ਪਉੜੀ ॥
Pauree:
ਪਉੜੀ।
ਹਰਿ ਜੀਉ ਸਚਾ ਸਚੁ ਤੂ ਸਚੇ ਲੈਹਿ ਮਿਲਾਇ ॥
O Dear Lord, You are the Truest of the True. You blend those who are truthful into Your Own Being.
ਹੇ ਪ੍ਰਭੂ ਜੀ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਜੋ ਤੇਰਾ ਰੂਪ ਹੋ ਜਾਂਦਾ ਹੈ ਤੂੰ ਉਸ ਨੂੰ (ਆਪਣੇ ਵਿਚ) ਮਿਲਾ ਲੈਂਦਾ ਹੈਂ।
ਦੂਜੈ ਦੂਜੀ ਤਰਫ ਹੈ ਕੂੜਿ ਮਿਲੈ ਨ ਮਿਲਿਆ ਜਾਇ ॥
Those caught in duality are on the side of duality; entrenched in falsehood, they cannot merge into the Lord.
ਜੋ ਮਨੁੱਖ ਮਾਇਆ ਵਿਚ ਲੱਗਾ ਹੋਇਆ ਹੈ ਉਸ ਦਾ (ਸੱਚ ਦੇ ਉਲਟ) ਦੂਜਾ ਪਾਸਾ ਹੈ (ਭਾਵ; ਉਹ ਦੂਜੇ ਪਾਸੇ, ਕੂੜ ਵਲ, ਜਾਂਦਾ ਹੈ; ਤੇ) ਕੂੜ ਦੀ ਰਾਹੀਂ (ਭਾਵ, ਕੂੜ ਵਿਚ ਲੱਗਿਆਂ) ਪ੍ਰਭੂ ਨਹੀਂ ਮਿਲਦਾ, ਪ੍ਰਭੂ ਨੂੰ ਮਿਲਿਆ ਨਹੀਂ ਜਾ ਸਕਦਾ। ਦੂਜੈ = (ਪ੍ਰਭੂ ਨੂੰ ਛੱਡ ਕੇ) ਹੋਰ ਵਿਚ ਲੱਗਿਆਂ। ਕੂੜਿ = ਕੂੜ ਵਿਚ ਲੱਗਿਆਂ, ਮਾਇਆ ਦੇ ਮੋਹ ਵਿਚ ਫਸਿਆਂ।
ਆਪੇ ਜੋੜਿ ਵਿਛੋੜਿਐ ਆਪੇ ਕੁਦਰਤਿ ਦੇਇ ਦਿਖਾਇ ॥
You Yourself unite, and You Yourself separate; You display Your Creative Omnipotence.
ਪ੍ਰਭੂ ਵਿਛੋੜੇ ਹੋਏ ਜੀਵ ਨੂੰ ਭੀ ਆਪ ਹੀ (ਆਪਣੇ ਚਰਨਾਂ ਵਿਚ) ਜੋੜਦਾ ਹੈ, ਆਪ ਹੀ ਆਪਣੀ ਇਹ ਵਡਿਆਈ ਵਿਖਾਂਦਾ ਹੈ। ਵਿਛੋੜਿਐ = ਵਿਛੋੜੇ ਹੋਏ ਨੂੰ।
ਮੋਹੁ ਸੋਗੁ ਵਿਜੋਗੁ ਹੈ ਪੂਰਬਿ ਲਿਖਿਆ ਕਮਾਇ ॥
Attachment brings the sorrow of separation; the mortal acts in accordance with pre-ordained destiny.
(ਕੂੜ ਵਿਚ ਲੱਗੇ ਬੰਦੇ ਨੂੰ) ਮੋਹ ਚਿੰਤਾ ਵਿਛੋੜਾ ਵਿਆਪਦਾ ਹੈ ਉਹ (ਮੁੜ) ਉਹੀ ਕੰਮ ਕਰਦਾ ਜਾਂਦਾ ਹੈ ਜੋ ਪਿਛਲੇ ਕੀਤੇ ਅਨੁਸਾਰ (ਉਸ ਦੇ ਮੱਥੇ ਉਤੇ) ਲਿਖਿਆ ਹੈ; ਪੂਰਬਿ = ਪਿਛਲੇ ਸਮੇ ਵਿਚ।
ਹਉ ਬਲਿਹਾਰੀ ਤਿਨ ਕਉ ਜੋ ਹਰਿ ਚਰਣੀ ਰਹੈ ਲਿਵ ਲਾਇ ॥
I am a sacrifice to those who remain lovingly attached to the Lord's Feet.
ਜਿਹੜੇ ਮਨੁੱਖ ਪ੍ਰਭੂ ਦੇ ਚਰਨਾਂ ਵਿਚ ਸੁਰਤ ਜੋੜਿ ਰੱਖਦੇ ਹਨ, ਮੈਂ ਉਹਨਾਂ ਤੋਂ ਸਦਕੇ ਹਾਂ;
ਜਿਉ ਜਲ ਮਹਿ ਕਮਲੁ ਅਲਿਪਤੁ ਹੈ ਐਸੀ ਬਣਤ ਬਣਾਇ ॥
They are like the lotus which remains detached, floating upon the water.
ਪ੍ਰਭੂ ਨੇ ਅਜੇਹੀ ਬਣਤਰ ਬਣਾ ਰੱਖੀ ਹੈ (ਕਿ ਉਸ ਦੇ ਚਰਨਾਂ ਵਿਚ ਜੁੜਨ ਵਾਲੇ ਇਉਂ ਜਗਤ ਵਿਚ ਨਿਰਲੇਪ ਰਹਿੰਦੇ ਹਨ) ਜਿਵੇਂ ਪਾਣੀ ਵਿਚ ਕਉਲ ਫੁੱਲ ਅਛੋਹ ਰਹਿੰਦਾ ਹੈ।
ਸੇ ਸੁਖੀਏ ਸਦਾ ਸੋਹਣੇ ਜਿਨੑ ਵਿਚਹੁ ਆਪੁ ਗਵਾਇ ॥
They are peaceful and beautiful forever; they eradicate self-conceit from within.
ਜੋ ਮਨੁੱਖ ਆਪਣੇ ਅੰਦਰੋਂ ਆਪਾ-ਭਾਵ ਗਵਾਂਦੇ ਹਨ ਉਹ ਸਦਾ ਸੁਖੀ ਰਹਿੰਦੇ ਹਨ ਤੇ ਸੋਹਣੇ ਲੱਗਦੇ ਹਨ (ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ)।
ਤਿਨੑ ਸੋਗੁ ਵਿਜੋਗੁ ਕਦੇ ਨਹੀ ਜੋ ਹਰਿ ਕੈ ਅੰਕਿ ਸਮਾਇ ॥੭॥
They never suffer sorrow or separation; they are merged in the Being of the Lord. ||7||
ਜੋ ਪ੍ਰਭੂ ਦੀ ਗੋਦ ਵਿੱਚ ਟਿਕੇ ਰਹਿੰਦੇ ਹਨ ਉਹਨਾਂ ਨੂੰ ਕਦੇ ਚਿੰਤਾ ਤੇ ਵਿਛੋੜਾ ਵਿਆਪਦਾ ਨਹੀਂ ॥੭॥ ਅੰਕਿ = ਗੋਦ ਵਿਚ।ਸਮਾਇ = ਲੀਨ ॥੭॥