ਨੀਕੀ ਕੀਰੀ ਮਹਿ ਕਲ ਰਾਖੈ ॥

He infuses His Power into the tiny ant;

(ਜਿਸ) ਨਿੱਕੀ ਜਿਹੀ ਕੀੜੀ ਵਿਚ (ਪ੍ਰਭੂ) ਤਾਕਤ ਭਰਦਾ ਹੈ, ਨੀਕੀ = ਨਿੱਕੀ, ਛੋਟੀ। ਕੀਰੀ = ਕੀੜੀ। ਕਲ = ਤਾਕਤ।

ਭਸਮ ਕਰੈ ਲਸਕਰ ਕੋਟਿ ਲਾਖੈ ॥

it can then reduce the armies of millions to ashes

(ਉਹ ਕੀੜੀ) ਲੱਖਾਂ ਕਰੋੜਾਂ ਲਸ਼ਕਰਾਂ ਨੂੰ ਸੁਆਹ ਕਰ ਦੇਂਦੀ ਹੈ। ਭਸਮ = ਸੁਆਹ। ਕੋਟਿ = ਕਰੋੜ।

ਜਿਸ ਕਾ ਸਾਸੁ ਨ ਕਾਢਤ ਆਪਿ ॥

Those whose breath of life He Himself does not take away

ਜਿਸ ਜੀਵ ਦਾ ਸ੍ਵਾਸ ਪ੍ਰਭੂ ਆਪ ਨਹੀਂ ਕੱਢਦਾ,

ਤਾ ਕਉ ਰਾਖਤ ਦੇ ਕਰਿ ਹਾਥ ॥

He preserves them, and holds out His Hands to protect them.

ਉਸ ਨੂੰ ਹੱਥ ਦੇ ਕੇ ਰੱਖਦਾ ਹੈ। ਦੇ ਕਰਿ = ਦੇ ਕੇ।

ਮਾਨਸ ਜਤਨ ਕਰਤ ਬਹੁ ਭਾਤਿ ॥

You may make all sorts of efforts,

ਮਨੁੱਖ ਕਈ ਕਿਸਮਾਂ ਦੇ ਜਤਨ ਕਰਦਾ ਹੈ, ਮਾਨਸ = ਮਨੁੱਖ। ਬਹੁ ਭਾਤਿ = ਬਹੁਤ ਕਿਸਮ ਦੇ।

ਤਿਸ ਕੇ ਕਰਤਬ ਬਿਰਥੇ ਜਾਤਿ ॥

but these attempts are in vain.

(ਪਰ ਜੇ ਪ੍ਰਭੂ ਸਹਾਇਤਾ ਨਾਹ ਕਰੇ ਤਾਂ) ਉਸ ਦੇ ਕੰਮ ਵਿਅਰਥ ਜਾਂਦੇ ਹਨ। ਕਰਤਬ = ਕੰਮ। ਬਿਰਥੇ = ਵਿਅਰਥ।

ਮਾਰੈ ਨ ਰਾਖੈ ਅਵਰੁ ਨ ਕੋਇ ॥

No one else can kill or preserve

(ਪ੍ਰਭੂ ਤੋਂ ਬਿਨਾ ਜੀਵਾਂ ਨੂੰ) ਨਾਹ ਕੋਈ ਮਾਰ ਸਕਦਾ ਹੈ, ਨਾਹ ਰੱਖ ਸਕਦਾ ਹੈ, (ਪ੍ਰਭੂ ਜੇਡਾ) ਹੋਰ ਕੋਈ ਨਹੀਂ ਹੈ; ਅਵਰੁ = ਹੋਰ।

ਸਰਬ ਜੀਆ ਕਾ ਰਾਖਾ ਸੋਇ ॥

He is the Protector of all beings.

ਸਾਰੇ ਜੀਵਾਂ ਦਾ ਰਾਖਾ ਪ੍ਰਭੂ ਆਪ ਹੈ। ਸਰਬ = ਸਾਰੇ।

ਕਾਹੇ ਸੋਚ ਕਰਹਿ ਰੇ ਪ੍ਰਾਣੀ ॥

So why are you so anxious, O mortal?

ਹੇ ਪ੍ਰਾਣੀ! ਤੂੰ ਕਿਉਂ ਫ਼ਿਕਰ ਕਰਦਾ ਹੈਂ? ਕਾਹੇ = ਕਿਉਂ? ਕਿਸ ਲਾਭ ਹਿਤ? ਕਰਹਿ = ਤੂੰ ਕਰਦਾ ਹੈਂ।

ਜਪਿ ਨਾਨਕ ਪ੍ਰਭ ਅਲਖ ਵਿਡਾਣੀ ॥੫॥

Meditate, O Nanak, on God, the invisible, the wonderful! ||5||

ਹੇ ਨਾਨਕ! ਅਲੱਖ ਤੇ ਅਚਰਜ ਪ੍ਰਭੂ ਨੂੰ ਸਿਮਰ ॥੫॥ ਅਲਖ = ਜਿਸ ਦਾ ਬਿਆਨ ਨ ਹੋ ਸਕੇ। ਵਿਡਾਣੀ = ਅਚਰਜ ॥੫॥