ਮਃ ੩ ॥
Third Mehl:
ਤੀਜੀ ਪਾਤਿਸ਼ਾਹੀ।
ਨਾਂਗੇ ਆਵਣਾ ਨਾਂਗੇ ਜਾਣਾ ਹਰਿ ਹੁਕਮੁ ਪਾਇਆ ਕਿਆ ਕੀਜੈ ॥
Naked we come, and naked we go. This is by the Lord's Command; what else can we do?
ਜਗਤ ਵਿਚ ਹਰੇਕ ਜੀਵ ਖ਼ਾਲੀ-ਹੱਥ ਆਉਂਦਾ ਹੈ ਤੇ ਖ਼ਾਲੀ ਹੱਥ ਇਥੋਂ ਤੁਰ ਜਾਂਦਾ ਹੈ-ਪ੍ਰਭੂ ਨੇ ਇਹੀ ਹੁਕਮ ਰੱਖਿਆ ਹੈ, ਇਸ ਵਿਚ ਕੋਈ ਨਾਹ-ਨੁੱਕਰ ਨਹੀਂ ਕੀਤੀ ਜਾ ਸਕਦੀ; ਕਿਆ ਕੀਜੈ = ਕੀਹ ਕੀਤਾ ਜਾ ਸਕਦਾ ਹੈ? ਕੋਈ ਨਾਂਹ-ਨੁੱਕਰ ਨਹੀਂ ਕੀਤੀ ਜਾ ਸਕਦੀ।
ਜਿਸ ਕੀ ਵਸਤੁ ਸੋਈ ਲੈ ਜਾਇਗਾ ਰੋਸੁ ਕਿਸੈ ਸਿਉ ਕੀਜੈ ॥
The object belongs to Him; He shall take it away; with whom should one be angry.
(ਇਹ ਜਿੰਦ) ਜਿਸ ਪ੍ਰਭੂ ਦੀ ਦਿੱਤੀ ਹੋਈ ਚੀਜ਼ ਹੈ ਉਹੀ ਵਾਪਸ ਲੈ ਜਾਂਦਾ ਹੈ, (ਇਸ ਬਾਰੇ) ਕਿਸੇ ਨਾਲ ਕੋਈ ਗਿਲਾ ਨਹੀਂ ਕੀਤਾ ਜਾ ਸਕਦਾ। ਕਿਸੈ ਸਿਉ = ਕਿਸ ਨਾਲ? ਰੋਸੁ = ਰਸੇਵਾਂ, ਗਿਲਾ।
ਗੁਰਮੁਖਿ ਹੋਵੈ ਸੁ ਭਾਣਾ ਮੰਨੇ ਸਹਜੇ ਹਰਿ ਰਸੁ ਪੀਜੈ ॥
One who becomes Gurmukh accepts God's Will; he intuitively drinks in the Lord's sublime essence.
ਗੁਰੂ ਦੇ ਦੱਸੇ ਰਾਹ ਉਤੇ ਤੁਰਨ ਵਾਲਾ ਮਨੁੱਖ ਪ੍ਰਭੂ ਦੀ ਰਜ਼ਾ ਨੂੰ ਮੰਨਦਾ ਹੈ, ਤੇ (ਕਿਸੇ ਪਿਆਰੇ ਦੇ ਮਰਨ ਤੇ ਭੀ) ਅਡੋਲ ਰਹਿ ਕੇ ਨਾਮ-ਅੰਮ੍ਰਿਤ ਪੀਂਦਾ ਹੈ। ਗੁਰਮੁਖਿ = ਗੁਰੂ ਦੇ ਦੱਸੇ ਰਾਹ ਉਤੇ ਤੁਰਨ ਵਾਲਾ ਮਨੁੱਖ। ਸਹਜੇ = ਸਹਿਜ ਅਵਸਥਾ ਵਿਚ ਰਹਿ ਕੇ, ਅਡੋਲ ਰਹਿ ਕੇ।
ਨਾਨਕ ਸੁਖਦਾਤਾ ਸਦਾ ਸਲਾਹਿਹੁ ਰਸਨਾ ਰਾਮੁ ਰਵੀਜੈ ॥੨॥
O Nanak, praise the Giver of peace forever; with your tongue, savor the Lord. ||2||
ਹੇ ਨਾਨਕ! ਸਦਾ ਸੁਖ ਦੇਣ ਵਾਲੇ ਪ੍ਰਭੂ ਨੂੰ ਸਿਮਰੋ, ਤੇ ਜੀਭ ਨਾਲ ਪ੍ਰਭੂ ਦਾ ਨਾਮ ਜਪੋ ॥੨॥ ਰਸਨਾ = ਜੀਭ ਨਾਲ। ਨਾਂਗੇ = (ਭਾਵ,) ਖ਼ਾਲੀ ਹੱਥ ॥੨॥