ਮਃ

Third Mehl:

ਤੀਜੀ ਪਾਤਿਸ਼ਾਹੀ।

ਕਲਮਲਿ ਹੋਈ ਮੇਦਨੀ ਅਰਦਾਸਿ ਕਰੇ ਲਿਵ ਲਾਇ

When the people of the world are suffering in pain, they call upon the Lord in loving prayer.

(ਜਦੋਂ) ਧਰਤੀ (ਮੀਂਹ ਖੁਣੋਂ) ਵਿਆਕੁਲ ਹੁੰਦੀ ਹੈ ਤੇ ਇਕ-ਮਨ ਹੋ ਕੇ ਅਰਜ਼ੋਈ ਕਰਦੀ ਹੈ ਤਾਂ ਸਦਾ-ਥਿਰ ਸੱਚਾ ਪ੍ਰਭੂ (ਇਸ ਅਰਜ਼ੋਈ ਨੂੰ) ਗਹੁ ਨਾਲ ਸੁਣਦਾ ਹੈ, ਤੇ, ਕਲਮਲਿ = ਵਿਆਕੁਲ। ਮੇਦਨੀ = ਧਰਤੀ।

ਸਚੈ ਸੁਣਿਆ ਕੰਨੁ ਦੇ ਧੀਰਕ ਦੇਵੈ ਸਹਜਿ ਸੁਭਾਇ

The True Lord naturally listens and hears and gives comfort.

ਸੁਤੇ ਹੀ ਆਪਣੇ ਸਦਾ ਦੇ ਬਣੇ ਸੁਭਾਉ ਅਨੁਸਾਰ (ਧਰਤੀ ਨੂੰ) ਧੀਰਜ ਦੇਂਦਾ ਹੈ; ਸਚੈ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੇ। ਕੰਨੁ ਦੇ = ਕੰਨ ਦੇ ਕੇ, ਧਿਆਨ ਨਾਲ। ਧੀਰਕ = ਧੀਰਜ।

ਇੰਦ੍ਰੈ ਨੋ ਫੁਰਮਾਇਆ ਵੁਠਾ ਛਹਬਰ ਲਾਇ

He commands the god of rain, and the rain pours down in torrents.

ਇੰਦ੍ਰ ਨੂੰ ਹੁਕਮ ਕਰਦਾ ਹੈ, ਉਹ ਝੜੀ ਲਾ ਕੇ ਵਰਖਾ ਕਰਦਾ ਹੈ; ਵੁਠਾ = ਵੱਸਿਆ। ਛਹਬਰ = ਝੜੀ।

ਅਨੁ ਧਨੁ ਉਪਜੈ ਬਹੁ ਘਣਾ ਕੀਮਤਿ ਕਹਣੁ ਜਾਇ

Corn and wealth are produced in great abundance and prosperity; their value cannot be estimated.

ਬੇਅੰਤ ਅਨਾਜ (-ਰੂਪ) ਧਨ ਪੈਦਾ ਹੁੰਦਾ ਹੈ। (ਪ੍ਰਭੂ ਦੀ ਇਸ ਬਖ਼ਸ਼ਸ਼ ਦਾ) ਮੁੱਲ ਨਹੀਂ ਪਾਇਆ ਜਾ ਸਕਦਾ। ਅਨੁ = ਅੰਨ, ਅਨਾਜ।

ਨਾਨਕ ਨਾਮੁ ਸਲਾਹਿ ਤੂ ਸਭਨਾ ਜੀਆ ਦੇਦਾ ਰਿਜਕੁ ਸੰਬਾਹਿ

O Nanak, praise the Naam, the Name of the Lord; He reaches out and gives sustenance to all beings.

ਹੇ ਨਾਨਕ! ਜੋ ਪ੍ਰਭੂ ਸਭ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈ ਉਸ ਦਾ ਨਾਮ ਵਡਿਆਓ; ਸੰਬਾਹਿ = ਅਪੜਾ ਕੇ, ਇਕੱਠਾ ਕਰ ਕੇ। (ਨੋਟ: 'ਭੂਤ-ਕਾਲ' ਦਾ ਅਰਥ 'ਵਰਤਮਾਨ' ਵਿਚ ਕਰਨਾ ਹੈ)

ਜਿਤੁ ਖਾਧੈ ਸੁਖੁ ਊਪਜੈ ਫਿਰਿ ਦੂਖੁ ਲਾਗੈ ਆਇ ॥੨॥

Eating this, peace is produced, and the mortal never again suffers in pain. ||2||

ਇਸ ਨਾਮ-ਭੋਜਨ ਦੇ ਖਾਧਿਆਂ ਸੁਖ ਪੈਦਾ ਹੁੰਦਾ ਹੈ (ਸੁਖ ਭੀ ਐਸਾ ਕਿ) ਫਿਰ ਕਦੇ ਦੁੱਖ ਆ ਕੇ ਨਹੀਂ ਲੱਗਦਾ ॥੨॥