ਮਿਰਤ ਮੋਹੰ ਅਲਪ ਬੁਧੵੰ ਰਚੰਤਿ ਬਨਿਤਾ ਬਿਨੋਦ ਸਾਹੰ ॥
The person of shallow understanding is dying in emotional attachment; he is engrossed in pursuits of pleasure with his wife.
ਹੋਛੀ ਮੱਤ ਵਾਲਾ ਮਨੁੱਖ ਨਾਸਵੰਤ ਪਦਾਰਥਾਂ ਦੇ ਮੋਹ ਵਿਚ ਲੀਨ ਰਹਿੰਦਾ ਹੈ, ਇਸਤ੍ਰੀ ਦੇ ਕਲੋਲ ਤੇ ਚਾਵਾਂ ਵਿਚ ਮਸਤ ਰਹਿੰਦਾ ਹੈ। ਮਿਰਤ = ਨਾਸਵੰਤ ਪਦਾਰਥ। ਅਲਪ = ਥੋੜੀ (अल्प)। ਅਲਪ ਬੁਧ੍ਯ੍ਯੰ = ਹੋਛੀ ਮੱਤ ਵਾਲਾ ਮਨੁੱਖ। ਰਚੰਤਿ = ਰਚਿਆ ਰਹਿੰਦਾ ਹੈ, ਮਸਤ ਰਹਿੰਦਾ ਹੈ। ਬਿਨੋਦ = ਕਲੋਲ (विनोद = amusement)। ਸਾਹੰ = ਉਤਸ਼ਾਹ, ਚਾਉ।
ਜੌਬਨ ਬਹਿਕ੍ਰਮ ਕਨਿਕ ਕੁੰਡਲਹ ॥
With youthful beauty and golden earrings,
ਜੁਆਨੀ, ਤਾਕਤ, ਸੋਨੇ ਦੇ ਕੁੰਡਲ (ਆਦਿਕ), ਜੌਬਨ = ਜੁਆਨੀ (यौवनं)। ਬਹਿਕ੍ਰਮ = ਬਲ (बहिष्त्रत्र्म)।
ਬਚਿਤ੍ਰ ਮੰਦਿਰ ਸੋਭੰਤਿ ਬਸਤ੍ਰਾ ਇਤੵੰਤ ਮਾਇਆ ਬੵਾਪਿਤੰ ॥
wondrous mansions, decorations and clothes - this is how Maya clings to him.
ਰੰਗਾ-ਰੰਗ ਦੇ ਮਹਲ-ਮਾੜੀਆਂ, ਸੋਹਣੇ ਬਸਤ੍ਰ-ਇਹਨਾਂ ਤਰੀਕਿਆਂ ਨਾਲ ਉਸ ਨੂੰ ਮਾਇਆ ਵਿਆਪਦੀ ਹੈ (ਆਪਣਾ ਪ੍ਰਭਾਵ ਪਾਂਦੀ ਹੈ)। ਬਚਿਤ੍ਰ = ਕਿਸਮ ਕਿਸਮ ਦੇ। ਬਸਤ੍ਰਾ = ਕਪੜੇ। ਇਤ੍ਯ੍ਯੰਤ = ਇਸ ਤਰ੍ਹਾਂ। ਬ੍ਯ੍ਯਾਪਿਤੰ = ਪ੍ਰਭਾਵ ਪਾਂਦੀ ਹੈ।
ਹੇ ਅਚੁਤ ਸਰਣਿ ਸੰਤ ਨਾਨਕ ਭੋ ਭਗਵਾਨਏ ਨਮਹ ॥੧੧॥
O Eternal, Unchanging, Benevolent Lord God, O Sanctuary of the Saints, Nanak humbly bows to You. ||11||
ਨਾਨਕ (ਆਖਦਾ ਹੈ) ਹੇ ਅਬਿਨਾਸ਼ੀ! ਹੇ ਸੰਤਾਂ ਦੇ ਸਹਾਰੇ! ਹੇ ਭਗਵਾਨ! ਤੈਨੂੰ ਸਾਡੀ ਨਮਸਕਾਰ ਹੈ (ਤੂੰ ਹੀ ਮਾਇਆ ਦੇ ਪ੍ਰਭਾਵ ਤੋਂ ਬਚਾਣ ਵਾਲਾ ਹੈਂ) ॥੧੧॥ ਭੋ = ਹੇ! ਭਗਵਾਨਏ = ਭਗਵਾਨ ਨੂੰ। ਨਮਹ = ਨਮਸਕਾਰ ॥੧੧॥