ਧਨਾਸਰੀ ਮਹਲਾ ਘਰੁ ਚਉਪਦੇ

Dhanaasaree, Fifth Mehl, Second House, Chau-Padhay:

ਰਾਗ ਧਨਾਸਰੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।

ਸਤਿਗੁਰ ਪ੍ਰਸਾਦਿ

One Universal Creator God. By The Grace Of The True Guru:

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਛੋਡਿ ਜਾਹਿ ਸੇ ਕਰਹਿ ਪਰਾਲ

You shall have to abandon the straw which you have collected.

ਹੇ ਭਾਈ! ਮਾਇਆ-ਵੇੜ੍ਹੇ ਜੀਵ ਉਹੀ ਨਿਕੰਮੇ ਕੰਮ ਕਰਦੇ ਰਹਿੰਦੇ ਹਨ, ਜਿਨ੍ਹਾਂ ਨੂੰ ਆਖ਼ਰ ਛੱਡ ਕੇ ਇਥੋਂ ਚਲੇ ਜਾਂਦੇ ਹਨ। ਜਾਹਿ = ਜਾਂਦੇ ਹਨ। ਕਰਹਿ = ਕਰਦੇ ਹਨ। ਸੇ ਪਰਾਲ = ਉਹ ਵਿਅਰਥ ਕੰਮ {ਪਰਾਲ = ਪਰਾਲੀ; ਮੁੰਜੀ ਦਾ ਨਾੜ}।

ਕਾਮਿ ਆਵਹਿ ਸੇ ਜੰਜਾਲ

These entanglements shall be of no use to you.

ਉਹੀ ਜੰਜਾਲ ਸਹੇੜੀ ਰੱਖਦੇ ਹਨ, ਜੇਹੜੇ ਇਹਨਾਂ ਦੇ ਕਿਸੇ ਕੰਮ ਨਹੀਂ ਆਉਂਦੇ। ਕਾਮਿ ਨ ਆਵਹਿ = ਕੰਮ ਨਹੀਂ ਆਉਂਦੇ। ਸੇ = ਉਹ {ਬਹੁ-ਵਚਨ}।

ਸੰਗਿ ਚਾਲਹਿ ਤਿਨ ਸਿਉ ਹੀਤ

You are in love with those things that will not go with you.

ਉਹਨਾਂ ਨਾਲ ਮੋਹ-ਪਿਆਰ ਬਣਾਈ ਰੱਖਦੇ ਹਨ, ਜੇਹੜੇ (ਅੰਤ ਵੇਲੇ) ਨਾਲ ਨਹੀਂ ਜਾਂਦੇ। ਸੰਗਿ = ਨਾਲ। ਹੀਤ = ਹਿਤ, ਪਿਆਰ।

ਜੋ ਬੈਰਾਈ ਸੇਈ ਮੀਤ ॥੧॥

You think that your enemies are friends. ||1||

ਉਹਨਾਂ (ਵਿਕਾਰਾਂ) ਨੂੰ ਮਿੱਤਰ ਸਮਝਦੇ ਰਹਿੰਦੇ ਹਨ ਜੋ (ਅਸਲ ਵਿਚ ਆਤਮਕ ਜੀਵਨ ਦੇ) ਵੈਰੀ ਹਨ ॥੧॥ ਬੈਰਾਈ = ਵੈਰੀ ॥੧॥

ਐਸੇ ਭਰਮਿ ਭੁਲੇ ਸੰਸਾਰਾ

In such confusion, the world has gone astray.

ਹੇ ਭਾਈ! ਮੂਰਖ ਜਗਤ (ਮਾਇਆ ਦੀ) ਭਟਕਣਾ ਵਿਚ ਪੈ ਕੇ ਅਜੇ ਕੁਰਾਹੇ ਪਿਆ ਹੋਇਆ ਹੈ, ਭਰਮਿ = ਭਰਮ ਵਿਚ। ਭੂਲੇ = ਕੁਰਾਹੇ ਪਿਆ ਹੋਇਆ। ਸੰਸਾਰਾ = ਜਗਤ।

ਜਨਮੁ ਪਦਾਰਥੁ ਖੋਇ ਗਵਾਰਾ ਰਹਾਉ

The foolish mortal wastes this precious human life. ||Pause||

(ਕਿ ਆਪਣਾ) ਕੀਮਤੀ ਮਨੁੱਖਾ ਜਨਮ ਗਵਾ ਰਿਹਾ ਹੈ ਰਹਾਉ॥ ਖੋਇ = ਗਵਾ ਰਿਹਾ ਹੈ ॥ਰਹਾਉ॥

ਸਾਚੁ ਧਰਮੁ ਨਹੀ ਭਾਵੈ ਡੀਠਾ

He does not like to see Truth and righteousness.

ਹੇ ਭਾਈ! (ਮਾਇਆ-ਵੇੜ੍ਹੇ ਮੂਰਖ ਮਨੁੱਖ ਨੂੰ) ਸਦਾ-ਥਿਰ ਹਰਿ-ਨਾਮ ਸਿਮਰਨ (ਵਾਲਾ) ਧਰਮ ਅੱਖੀਂ ਵੇਖਿਆ ਨਹੀਂ ਭਾਉਂਦਾ। ਸਾਚੁ = ਸਦਾ-ਥਿਰ ਹਰਿ-ਨਾਮ ਦਾ ਸਿਮਰਨ। ਭਾਵੈ = ਚੰਗਾ ਲੱਗਦਾ।

ਝੂਠ ਧੋਹ ਸਿਉ ਰਚਿਓ ਮੀਠਾ

He is attached to falsehood and deception; they seem sweet to him.

ਝੂਠ ਨੂੰ ਠੱਗੀ ਨੂੰ ਮਿੱਠਾ ਜਾਣ ਕੇ ਇਹਨਾਂ ਨਾਲ ਮਸਤ ਰਹਿੰਦਾ ਹੈ। ਧੋਹ = ਠੱਗੀ। ਸਿਉ = ਨਾਲ। ਮੀਠਾ = ਮਿੱਠਾ (ਜਾਣ ਕੇ)।

ਦਾਤਿ ਪਿਆਰੀ ਵਿਸਰਿਆ ਦਾਤਾਰਾ

He loves gifts, but he forgets the Giver.

ਦਾਤਾਰ-ਪ੍ਰਭੂ ਨੂੰ ਭੁਲਾਈ ਰੱਖਦਾ ਹੈ, ਉਸ ਦੀ ਦਿੱਤੀ ਹੋਈ ਦਾਤਿ ਇਸ ਨੂੰ ਪਿਆਰੀ ਲੱਗਦੀ ਹੈ।

ਜਾਣੈ ਨਾਹੀ ਮਰਣੁ ਵਿਚਾਰਾ ॥੨॥

The wretched creature does not even think of death. ||2||

(ਮੋਹ ਵਿਚ) ਬੇਬਸ ਹੋਇਆ ਜੀਵ ਆਪਣੀ ਮੌਤ ਨੂੰ ਚੇਤੇ ਨਹੀਂ ਕਰਦਾ ॥੨॥ ਮਰਣੁ = ਮੌਤ ॥੨॥

ਵਸਤੁ ਪਰਾਈ ਕਉ ਉਠਿ ਰੋਵੈ

He cries for the possessions of others.

ਹੇ ਭਾਈ! (ਭਟਕਣਾ ਵਿਚ ਪਿਆ ਹੋਇਆ ਜੀਵ) ਉਸ ਚੀਜ਼ ਲਈ ਦੌੜ ਦੌੜ ਤਰਲੇ ਲੈਂਦਾ ਹੈ ਜੋ ਆਖ਼ਰ ਬਿਗਾਨੀ ਹੋ ਜਾਣੀ ਹੈ। ਵਸਤੁ = ਚੀਜ਼। ਕਉ = ਦੀ ਖ਼ਾਤਰ। ਉਠਿ = ਉੱਠ ਕੇ। ਰੋਵੈ = ਤਰਲੇ ਲੈਂਦਾ ਹੈ।

ਕਰਮ ਧਰਮ ਸਗਲਾ ਖੋਵੈ

He forfeits all the merits of his good deeds and religion.

ਆਪਣਾ ਇਨਸਾਨੀ ਫ਼ਰਜ਼ ਸਾਰਾ ਹੀ ਭੁਲਾ ਦੇਂਦਾ ਹੈ। ਸਗਲਾ ਈ = ਸਾਰਾ ਹੀ। ਖੋਵੈ = ਗਵਾ ਲੈਂਦਾ ਹੈ।

ਹੁਕਮੁ ਬੂਝੈ ਆਵਣ ਜਾਣੇ

He does not understand the Hukam of the Lord's Command, and so he continues coming and going in reincarnation.

ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਨਹੀਂ ਸਮਝਦਾ (ਜਿਸ ਕਰਕੇ ਇਸ ਦੇ ਵਾਸਤੇ) ਜਨਮ ਮਰਨ ਦੇ ਗੇੜ (ਬਣੇ ਰਹਿੰਦੇ ਹਨ)। ਹੁਕਮੁ = ਰਜ਼ਾ। ਆਵਣ ਜਾਣੇ = ਜਨਮ ਮਰਨ ਦੇ ਗੇੜ।

ਪਾਪ ਕਰੈ ਤਾ ਪਛੋਤਾਣੇ ॥੩॥

He sins, and then regrets and repents. ||3||

ਨਿੱਤ ਪਾਪ ਕਰਦਾ ਰਹਿੰਦਾ ਹੈ, ਆਖ਼ਰ ਪਛੁਤਾਂਦਾ ਹੈ ॥੩॥

ਜੋ ਤੁਧੁ ਭਾਵੈ ਸੋ ਪਰਵਾਣੁ

Whatever pleases You, Lord, that alone is acceptable.

(ਪਰ, ਹੇ ਪ੍ਰਭੂ! ਜੀਵਾਂ ਦੇ ਕੀਹ ਵੱਸ?) ਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਅਸਾਂ ਜੀਵਾਂ ਨੂੰ ਕਬੂਲ ਹੁੰਦਾ ਹੈ।

ਤੇਰੇ ਭਾਣੇ ਨੋ ਕੁਰਬਾਣੁ

I am a sacrifice to Your Will.

ਹੇ ਪ੍ਰਭੂ! ਮੈਂ ਤੇਰੀ ਮਰਜ਼ੀ ਤੋਂ ਸਦਕੇ ਹਾਂ। ਨੋ = ਨੂੰ, ਤੋਂ।

ਨਾਨਕੁ ਗਰੀਬੁ ਬੰਦਾ ਜਨੁ ਤੇਰਾ

Poor Nanak is Your slave, Your humble servant.

ਗਰੀਬ ਨਾਨਕ ਤੇਰਾ ਦਾਸ ਹੈ ਤੇਰਾ ਗ਼ੁਲਾਮ ਹੈ। ਜਨੁ = ਦਾਸ।

ਰਾਖਿ ਲੇਇ ਸਾਹਿਬੁ ਪ੍ਰਭੁ ਮੇਰਾ ॥੪॥੧॥੨੨॥

Save me, O my Lord God Master! ||4||1||22||

ਹੇ ਭਾਈ! ਮੇਰਾ ਮਾਲਕ-ਪ੍ਰਭੂ (ਆਪਣੇ ਦਾਸ ਦੀ ਲਾਜ ਆਪ) ਰੱਖ ਲੈਂਦਾ ਹੈ ॥੪॥੧॥੨੨॥ ਸਾਹਿਬੁ = ਮਾਲਕ ॥੪॥੧॥੨੨॥