ਦੋਹਰਾ

Dohira

ਦੋਹਰਾ:

ਰੂਪ ਤਿਹਾਰੋ ਹੇਰਿ ਕੈ ਬੇਗਮ ਰਹੀ ਲੁਭਾਇ

‘Admiring your handsomeness, the Rani has fallen in love with you,

ਤੁਹਾਡੇ ਰੂਪ ਨੂੰ ਵੇਖ ਕੇ ਬੇਗਮ ਲੁਭਾਇਮਾਨ ਹੋ ਗਈ ਹੈ।

ਹੇਤ ਤਿਹਾਰੇ ਮਿਲਨ ਕੇ ਮੋ ਕਹ ਦਯੋ ਪਠਾਇ ॥੯॥

‘And with a desire to meet you she has sent me.’(9)

ਤੁਹਾਨੂੰ ਮਿਲਣ ਲਈ ਮੈਨੂੰ ਭੇਜਿਆ ਹੈ ॥੯॥

ਹਜਰਤਿ ਤ੍ਰਿਯ ਕੋ ਚੋਰਿ ਚਿਤ ਕਹਾ ਫਿਰਤ ਹੋ ਐਠਿ

‘Your honour, sir, after stealing a woman’s heart,

ਹੇ ਹਜ਼ਰਤ! ਇਸਤਰੀ ਦਾ ਚਿਤ ਚੁਰਾ ਕੇ (ਤੁਸੀਂ) ਕਿਥੇ ਆਕੜੇ ਫਿਰਦੇ ਹੋ।

ਬੇਗਿ ਬੁਲਾਯੋ ਬੇਗਮਹਿ ਚਲਹੁ ਦੇਗ ਮਹਿ ਬੈਠ ॥੧੦॥

Why are you showing undue pride.’(10)

ਬੇਗਮ ਨੇ ਜਲਦੀ ਬੁਲਾਇਆ ਹੈ, ਦੇਗ ਵਿਚ ਬੈਠ ਕੇ (ਉਥੇ) ਚਲੋ ॥੧੦॥

ਛਾਰਿਯਾ ਉਰਦਾ ਬੇਗਨੀ ਖੋਜੇ ਜਹਾ ਅਨੇਕ

‘You come there, where there are numerous mace bearers and researchers.

ਜਿਥੇ ਅਨੇਕ ਚੋਬਦਾਰ, ਸ਼ਸਤ੍ਰਧਾਰੀ ਅੰਗ ਰਖਿਅਕ ਇਸਤਰੀਆਂ ('ਉਰਦਾ ਬੇਗਨੀ') ਅਤੇ ਖੋਜੇ (ਖੁਸਰੇ) ਮੌਜੂਦ ਹਨ,

ਪੰਖੀ ਫਟਕਿ ਸਕੈ ਨਹੀ ਪਹੁਚੈ ਮਨੁਖ ਏਕ ॥੧੧॥

‘But no strangers, not even the birds can interfere.(11)

ਜਿਥੇ ਨਾ ਪੰਛੀ ਫੜਕ ਸਕਦਾ ਹੈ ਅਤੇ ਨਾ ਹੀ ਕੋਈ ਮਨੁੱਖ ਪਹੁੰਚ ਸਕਦਾ ਹੈ ॥੧੧॥