ਬੋਲਹੁ ਜਸੁ ਜਿਹਬਾ ਦਿਨੁ ਰਾਤਿ ॥

Chant His Praises with your tongue, day and night.

(ਹੇ ਭਾਈ!) ਦਿਨ ਰਾਤ ਆਪਣੀ ਜੀਭ ਨਾਲ ਪ੍ਰਭੂ ਦੇ ਗੁਣ ਗਾਵੋ, ਜਿਹਬਾ = ਜੀਭ ਨਾਲ। ਜਸੁ = ਵਡਿਆਈ।

ਪ੍ਰਭਿ ਅਪਨੈ ਜਨ ਕੀਨੀ ਦਾਤਿ ॥

God Himself has given this gift to His servants.

ਸਿਫ਼ਿਤ-ਸਾਲਾਹ ਦੀ ਇਹ ਬਖ਼ਸ਼ਸ਼ ਪ੍ਰਭੂ ਨੇ ਆਪਣੇ ਸੇਵਕਾਂ ਨੂੰ (ਹੀ) ਕੀਤੀ ਹੈ; ਪ੍ਰਭਿ = ਪ੍ਰਭੂ ਨੇ। ਅਪਨੈ ਜਨ = ਆਪਣੇ ਸੇਵਕਾਂ ਨੂੰ। ਕੀਨੀ = ਕੀਤੀ ਹੈ।

ਕਰਹਿ ਭਗਤਿ ਆਤਮ ਕੈ ਚਾਇ ॥

Performing devotional worship with heart-felt love,

(ਸੇਵਕ) ਅੰਦਰਲੇ ਉਤਸ਼ਾਹ ਨਾਲ ਭਗਤੀ ਕਰਦੇ ਹਨ, ਕਰਹਿ = ਕਰਦੇ ਹਨ। ਚਾਇ = ਚਾਉ ਨਾਲ, ਉਤਸ਼ਾਹ ਨਾਲ।

ਪ੍ਰਭ ਅਪਨੇ ਸਿਉ ਰਹਹਿ ਸਮਾਇ ॥

they remain absorbed in God Himself.

ਤੇ ਆਪਣੇ ਪ੍ਰਭੂ ਨਾਲ ਜੁੜੇ ਰਹਿੰਦੇ ਹਨ। ਸਿਉ = ਨਾਲ।

ਜੋ ਹੋਆ ਹੋਵਤ ਸੋ ਜਾਨੈ ॥

They know the past and the present.

(ਸੇਵਕ) ਆਪਣੇ ਪ੍ਰਭੂ ਦਾ ਹੁਕਮ ਪਛਾਣ ਲੈਂਦਾ ਹੈ,

ਪ੍ਰਭ ਅਪਨੇ ਕਾ ਹੁਕਮੁ ਪਛਾਨੈ ॥

They recognize God's Own Command.

ਤੇ, ਜੋ ਕੁਝ ਹੋ ਰਿਹਾ ਹੈ, ਉਸ ਨੂੰ (ਰਜ਼ਾ ਵਿਚ) ਜਾਣਦਾ ਹੈ;

ਤਿਸ ਕੀ ਮਹਿਮਾ ਕਉਨ ਬਖਾਨਉ ॥

Who can describe His Glory?

ਇਹੋ ਜਿਹੇ ਸੇਵਕ ਦੀ ਕੇਹੜੀ ਵਡਿਆਈ ਮੈਂ ਦੱਸਾਂ? ਮਹਿਮਾ = ਵਡਿਆਈ। ਬਖਾਨਉ = ਮੈਂ ਦੱਸਾਂ।

ਤਿਸ ਕਾ ਗੁਨੁ ਕਹਿ ਏਕ ਨ ਜਾਨਉ ॥

I cannot describe even one of His virtuous qualities.

ਮੈਂ ਉਸ ਸੇਵਕ ਦਾ ਇਕ ਗੁਣ ਬਿਆਨ ਕਰਨਾ ਭੀ ਨਹੀਂ ਜਾਣਦਾ। ਕਹਿ ਨ ਜਾਨਉ = ਆਖਣਾ ਨਹੀਂ ਜਾਣਦਾ।

ਆਠ ਪਹਰ ਪ੍ਰਭ ਬਸਹਿ ਹਜੂਰੇ ॥

Those who dwell in God's Presence, twenty-four hours a day

ਜੋ ਅੱਠੇ ਪਹਰ ਪ੍ਰਭੂ ਦੀ ਹਜ਼ੂਰੀ ਵਿਚ ਵੱਸਦੇ ਹਨ, ਬਸਹਿ = ਵੱਸਦੇ ਹਨ।

ਕਹੁ ਨਾਨਕ ਸੇਈ ਜਨ ਪੂਰੇ ॥੭॥

- says Nanak, they are the perfect persons. ||7||

ਨਾਨਕ ਆਖਦਾ ਹੈ- ਉਹ ਮਨੁੱਖ ਪੂਰੇ ਭਾਂਡੇ ਹਨ ॥੭॥