ਕਿਰਪੰਤ ਹਰੀਅੰ ਮਤਿ ਤਤੁ ਗਿਆਨੰ ॥
By the Grace of God, genuine understanding comes to the mind.
ਜਿਥੇ ਪਰਮਾਤਮਾ ਦੀ ਕਿਰਪਾ ਹੋਵੇ ਉਥੇ ਮਨੁੱਖ ਦੀ ਅਕਲ ਨੂੰ ਸਹੀ ਜੀਵਨ ਦੀ ਸੂਝ ਆ ਜਾਂਦੀ ਹੈ, ਕਿਰਪੰਤ = ਕਿਰਪਾ (कृपा)। ਹਰੀਅੰ = ਹਰੀ, ਪਰਮਾਤਮਾ (हरि)।ਤਤੁ ਗਿਆਨ = ਅਸਲੀਅਤ ਦੀ ਸਮਝ, ਸਹੀ ਆਤਮਕ ਜੀਵਨ ਦੀ ਸੂਝ।
ਬਿਗਸੀਧੵਿ ਬੁਧਾ ਕੁਸਲ ਥਾਨੰ ॥
The intellect blossoms forth, and one finds a place in the realm of celestial bliss.
(ਅਜੇਹੀ ਬੁੱਧੀ) ਸੁਖ ਦਾ ਟਿਕਾਣਾ ਬਣ ਜਾਂਦੀ ਹੈ, (ਅਜੇਹੀ ਬੁੱਧੀ ਵਾਲੇ) ਗਿਆਨਵਾਨ ਲੋਕ ਸਦਾ ਖਿੜੇ ਰਹਿੰਦੇ ਹਨ। ਬਿਗਸੀਧ੍ਯ੍ਯਿ = ਖਿੜੇ ਰਹਿੰਦੇ ਹਨ। ਬੁਧਾ = ਗਿਆਨਵਾਨ ਲੋਕ (बुध)।ਕੁਸਲ = ਸੁਖ, ਆਨੰਦ।
ਬਸੵਿੰਤ ਰਿਖਿਅੰ ਤਿਆਗਿ ਮਾਨੰ ॥
The senses are brought under control, and pride is abandoned.
ਮਾਣ ਤਿਆਗਣ ਕਰ ਕੇ ਉਹਨਾਂ ਦੇ ਇੰਦ੍ਰੇ ਵੱਸ ਵਿਚ ਰਹਿੰਦੇ ਹਨ, ਬਸ੍ਯ੍ਯਿੰਤ = ਵੱਸ ਵਿਚ। ਰਿਖਿਅੰ = ਇੰਦ੍ਰੇ (हृषकं)।ਤਿਆਗਿ = ਤਿਆਗ ਕੇ।
ਸੀਤਲੰਤ ਰਿਦਯੰ ਦ੍ਰਿੜੁ ਸੰਤ ਗਿਆਨੰ ॥
The heart is cooled and soothed, and the wisdom of the Saints is implanted within.
ਉਹਨਾਂ ਦਾ ਹਿਰਦਾ (ਸਦਾ) ਸੀਤਲ ਰਹਿੰਦਾ ਹੈ, ਇਹ ਸ਼ਾਂਤੀ ਵਾਲਾ ਗਿਆਨ ਉਹਨਾਂ ਦੇ ਅੰਦਰ ਪੱਕਾ ਰਹਿੰਦਾ ਹੈ। ਦ੍ਰਿੜੁ = ਪੱਕਾ ਕਰ। ਸੰਤ = ਸ਼ਾਂਤੀ ਦੇਣ ਵਾਲੀ। ਗਿਆਨੰ = ਆਤਮਕ ਜੀਵਨ ਦੀ ਸੂਝ।
ਰਹੰਤ ਜਨਮੰ ਹਰਿ ਦਰਸ ਲੀਣਾ ॥
Reincarnation is ended, and the Blessed Vision of the Lord's Darshan is obtained.
ਪਰਮਾਤਮਾ ਦੇ ਦੀਦਾਰ ਵਿਚ ਮਸਤ ਅਜੇਹੇ ਬੰਦਿਆਂ ਦਾ ਜਨਮ (-ਮਰਨ) ਮੁੱਕ ਜਾਂਦਾ ਹੈ, ਰਹੰਤ = ਰਹਿ ਜਾਂਦਾ ਹੈ, ਮੁੱਕ ਜਾਂਦਾ ਹੈ। ਲੀਣਾ = ਮਸਤ।
ਬਾਜੰਤ ਨਾਨਕ ਸਬਦ ਬੀਣਾਂ ॥੧੩॥
O Nanak, the musical instrument of the Word of the Shabad vibrates and resounds within. ||13||
ਹੇ ਨਾਨਕ! ਉਹਨਾਂ ਦੇ ਅੰਦਰ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਦੇ ਵਾਜੇ (ਸਦਾ) ਵੱਜਦੇ ਹਨ ॥੧੩॥ ਬਾਜੰਤ = ਵੱਜਦਾ ਹੈ। ਬੀਣਾਂ = ਵਾਜਾ ॥੧੩॥