ਨਹ ਬਿਲੰਬ ਧਰਮੰ ਬਿਲੰਬ ਪਾਪੰ ॥
Do not delay in practicing righteousness; delay in committing sins.
ਧਰਮ ਕਮਾਣ ਵਲੋਂ ਢਿੱਲ ਨਾਹ ਕਰਨੀ, ਪਾਪਾਂ ਵਲੋਂ ਢਿੱਲ ਕਰਨੀ, ਬਿਲੰਬ = ਦੇਰ, ਢਿੱਲ (विलम्ब)।
ਦ੍ਰਿੜੰਤ ਨਾਮੰ ਤਜੰਤ ਲੋਭੰ ॥
Implant the Naam, the Name of the Lord, within yourself, and abandon greed.
ਨਾਮ (ਹਿਰਦੇ ਵਿਚ) ਦ੍ਰਿੜ ਕਰਨਾ ਅਤੇ ਲੋਭ ਤਿਆਗਣਾ, ਦ੍ਰਿੜੰਤ = ਦ੍ਰਿੜ ਕਰਨਾ, ਮਨ ਵਿਚ ਟਿਕਾਣਾ, ਜਪਣਾ। ਤਜੰਤ = ਤਿਆਗਣਾ।
ਸਰਣਿ ਸੰਤੰ ਕਿਲਬਿਖ ਨਾਸੰ ਪ੍ਰਾਪਤੰ ਧਰਮ ਲਖੵਿਣ ॥
In the Sanctuary of the Saints, the sins are erased. The character of righteousness is received by that person,
ਸੰਤਾਂ ਦੀ ਸਰਨ ਜਾ ਕੇ ਪਾਪਾਂ ਦਾ ਨਾਸ ਕਰਨਾ- ਧਰਮ ਦੇ ਇਹ ਲੱਛਣ- ਕਿਲਬਿਖ = ਪਾਪ (किल्विषां)। ਲਖ੍ਯ੍ਯਿਣ = ਲੱਖਣ (लक्षण)।
ਨਾਨਕ ਜਿਹ ਸੁਪ੍ਰਸੰਨ ਮਾਧਵਹ ॥੧੦॥
O Nanak, with whom the Lord is pleased and satisfied. ||10||
ਹੇ ਨਾਨਕ! ਉਸ ਮਨੁੱਖ ਨੂੰ ਪ੍ਰਾਪਤ ਹੁੰਦੇ ਹਨ ਜਿਸ ਉਤੇ ਪਰਮਾਤਮਾ ਮੇਹਰ ਕਰਦਾ ਹੈ ॥੧੦॥ ਜਿਹ = ਜਿਸ ਉਤੇ। ਮਾਧਵਹ = ਮਾਇਆ ਦਾ ਧਵ, ਮਾਇਆ ਦਾ ਪਤੀ, ਪਰਮਾਤਮਾ (माधव) ॥੧੦॥