ਸੇਖ ਸਬੂਰੀ ਬਾਹਰਾ ਕਿਆ ਹਜ ਕਾਬੇ ਜਾਇ ॥
Why does the Shaykh bother to go on pilgrimage to Mecca, if he is not content with himself?
ਹੇ ਸ਼ੇਖ! ਜੇ ਤੇਰੇ ਆਪਣੇ ਅੰਦਰ ਸੰਤੋਖ ਨਹੀਂ ਹੈ, ਤਾਂ ਕਾਬੇ ਦਾ ਹੱਜ ਕਰਨ ਲਈ ਜਾਣ ਦਾ ਕੋਈ ਲਾਭ ਨਹੀਂ ਹੈ; ਸਬੂਰੀ = ਸੰਤੋਖ।
ਕਬੀਰ ਜਾ ਕੀ ਦਿਲ ਸਾਬਤਿ ਨਹੀ ਤਾ ਕਉ ਕਹਾਂ ਖੁਦਾਇ ॥੧੮੫॥
Kabeer, one whose heart is not healthy and whole - how can he attain his Lord? ||185||
ਕਿਉਂਕਿ, ਹੇ ਕਬੀਰ! ਜਿਸ ਮਨੁੱਖ ਦੇ ਆਪਣੇ ਦਿਲ ਵਿਚ ਸ਼ਾਂਤੀ ਨਹੀਂ ਆਈ, ਉਸ ਦੇ ਭਾਣੇ ਰੱਬ ਕਿਤੇ ਭੀ ਨਹੀਂ ਹੈ ॥੧੮੫॥ ਦਿਲ ਸਾਬਤਿ = ਦਿਲ ਦੀ ਸਾਬਤੀ, ਦਿਲ ਦੀ ਸ਼ਾਂਤੀ, ਅਡੋਲਤਾ। ਤਾ ਕਉ = ਉਸ ਦੇ ਭਾਣੇ। ਕਹਾ ਖੁਦਾਇ = ਰੱਬ ਕਿਤੇ ਭੀ ਨਹੀਂ ॥੧੮੫॥