤੇ 'ਅਲਹੁ' ਆਖ ਆਖ ਕੇ ਜਪੇਗਾ, ਉਹੀ ਮੁਕਤੀ ਪਾਏਗਾ);
ਪੜਹਿ ਗੁਣਹਿ ਤਿਨੑ ਚਾਰ ਵੀਚਾਰ ॥
Reading and studying them, four doctrines are found.
ਅਤੇ ਜੋ ਜੋ ਮਨੁੱਖ ਇਹਨਾਂ ਵੇਦਾਂ ਨੂੰ ਪੜ੍ਹਦੇ ਵਿਚਾਰਦੇ ਹਨ, (ਭਾਵ, ਆਪੋ ਆਪਣੇ ਸਮੇ ਵਿਚ ਜੋ ਜੋ ਮਨੁੱਖ ਇਸ ਉਪਰੋਕਤ ਯਕੀਨ ਨਾਲ ਆਪਣੇ ਧਰਮ-ਪੁਸਤਕ ਪੜ੍ਹਦੇ ਤੇ ਵਿਚਾਰਦੇ ਰਹੇ ਹਨ) ਉਹ ਹੋਏ ਭੀ ਚੰਗੀਆਂ ਯੁਕਤੀਆਂ (ਚਾਰ=ਸੁੰਦਰ; ਵੀਚਾਰ=ਦਲੀਲ, ਯੁਕਤੀ) ਵਾਲੇ ਹਨ। ਪੜਹਿ = (ਜੋ) ਪੜ੍ਹਦੇ ਹਨ। ਗੁਣਹਿ = ਜੋ ਵਿਚਾਰਦੇ ਹਨ। ਤਿਨ੍ਹ੍ਹ ਵੀਚਾਰ = ਉਹਨਾਂ ਦੇ ਵਿਚਾਰ। ਚਾਰ = ਸੁੰਦਰ।
ਭਾਉ ਭਗਤਿ ਕਰਿ ਨੀਚੁ ਸਦਾਏ ॥
With loving devotional worship, abiding in humility,
(ਪਰ) ਹੇ ਨਾਨਕ! ਜਦੋਂ ਮਨੁੱਖ ਪ੍ਰੇਮ-ਭਗਤੀ ਕਰ ਕੇ ਆਪਣੇ ਆਪ ਨੂੰ ਨੀਵਾਂ ਅਖਵਾਂਦਾ ਹੈ (ਭਾਵ, ਅਹੰਕਾਰ ਤੋਂ ਬਚਿਆ ਰਹਿੰਦਾ ਹੈ)
ਤਉ ਨਾਨਕ ਮੋਖੰਤਰੁ ਪਾਏ ॥੨॥
O Nanak, salvation is attained. ||2||
ਤਦੋਂ ਉਹ ਮੁਕਤੀ ਪ੍ਰਾਪਤ ਕਰਦਾ ਹੈ ॥੨॥