ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਕਾਲ ਜਮਨ ਬਧਹਿ ਧਿਆਇ ਸਮਾਪਤੰ ॥
End of the chapter entitled “Killing of Kalyavana” in Krishnavatara in Bachittar Natak.
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਕਾਲ ਜਮਨ ਬਧ ਦੇ ਅਧਿਆਇ ਦੀ ਸਮਾਪਤੀ।
ਸਵੈਯਾ ॥
SWAYYA
ਸਵੈਯਾ:
ਜਉ ਲਗਿ ਡੇਰਨ ਆਵਤ ਥੋ ਤਬ ਲਉ ਇਕਿ ਆਇ ਸੰਦੇਸ ਸੁਨਾਯੋ ॥
As soon as Krishna arrived in his tent, someone come to deliver the message,
ਜਿਤਨੀ ਦੇਰ ਤਕ ਉਹ ਡੇਰੇ ਨੂੰ ਆਏ ਹੀ ਸਨ ਉਤਨੀ ਦੇਰ ਤਕ ਇਕ (ਵਿਅਕਤੀ) ਨੇ ਸੁਨੇਹਾ ਸੁਣਾਇਆ,
ਧਾਮ ਚਲੋ ਬ੍ਰਿਜਨਾਥ ਕਹਾ ਤੁਮ ਪੈ ਸਜਿ ਸੈਨ ਜਰਾਸੰਧਿ ਆਯੋ ॥
“O Krishna! why are going to your home? On that side Jarasandh is coming, bedecked with his army,”
ਹੇ ਸ੍ਰੀ ਕ੍ਰਿਸ਼ਨ! ਤੁਸੀਂ, ਘਰ ਨੂੰ ਕਿਥੇ ਜਾ ਰਹੇ ਹੋ, ਜਰਾਸੰਧ ਸੈਨਾ ਸਜਾ ਕੇ ਚੜ੍ਹ ਆਇਆ ਹੈ।
ਅਉ ਸੁਨਿ ਕੈ ਬਤੀਯਾ ਤਿਹ ਕੀ ਮਨ ਮੈ ਭਟ ਅਉਰਨ ਤ੍ਰਾਸ ਬਢਾਯੋ ॥
Hearing these words, the minds of the warriors became fearful
ਅਤੇ ਉਸ (ਵਿਅਕਤੀ) ਦੀਆਂ ਗੱਲਾਂ ਸੁਣ ਕੇ ਹੋਰਨਾਂ ਸੂਰਮਿਆਂ ਦੇ ਮਨ ਵਿਚ ਤ੍ਰਾਸ (ਭੈ) ਵਧ ਗਿਆ।
ਸ︀ਯਾਮ ਭਨੈ ਜਦੁਬੀਰ ਹਲੀ ਅਤਿ ਹੀ ਮਨ ਆਪਨ ਮੈ ਸੁਖ ਪਾਯੋ ॥੧੯੨੬॥
But Krishna and Balram were pleased at this.1926.
(ਕਵੀ) ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਅਤੇ ਬਲਰਾਮ ਨੇ ਆਪਣੇ ਮਨ ਵਿਚ ਬਹੁਤ ਸੁਖ ਪ੍ਰਾਪਤ ਕੀਤਾ ॥੧੯੨੬॥