ਘਟੰਤ ਰੂਪੰ ਘਟੰਤ ਦੀਪੰ ਘਟੰਤ ਰਵਿ ਸਸੀਅਰ ਨਖੵਤ੍ਰ ਗਗਨੰ ॥
Beauty fades away, islands fade away, the sun, moon, stars and sky fade away.
ਰੂਪ ਨਾਸਵੰਤ ਹੈ, (ਸੱਤੇ) ਦੀਪ ਨਾਸਵੰਤ ਹਨ, ਸੂਰਜ ਚੰਦ੍ਰਮਾ ਤਾਰੇ ਆਕਾਸ਼ ਨਾਸਵੰਤ ਹਨ, ਘਟੰਤ = ਘਟਦੇ ਹਨ, ਨਾਸ ਹੋ ਜਾਂਦੇ ਹਨ। ਦੀਪੰ = ਜਜ਼ੀਰੇ (द्वीप)। ਰਵਿ = ਸੂਰਜ (रवि)। ਸਸੀਅਰ = ਚੰਦ੍ਰਮਾ (शशधर = moon)। ਨਖ੍ਯ੍ਯਤ੍ਰ = ਤਾਰੇ (नर्क्षात्रं)। ਗਗਨੰ = ਆਕਾਸ਼।
ਘਟੰਤ ਬਸੁਧਾ ਗਿਰਿ ਤਰ ਸਿਖੰਡੰ ॥
The earth, mountains, forests and lands fade away.
ਧਰਤੀ ਉਚੇ ਉਚੇ ਪਹਾੜ ਤੇ ਰੁੱਖ ਨਾਸਵੰਤ ਹਨ, ਘਟੰਤ = ਘਟਦੇ ਹਨ, ਨਾਸ ਹੋ ਜਾਂਦੇ ਹਨ। ਬਸੁਧਾ = ਧਰਤੀ (वसुधा)। ਗਿਰਿ = ਪਹਾੜ (गिरि)। ਤਰ = ਰੁੱਖ (तरु)। ਸਿਖੰਡੰ = ਉੱਚੀ ਚੋਟੀ ਵਾਲੇ।
ਘਟੰਤ ਲਲਨਾ ਸੁਤ ਭ੍ਰਾਤ ਹੀਤੰ ॥
One's spouse, children, siblings and loved friends fade away.
ਇਸਤ੍ਰੀ ਪੁਤ੍ਰ, ਭਰਾ ਤੇ ਸਨਬੰਧੀ ਨਾਸਵੰਤ ਹਨ, ਘਟੰਤ = ਘਟਦੇ ਹਨ, ਨਾਸ ਹੋ ਜਾਂਦੇ ਹਨ। ਲਲਨਾ = ਇਸਤ੍ਰੀ (ललना)।
ਘਟੰਤ ਕਨਿਕ ਮਾਨਿਕ ਮਾਇਆ ਸ੍ਵਰੂਪੰ ॥
Gold and jewels and the incomparable beauty of Maya fade away.
ਸੋਨਾ ਮੋਤੀ ਮਾਇਆ ਦੇ ਸਾਰੇ ਸਰੂਪ ਨਾਸਵੰਤ ਹਨ। ਘਟੰਤ = ਘਟਦੇ ਹਨ, ਨਾਸ ਹੋ ਜਾਂਦੇ ਹਨ। ਕਨਿਕ = ਸੋਨਾ। ਮਾਨਿਕ = ਮੋਤੀ।
ਨਹ ਘਟੰਤ ਕੇਵਲ ਗੋਪਾਲ ਅਚੁਤ ॥
Only the Eternal, Unchanging Lord does not fade away.
ਕੇਵਲ ਅਬਿਨਾਸੀ ਗੋਪਾਲ ਪ੍ਰਭੂ ਨਾਸਵੰਤ ਨਹੀਂ ਹੈ, ਘਟੰਤ = ਘਟਦੇ ਹਨ, ਨਾਸ ਹੋ ਜਾਂਦੇ ਹਨ।
ਅਸਥਿਰੰ ਨਾਨਕ ਸਾਧ ਜਨ ॥੯॥
O Nanak, only the humble Saints are steady and stable forever. ||9||
ਅਤੇ ਹੇ ਨਾਨਕ! ਉਸ ਦੀ ਸਾਧ ਸੰਗਤ ਭੀ ਸਦਾ-ਥਿਰ ਹੈ ॥੯॥