ਬਾਰੰ ਬਾਰ ਬਾਰ ਪ੍ਰਭੁ ਜਪੀਐ ॥
Time after time, again and again, meditate on God.
(ਹੇ ਭਾਈ!) ਘੜੀ ਮੁੜੀ ਪ੍ਰਭੂ ਨੂੰ ਸਿਮਰੀਏ,
ਪੀ ਅੰਮ੍ਰਿਤੁ ਇਹੁ ਮਨੁ ਤਨੁ ਧ੍ਰਪੀਐ ॥
Drinking in this Nectar, this mind and body are satisfied.
ਤੇ (ਨਾਮ-) ਅੰਮ੍ਰਿਤ ਪੀ ਕੇ ਇਸ ਮਨ ਨੂੰ ਤੇ ਸਰੀਰਕ ਇੰਦ੍ਰਿਆਂ ਨੂੰ ਰਜਾ ਦੇਵੀਏ। ਪੀ = ਪੀ ਕੇ। ਧ੍ਰਪੀਐ = ਰਜਾਵੀਏ, ਤ੍ਰਿਪਤ ਕਰੀਏ। ਤਨੁ = (ਭਾਵ,) ਸਰੀਰਕ ਇੰਦ੍ਰੇ।
ਨਾਮ ਰਤਨੁ ਜਿਨਿ ਗੁਰਮੁਖਿ ਪਾਇਆ ॥
The jewel of the Naam is obtained by the Gurmukhs;
ਜਿਸ ਗੁਰਮੁਖ ਨੇ ਨਾਮ-ਰੂਪੀ ਰਤਨ ਲੱਭ ਲਿਆ ਹੈ, ਜਿਨਿ = ਜਿਸ ਨੇ। ਗੁਰਮੁਖਿ = ਜਿਸ ਦਾ ਮੁਖ ਗੁਰੂ ਵੱਲ ਹੈ।
ਤਿਸੁ ਕਿਛੁ ਅਵਰੁ ਨਾਹੀ ਦ੍ਰਿਸਟਾਇਆ ॥
they see no other than God.
ਉਸ ਨੂੰ ਪ੍ਰਭੂ ਤੋਂ ਬਿਨਾ ਕਿਤੇ ਹੋਰ ਕੁਝ ਨਹੀਂ ਦਿੱਸਦਾ; ਦ੍ਰਿਸਟਾਇਆ = ਵੇਖਿਆ।
ਨਾਮੁ ਧਨੁ ਨਾਮੋ ਰੂਪੁ ਰੰਗੁ ॥
Unto them, the Naam is wealth, the Naam is beauty and delight.
ਨਾਮ (ਉਸ ਗੁਰਮੁਖ ਦਾ) ਧਨ ਹੈ, ਨਾਮੋ = ਨਾਮ ਹੀ।
ਨਾਮੋ ਸੁਖੁ ਹਰਿ ਨਾਮ ਕਾ ਸੰਗੁ ॥
The Naam is peace, the Lord's Name is their companion.
ਤੇ ਪ੍ਰਭੂ ਦੇ ਨਾਮ ਦਾ ਉਹ ਸਦਾ ਸੰਗ ਕਰਦਾ ਹੈ।
ਨਾਮ ਰਸਿ ਜੋ ਜਨ ਤ੍ਰਿਪਤਾਨੇ ॥
Those who are satisfied by the essence of the Naam
ਜੋ ਮਨੁੱਖ ਨਾਮ ਦੇ ਸੁਆਦ ਵਿਚ ਰੱਜ ਗਏ ਹਨ, ਨਾਮ ਰਸਿ = ਨਾਮ ਦੇ ਸੁਆਦ ਵਿਚ। ਤ੍ਰਿਪਤਾਨੇ = ਰੱਜ ਗਏ ਹਨ।
ਮਨ ਤਨ ਨਾਮਹਿ ਨਾਮਿ ਸਮਾਨੇ ॥
their minds and bodies are drenched with the Naam.
ਉਹਨਾਂ ਦੇ ਮਨ ਤਨ ਕੇਵਲ ਪ੍ਰਭੂ-ਨਾਮ ਵਿਚ ਹੀ ਜੁੜੇ ਰਹਿੰਦੇ ਹਨ। ਨਾਮਹਿ ਨਾਮਿ = ਨਾਮ ਹੀ ਨਾਮ ਵਿਚ, ਕੇਵਲ ਨਾਮ ਵਿਚ ਹੀ। ਸਮਾਨੇ = ਜੁੜੇ ਰਹਿੰਦੇ ਹਨ।
ਊਠਤ ਬੈਠਤ ਸੋਵਤ ਨਾਮ ॥
While standing up, sitting down and sleeping, the Naam,
ਉਠਦਿਆਂ ਬੈਠਦਿਆਂ, ਸੁੱਤਿਆਂ (ਹਰ ਵੇਲੇ) ਪ੍ਰਭੂ ਦਾ ਨਾਮ ਸਿਮਰਨਾ,
ਕਹੁ ਨਾਨਕ ਜਨ ਕੈ ਸਦ ਕਾਮ ॥੬॥
says Nanak, is forever the occupation of God's humble servant. ||6||
ਨਾਨਕ ਆਖਦਾ ਹੈ, ਇਹੋ ਹੀ ਸੇਵਕਾਂ ਦਾ ਸਦਾ ਆਹਰ ਹੁੰਦਾ ਹੈ ॥੬॥ ਸਦ = ਸਦਾ। ਜਨ ਕੈ = ਸੇਵਕ ਦੇ ਹਿਰਦੇ ਵਿਚ। ਕਾਮ = ਕੰਮ, ਆਹਰ ॥੬॥