ਪਉੜੀ

Pauree:

ਪਉੜੀ।

ਗੜੑਿ ਕਾਇਆ ਸੀਗਾਰ ਬਹੁ ਭਾਂਤਿ ਬਣਾਈ

The fortress of the body has been decorated and adorned in so many ways.

(ਮਾਇਆ-ਧਾਰੀ ਮਨੁੱਖ) ਸਰੀਰ (-ਰੂਪ) ਕਿਲ੍ਹੇ ਉਤੇ ਕਈ ਕਿਸਮ ਦੇ ਸ਼ਿੰਗਾਰ ਬਣਾਂਦੇ ਹਨ, ਗੜ੍ਹ੍ਹਿ = ਕਿਲ੍ਹੇ ਉਤੇ। ਕਾਇਆ = ਸਰੀਰ। ਬਹੁ ਭਾਂਤਿ = ਕਈ ਕਿਸਮਾਂ ਦੇ।

ਰੰਗ ਪਰੰਗ ਕਤੀਫਿਆ ਪਹਿਰਹਿ ਧਰ ਮਾਈ

The wealthy wear beautiful silk robes of various colors.

ਮਾਇਆ-ਧਾਰੀ ਰੰਗ-ਬਰੰਗੇ ਰੇਸ਼ਮੀ ਕੱਪੜੇ ਪਹਿਨਦੇ ਹਨ, ਰੰਗ ਪਰੰਗ = ਰੰਗ-ਬਰੰਗੀ। ਕਤੀਫਿਆ = (ਅ: ਕਤਫ਼ਿਤ) ਰੇਸ਼ਮੀ ਕੱਪੜੇ। ਧਰ ਮਾਈ = ਮਾਇਆ-ਧਾਰੀ।

ਲਾਲ ਸੁਪੇਦ ਦੁਲੀਚਿਆ ਬਹੁ ਸਭਾ ਬਣਾਈ

They hold elegant and beautiful courts, on red and white carpets.

ਲਾਲ ਤੇ ਚਿੱਟੇ ਦੁਲੀਚਿਆਂ ਉਤੇ ਬੈਠ ਕੇ ਬੜੀਆਂ ਮਜਲਸਾਂ ਲਾਂਦੇ ਹਨ, ਸੁਪੇਦ = ਚਿੱਟੇ। ਸਭਾ = ਮਜਲਸ।

ਦੁਖੁ ਖਾਣਾ ਦੁਖੁ ਭੋਗਣਾ ਗਰਬੈ ਗਰਬਾਈ

But they eat in pain, and in pain they seek pleasure; they are very proud of their pride.

ਅਹੰਕਾਰ ਵਿਚ ਹੀ ਆਕੜ ਵਿਚ ਹੀ (ਸਦਾ ਰਹਿੰਦੇ ਹਨ)। (ਇਸ ਵਾਸਤੇ ਉਹਨਾਂ ਨੂੰ) ਖਾਣ ਤੇ ਭੋਗਣ ਨੂੰ ਦੁੱਖ ਹੀ ਮਿਲਦਾ ਹੈ (ਭਾਵ, ਮਨ ਵਿਚ ਸ਼ਾਂਤੀ ਨਹੀਂ ਹੁੰਦੀ, ਕਿਉਂਕਿ) ਗਰਬੈ = ਗਰਬ ਵਿਚ ਹੀ, ਅਹੰਕਾਰ ਵਿਚ, ਆਕੜ ਵਿਚ ਹੀ। ਗਰਬਾਈ = ਅਹੰਕਾਰ ਵਿਚ।

ਨਾਨਕ ਨਾਮੁ ਚੇਤਿਓ ਅੰਤਿ ਲਏ ਛਡਾਈ ॥੨੪॥

O Nanak, the mortal does not even think of the Name, which shall deliver him in the end. ||24||

ਹੇ ਨਾਨਕ! ਉਹ ਪਰਮਾਤਮਾ ਦਾ ਨਾਮ ਨਹੀਂ ਸਿਮਰਦੇ ਜੋ (ਦੁੱਖ ਤੋਂ) ਆਖ਼ਰ ਛਡਾਂਦਾ ਹੈ ॥੨੪॥ ਅੰਤਿ = ਆਖ਼ਰ ਨੂੰ ॥੨੪॥