ਦੋਹਰਾ

DOHRA

ਦੋਹਰਾ:

ਚਾਰ ਮਾਸ ਹਰਿ ਜੂ ਤਹਾ ਰਹੇ ਬਹੁਤੁ ਸੁਖ ਪਾਇ

ਚਾਰ ਮਹੀਨਿਆਂ ਤਕ ਕ੍ਰਿਸ਼ਨ ਜੀ ਉਥੇ ਰਹੇ ਅਤੇ ਬਹੁਤ ਸੁਖ ਪਾਇਆ।

ਬਹੁਰੁ ਆਪੁਨੇ ਗ੍ਰਿਹ ਗਏ ਜਸ ਕੀ ਬੰਬ ਬਜਾਇ ॥੨੪੪੬॥

Krishna stayed there for four months happily and then he went back to his home causing the resounding of his trumpets.2446.

ਫਿਰ ਯਸ਼ ਦਾ ਧੌਂਸਾ ਵਜਾ ਕੇ ਆਪਣੇ ਘਰ ਗਏ ॥੨੪੪੬॥

ਇਕ ਕਹਿ ਗੇ ਦਿਜ ਭੂਪ ਕਉ ਬ੍ਰਿਜਪਤਿ ਕਰਿ ਇਸ ਨੇਹੁ

ਇਸ ਪ੍ਰੇਮ ਕਾਰਨ ਸ੍ਰੀ ਕ੍ਰਿਸ਼ਨ ਰਾਜੇ ਅਤੇ ਬ੍ਰਾਹਮਣ ਨੂੰ ਇਕ (ਗੱਲ) ਕਹਿ ਗਏ

ਬੇਦ ਚਾਰਿ ਜਿਉ ਮੁਹਿ ਜਪੈ ਤਿਉ ਮੁਹਿ ਜਪੁ ਸੁਨਿ ਲੇਹੁ ॥੨੪੪੭॥

Krishna said to the king and the Brahmin with love, “The way in which all the four Vedas repeat my name, you may also repeat and listen to my Name.”2447.

(ਕਿ) ਜਿਵੇਂ ਮੈਨੂੰ ਚਾਰ ਵੇਦ ਜਪਦੇ ਹਨ, ਤਿਵੇਂ ਮੈਨੂੰ ਜਪੋ, (ਇਹ ਗੱਲ ਧਿਆਨ ਨਾਲ) ਸੁਣ ਲਵੋ ॥੨੪੪੭॥

ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕੇ ਗ੍ਰੰਥੇ ਕ੍ਰਿਸਨਾਵਤਾਰੇ ਕਾਨ੍ਰਹ ਜੂ ਰਾਜਾ ਤਥਾ ਦਿਜ ਕੋ ਦਰਸਨ ਦੇ ਕਰਿ ਗ੍ਰਿਹ ਕੋ ਜਾਤ ਭਏ ਧਿਆਇ ਸਮਾਪਤੰ

End of the description of the episode of the king of Mathila country and the Brahmin in Krishnavatara (based on Dasham Skandh Purana) in Bachittar Natak.

ਇਥੇ ਸ੍ਰੀ ਦਸਮ ਸਕੰਧ ਪੁਰਾਣ, ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸਨਾਵਤਾਰ ਦੇ ਕ੍ਰਿਸ਼ਨ ਜੀ ਦਾ ਰਾਜਾ ਅਤੇ ਬ੍ਰਾਹਮਣ ਨੂੰ ਦਰਸ਼ਨ ਦੇ ਕੇ ਘਰ ਜਾਣਾ, ਅਧਿਆਇ ਦੀ ਸਮਾਪਤੀ।