ਸਵੈਯਾ

SWAYYA

ਸਵੈਯਾ:

ਜਰਿ ਛਾਰ ਮਲੇਛ ਭਯੋ ਜਬ ਹੀ ਮੁਚਕੁੰਦ ਪੈ ਤਉ ਬ੍ਰਿਜਭੂਖਨ ਆਯੋ

When Kalyavana was burnt and reduced to ashes, then Krishna came to Muchukund

ਜਿਸ ਵੇਲੇ ਮਲੇਛ (ਕਾਲ ਜਮਨ) ਸੜ ਕੇ ਸੁਆਹ ਗਿਆ ਤਾਂ ਸ੍ਰੀ ਕ੍ਰਿਸ਼ਨ ਮੁਚਕੁੰਦ ਕੋਲ ਆ ਗਏ।

ਆਵਤ ਹੀ ਤਿਹ ਕਾਨ੍ਰਹ ਕੋ ਹੇਰ ਕੈ ਪਾਇਨ ਊਪਰਿ ਸੀਸ ਝੁਕਾਯੋ

On seeing Krishna, Muchukund bowed his head at his feet

ਉਸ ਨੇ ਕ੍ਰਿਸ਼ਨ ਨੂੰ ਆਉਂਦਿਆਂ ਵੇਖ ਕੇ ਪੈਰਾਂ ਉਤੇ ਸਿਰ ਝੁਕਾ ਦਿੱਤਾ।

ਅਉਰ ਜਿਤੌ ਦੁਖੁ ਥੋ ਤਿਹ ਕੋ ਹਰਿ ਬਾਤਨ ਸੋ ਤਿਹ ਤਾਪ ਬੁਝਾਯੋ

The Lord Krishna consoled him with his words and instructing Muchukund and

ਉਸ ਨੂੰ ਹੋਰ ਜਿਤਨੇ ਦੁਖ ਸਨ, (ਉਹ) ਸ੍ਰੀ ਕ੍ਰਿਸ਼ਨ ਨੇ ਗੱਲਾਂ ਨਾਲ ਮਿਟਾ ਦਿੱਤੇ।

ਐਸੇ ਸਮੋਧਿ ਕੈ ਤਾ ਤਿਹ ਜਾਰਿ ਕੈ ਸ੍ਰੀ ਬ੍ਰਿਜ ਨਾਇਕ ਡੇਰਨ ਆਯੋ ॥੧੯੨੫॥

Getting Kalyavana reduced to ashes, he went to his home.1925.

ਇਸ ਤਰ੍ਹਾਂ (ਮੁਚਕੁੰਦ ਨੂੰ) ਉਪਦੇਸ਼ ਦੇ ਕੇ ਅਤੇ ਉਸ (ਕਾਲ ਜਮਨ) ਨੂੰ ਸੜਵਾ ਕੇ ਸ੍ਰੀ ਕ੍ਰਿਸ਼ਨ (ਆਪਣੇ) ਡੇਰੇ ਤੇ ਆ ਗਏ ॥੧੯੨੫॥