ਅਥ ਰਾਜਾ ਪਰੀਛਿਤ ਜੀ ਤਥਾ ਸੁਕਦੇਵ ਪਰਸਪਰ ਬਾਚ ॥
Now begins the description of Shukdev addressed to the king Parikshat
ਹੁਣ ਸੁਕਦੇਵ ਅਤੇ ਰਾਜਾ ਪਰੀਕਸ਼ਿਤ ਦੀ ਆਪਸ ਵਿਚ ਗਲਬਾਤ
ਸਵੈਯਾ ॥
SWAYYA
ਸਵੈਯਾ:
ਕਾ ਬਿਧਿ ਗਾਵਤ ਹੈ ਗੁਨ ਬੇਦ ਸੁਨੋ ਤੁਮ ਤੇ ਸੁਕ ਇਉ ਜੀਯ ਆਈ ॥
(ਪ੍ਰਭੂ ਦੇ) ਗੁਣ ਵੇਦ ਕਿਸ ਰੀਤ ਨਾਲ ਗਾਉਂਦੇ ਹਨ, "ਹੇ ਸ਼ੁਕਦੇਵ! ਤੇਰੇ ਕੋਲੋਂ (ਇਸ ਦਾ ਉੱਤਰ) ਸੁਣਾਂ, (ਇਹ ਵਿਚਾਰ ਮੇਰੇ) ਮਨ ਵਿਚ ਆਇਆ ਹੈ।"
ਤਿਆਗਿ ਸਭੈ ਫੁਨਿ ਧਾਮ ਕੇ ਲਾਲਚ ਸ︀ਯਾਮ ਭਨੈ ਪ੍ਰਭ ਕੀ ਜਸਤਾਈ ॥
“O king! listen, how the Vedas eulogise Him and sing the praises of the Lord causing the relinquishment of all the domestic temptations
(ਕਵੀ) ਸ਼ਿਆਮ ਕਹਿੰਦੇ ਹਨ, ਘਰ ਦੇ ਸਾਰੇ ਲਾਲਚ ਤਿਆਗ ਕੇ ਪ੍ਰਭੂ ਦੇ ਯਸ਼ ਦਾ ਵਰਣਨ ਕਰਨਾ ਚਾਹੀਦਾ ਹੈ।
ਇਉ ਗੁਨ ਗਾਵਤ ਬੇਦ ਸੁਨੋ ਤੁਮ ਰੰਗ ਨ ਰੂਪ ਲਖਿਯੋ ਕਛੂ ਜਾਈ ॥
The Vedas says that the form and colour of that Lord are invisible. O king! I have never given you such an instruction
ਤੁਸੀਂ (ਧਿਆਨ ਪੂਰਵਕ) ਸੁਣੋ, ਵੇਦ ਇਸ ਤਰ੍ਹਾਂ ਗੁਣ ਗਾਉਂਦੇ ਹਨ ਕਿ (ਉਸ ਦਾ) ਰੰਗ, ਰੂਪ ਕੁਝ ਜਾਣਿਆ ਨਹੀਂ ਜਾ ਸਕਦਾ।
ਇਉ ਸੁਕ ਬੈਨ ਕਹੈ ਨ੍ਰਿਪ ਸੋ ਨ੍ਰਿਪ ਸਾਚ ਰਿਦੇ ਅਪੁਨੇ ਠਹਰਾਈ ॥੨੪੪੮॥
Therefore abide this instruction in your mind.”2248.
ਇਸ ਤਰ੍ਹਾਂ ਦੇ ਬਚਨ ਸ਼ੁਕਦੇਵ ਨੇ ਰਾਜੇ ਨੂੰ ਕਹੇ। ਰਾਜੇ (ਨੇ ਸੁਣ ਕੇ) ਹਿਰਦੇ ਵਿਚ ਸਚ ਕਰ ਕੇ ਮੰਨ ਲਏ ॥੨੪੪੮॥
ਰੰਗ ਨ ਰੇਖ ਅਭੇਖ ਸਦਾ ਪ੍ਰਭ ਅੰਤ ਨ ਆਵਤ ਹੈ ਜੁ ਬਤਇਯੈ ॥
That Lord has no form, no colour, no garb and no end
(ਉਸ) ਪ੍ਰਭੂ ਦਾ ਰੰਗ-ਰੇਖ ਨਹੀਂ ਹੈ, ਸਦਾ ਅਭੇਖ ਹੀ ਹੈ, ਉਸ ਦਾ ਅੰਤ (ਹੱਥ) ਨਹੀਂ ਆਉਂਦਾ, ਜੇ ਦਸ ਸਕੀਏ।
ਚਉਦਹੂ ਲੋਕਨ ਮੈ ਜਿਹ ਕੋ ਦਿਨਿ ਰੈਨਿ ਸਦਾ ਜਸੁ ਕੇਵਲ ਗਇਯੈ ॥
His praises are sung in all the fourteen worlds day and night
ਚੌਦਾਂ ਲੋਕਾਂ ਵਿਚ ਸਦਾ ਰਾਤ ਦਿਨ, ਕੇਵਲ ਜਿਸ ਦਾ ਯਸ਼ ਗਾਇਆ ਜਾਂਦਾ ਹੈ।
ਗਿਆਨ ਬਿਖੈ ਅਰੁ ਧਿਆਨ ਬਿਖੈ ਇਸਨਾਨ ਬਿਖੈ ਰਸ ਮੈ ਚਿਤ ਕਇਯੈ ॥
His love should be kept in mind in meditation, spiritual pursuits and in the bath
ਗਿਆਨ ਵਿਚ, ਧਿਆਨ ਵਿਚ ਅਤੇ ਇਸ਼ਨਾਨ ਵਿਚ ਅਤੇ ਪ੍ਰੇਮ (ਰਸ) ਵਿਚ ਜਿਸ ਨੂੰ ਯਾਦ ਕੀਤਾ ਜਾਂਦਾ ਹੈ।
ਬੇਦ ਜਪੈ ਜਿਹ ਕੋ ਤਿਹ ਜਾਪ ਸਦਾ ਕਰੀਯੈ ਨ੍ਰਿਪ ਯੌ ਸੁਨਿ ਲਇਯੈ ॥੨੪੪੯॥
O king! He, whom the Vedas remember, He should always be remembered.”2449.
ਜਿਸ ਨੂੰ ਵੇਦ ਜਪਦੇ ਹਨ, ਉਸ ਦਾ ਸਦਾ ਜਾਪ ਕਰਨਾ ਚਾਹੀਦਾ ਹੈ, ਹੇ ਰਾਜਨ! ਇਸ ਤਰ੍ਹਾਂ ਸੁਣ ਲਵੋ ॥੨੪੪੯॥
ਜਾਹਿ ਕੀ ਦੇਹ ਸਦਾ ਗੁਨ ਗਾਵਤ ਸ︀ਯਾਮ ਜੂ ਕੇ ਰਸ ਕੇ ਸੰਗ ਭੀਨੀ ॥
ਜਿਸ ਦੀ ਦੇਹ ਕ੍ਰਿਸ਼ਨ ਜੀ ਦੇ ਰਸ ਨਾਲ ਭਿਜੀ ਹੋਈ ਸਦਾ ਗੁਣ ਗਾਉਂਦੀ ਹੈ।
ਤਾਹਿ ਪਿਤਾ ਹਮਰੇ ਸੰਗ ਬਾਤ ਕਹੀ ਤਿਹ ਤੇ ਹਮ ਹੂ ਸੁਨਿ ਲੀਨੀ ॥
The Lord, whose praises are sung with love by all, my father (Vyas) also used to sing His praises which I have heard
ਉਸ ਨੇ ਮੇਰੇ ਪਿਤਾ ਨਾਲ ਗੱਲ ਕੀਤੀ ਸੀ, ਉਸ ਕੋਲੋਂ ਮੈਂ ਵੀ ਸੁਣ ਲਈ ਹੈ।
ਜਾਪ ਜਪੈ ਸਭ ਹੀ ਹਰਿ ਕੋ ਸੁ ਜਪੈ ਨਹਿ ਹੈ ਜਿਹ ਕੀ ਮਤਿ ਹੀਨੀ ॥
ਸਾਰੇ ਹਰਿ (ਸ੍ਰੀ ਕਿਸ਼ਨ) ਦਾ ਜਾਪ ਜਪਦੇ ਹਨ। ਉਹੀ ਨਹੀਂ ਜਪਦਾ ਜਿਸ ਦੀ ਬੁੱਧੀ ਹੀਣੀ ਹੈ।
ਤਾਹਿ ਸਦਾ ਰੁਚਿ ਸੋ ਜਪੀਐ ਨ੍ਰਿਪ ਕੋ ਸੁਕਦੇਵ ਇਹੈ ਮਤਿ ਦੀਨੀ ॥੨੪੫੦॥
Those who are of very low intellect, they only do not remember Him, “in this way Shukdev addressed the king, “O king! that Lord should always be remembered with love.”2450.
ਉਸ ਨੂੰ ਸਦਾ ਰੁਚੀ ਪੂਰਵਕ ਜਪਣਾ ਚਾਹੀਦਾ ਹੈ, ਸ਼ੁਕਦੇਵ ਨੇ ਇਹੀ ਮਤ ਰਾਜੇ ਨੂੰ ਦਿੱਤੀ ॥੨੪੫੦॥
ਕਸਟ ਕੀਏ ਜੋ ਨ ਆਵਤ ਹੈ ਕਰਿ ਸੀਸ ਜਟਾ ਧਰੇ ਹਾਥਿ ਨ ਆਵੈ ॥
He, who is not realized on enduring many sufferings and wearing mattered locks
ਜੋ ਕਸ਼ਟ ਕੀਤਿਆਂ (ਹੱਥ) ਨਹੀਂ ਆਉਂਦਾ ਅਤੇ ਸਿਰ ਉਤੇ ਜਟਾਵਾਂ ਧਰਨ ਨਾਲ ਵੀ ਵਸ ਵਿਚ ਨਹੀਂ ਹੁੰਦਾ।
ਬਿਦਿਆ ਪੜੇ ਨ ਕੜੇ ਤਪ ਸੋ ਅਰੁ ਜੋ ਦ੍ਰਿਗ ਮੂੰਦ ਕੋਊ ਗੁਨ ਗਾਵੈ ॥
Who is not realised by getting education, by performing austerities and closing the eyes
ਜੋ ਵਿਦਿਆ ਪੜ੍ਹਨ ਨਾਲ ਅਤੇ ਕਠੋਰ ਤਪ ਨਾਲ, ਅੱਖਾਂ ਮੀਟਣ ਨਾਲ ਅਤੇ ਗੁਣ ਗਾਉਣ ਨਾਲ (ਪ੍ਰਾਪਤ) ਨਹੀਂ (ਹੋਇਆ)।
ਬੀਨ ਬਜਾਇ ਸੁ ਨ੍ਰਿਤ ਦਿਖਾਇ ਬਤਾਇ ਭਲੇ ਹਰਿ ਲੋਕ ਰਿਝਾਵੈ ॥
And who cannot be pleased by playing upon several types of musical instruments and by dancing
ਬੀਣਾ ਨੂੰ ਵਜਾ ਕੇ, ਨਾਚ ਵਿਖਾ ਕੇ ਅਤੇ ਚੰਗੇ (ਉਪਦੇਸ਼) ਦਸ ਕੇ (ਕੋਈ ਭਾਵੇਂ) ਹਰਿ-ਜਨਾਂ ਨੂੰ ਰਿਝਾ ਲਵੇ।
ਪ੍ਰੇਮ ਬਿਨਾ ਕਰ ਮੋ ਨਹੀ ਆਵਤ ਬ੍ਰਹਮ ਹੂ ਸੋ ਜਿਹ ਭੇਦ ਨ ਪਾਵੈ ॥੨੪੫੧॥
That Brahman cannot be realized by anyone without love.2451.
(ਪਰ) ਪ੍ਰੇਮ ਤੋਂ ਬਿਨਾ ਬ੍ਰਹਮ ਹੱਥ ਵਿਚ ਨਹੀਂ ਆਉਂਦਾ, (ਕਿਉਂਕਿ) ਉਸ ਦੇ ਭੇਦ ਨੂੰ ਨਹੀਂ ਪਾਇਆ ਜਾ ਸਕਦਾ ॥੨੪੫੧॥
ਖੋਜ ਰਹੇ ਰਵਿ ਸੇ ਸਸਿ ਸੇ ਤਿਹ ਕੋ ਤਿਹ ਕੋ ਕਛੁ ਅੰਤ ਨ ਆਯੋ ॥
He is being searched by Surya and Chandra, but they could not know his mystery
ਸੂਰਜ ਵਰਗੇ, ਚੰਦ੍ਰਮਾ ਜਿਹੇ ਖੋਜ ਰਹੇ ਹਨ, (ਪਰ) ਉਨ੍ਹਾਂ ਨੂੰ ਉਸ ਦਾ ਕੁਝ ਅੰਤ (ਪ੍ਰਾਪਤ) ਨਹੀਂ ਹੋਇਆ।
ਰੁਦ੍ਰ ਕੇ ਪਾਰ ਨ ਪਇਯਤ ਜਾਹਿ ਕੇ ਬੇਦ ਸਕੈ ਨਹਿ ਭੇਦ ਬਤਾਯੋ ॥
Even the ascetic like Rudra (Shiva) and also Vedas could not know His mystery
(ਜਿਸ ਦਾ) ਰੁਦ੍ਰ ਤੋਂ ਵੀ ਪਾਰ ਨਹੀਂ ਪਾਇਆ ਜਾ ਸਕਿਆ ਅਤੇ ਜਿਸ ਦੇ ਭੇਦ ਨੂੰ ਵੇਦ ਵੀ ਨਹੀਂ ਦਸ ਸਕੇ।
ਨਾਰਦ ਤੂੰਬਰ ਲੈ ਕਰਿ ਬੀਨ ਭਲੇ ਬਿਧਿ ਸੋ ਹਰਿ ਕੋ ਗੁਨ ਗਾਯੋ ॥
Narada also sings His praises on his Vina (lyre), but according to the poet Shyam
ਨਾਰਦ ਨੇ ਹੱਥ ਵਿਚ ਤੂੰਬਾ ਅਤੇ ਬੀਣਾ ਲੈ ਕੇ ਚੰਗੀ ਤਰ੍ਹਾਂ ਹਰਿ ਦੇ ਗੁਣ ਗਾਏ ਹਨ।
ਸ︀ਯਾਮ ਭਨੈ ਬਿਨੁ ਪ੍ਰੇਮ ਕੀਏ ਬ੍ਰਿਜ ਨਾਇਕ ਸੋ ਬ੍ਰਿਜ ਨਾਇਕ ਪਾਯੋ ॥੨੪੫੨॥
Without love none could realise Krishna as Lord-God.2452.
(ਕਵੀ) ਸ਼ਿਆਮ ਕਹਿੰਦੇ ਹਨ, ਕਿ ਬਿਨਾ ਪ੍ਰੇਮ ਕੀਤਿਆਂ ਕ੍ਰਿਸ਼ਨ ਵਰਗਿਆਂ ਨੇ ਵੀ ਕ੍ਰਿਸ਼ਨ (ਪ੍ਰਭੂ) ਨੂੰ ਨਹੀਂ ਪਾਇਆ ॥੨੪੫੨॥