ਜਨਮੰ ਤ ਮਰਣੰ ਹਰਖੰ ਤ ਸੋਗੰ ਭੋਗੰ ਤ ਰੋਗੰ ॥
If there is birth, then there is death. If there is pleasure, then there is pain. If there is enjoyment, then there is disease.
(ਜਿਥੇ) ਜਨਮ ਹੈ (ਉਥੇ) ਮੌਤ ਭੀ ਹੈ, ਖ਼ੁਸ਼ੀ ਹੈ ਤਾਂ ਗ਼ਮੀ ਭੀ ਹੈ, (ਮਾਇਕ ਪਦਾਰਥਾਂ ਦੇ) ਭੋਗ ਹਨ ਤਾਂ (ਉਹਨਾਂ ਤੋਂ ਉਪਜਦੇ) ਰੋਗ ਭੀ ਹਨ। ਹਰਖੰ = ਖ਼ੁਸ਼ੀ, ਆਨੰਦ (हर्ष)। ਸੋਗੰ = ਚਿੰਤਾ (शोक)।
ਊਚੰ ਤ ਨੀਚੰ ਨਾਨੑਾ ਸੁ ਮੂਚੰ ॥
If there is high, then there is low. If there is small, then there is great.
ਜਿਥੇ ਉੱਚਾ-ਪਨ ਹੈ, ਉਥੇ ਨੀਵਾਂ-ਪਨ ਭੀ ਆ ਜਾਂਦਾ ਹੈ, ਜਿਥੇ ਗ਼ਰੀਬੀ ਹੈ, ਉਥੇ ਵਡੱਪਣ ਭੀ ਆ ਸਕਦਾ ਹੈ। ਤ = ਤੇ, ਭੀ। ਨਾਨ੍ਹ੍ਹਾ = ਨਿੱਕਾ। ਮੂਚੰ = ਵੱਡਾ।
ਰਾਜੰ ਤ ਮਾਨੰ ਅਭਿਮਾਨੰ ਤ ਹੀਨੰ ॥
If there is power, then there is pride. If there is egotistical pride, then there will be a fall.
ਜਿਥੇ ਰਾਜ ਹੈ, ਉਥੇ ਅਹੰਕਾਰ ਭੀ ਹੈ, ਜਿਥੇ ਅਹੰਕਾਰ ਹੈ, ਉਥੇ ਨਿਰਾਦਰੀ ਭੀ ਹੈ। ਤ = ਤੇ, ਭੀ। ਹੀਨੰ = ਹੀਨਤਾ, ਨਿਰਾਦਰੀ।
ਪ੍ਰਵਿਰਤਿ ਮਾਰਗੰ ਵਰਤੰਤਿ ਬਿਨਾਸਨੰ ॥
Engrossed in worldly ways, one is ruined.
ਸੋ ਦੁਨੀਆ ਦੇ ਰਸਤੇ ਵਿਚ ਹਰੇਕ ਚੀਜ਼ ਦਾ ਅੰਤ (ਭੀ) ਹੈ। ਮਾਰਗੰ = ਰਸਤਾ (मार्ग)। ਪ੍ਰਵਿਰਤਿ ਮਾਰਗ = ਦੁਨੀਆ ਵਿਚ ਪਰਵਿਰਤ ਹੋਣ ਦਾ ਰਸਤਾ।
ਗੋਬਿੰਦ ਭਜਨ ਸਾਧ ਸੰਗੇਣ ਅਸਥਿਰੰ ਨਾਨਕ ਭਗਵੰਤ ਭਜਨਾਸਨੰ ॥੧੨॥
Meditating and vibrating on the Lord of the Universe in the Company of the Holy, you shall become steady and stable. Nanak vibrates and meditates on the Lord God. ||12||
ਸਦਾ-ਥਿਰ ਰਹਿਣ ਵਾਲੀ ਪਰਮਾਤਮਾ ਦੀ ਭਗਤੀ ਹੀ ਹੈ ਜੋ ਸਾਧ ਸੰਗਤ (ਦੇ ਆਸਰੇ ਕੀਤੀ ਜਾ ਸਕਦੀ ਹੈ)। (ਇਸ ਵਾਸਤੇ) ਹੇ ਨਾਨਕ! ਭਗਵਾਨ ਦੇ ਭਜਨ ਦਾ ਭੋਜਨ (ਆਪਣੀ ਜਿੰਦ ਨੂੰ ਦੇਹ) ॥੧੨॥ ਅਸਥਿਰੰ = ਸਦਾ ਕਾਇਮ ਰਹਿਣ ਵਾਲਾ। ਭਜਨਾਸਨੰ = ਭਜਨ-ਅਸਨ, ਭਜਨ ਦਾ ਭੋਜਨ (ਅਸਨ = ਭੋਜਨ) (अश् = to eat) ॥੧੨॥