ਕਹੰਤ ਬੇਦਾ ਗੁਣੰਤ ਗੁਨੀਆ ਸੁਣੰਤ ਬਾਲਾ ਬਹੁ ਬਿਧਿ ਪ੍ਰਕਾਰਾ ॥
The Vedas preach and recount God's Glories; people hear them by various ways and means.
ਜੋ ਕੁਝ ਵੇਦ ਆਖਦੇ ਹਨ, ਉਸ ਨੂੰ ਵਿਦਵਾਨ ਮਨੁੱਖ ਕਈ ਢੰਗਾਂ ਤਰੀਕਿਆਂ ਨਾਲ ਵਿਚਾਰਦੇ ਹਨ, ਤੇ (ਉਹਨਾਂ ਦੇ) ਵਿਦਿਆਰਥੀ ਸੁਣਦੇ ਹਨ। ਕਹੰਤ = ਕਹਿੰਦੇ ਹਨ। ਗੁਣੰਤ = ਵਿਚਾਰਦੇ ਹਨ। ਗੁਨੀਆ = ਵਿਚਾਰਵਾਨ ਮਨੁੱਖ। ਬਾਲਾ = ਬਾਲਕ, ਵਿਦਿਆਰਥੀ। ਬਹੁ ਬਿਧਿ = ਕਈ ਤਰੀਕਿਆਂ ਨਾਲ। ਬਹੁ ਪ੍ਰਕਾਰਾ = ਕਈ ਕਿਸਮਾਂ ਦੇ।
ਦ੍ਰਿੜੰਤ ਸੁਬਿਦਿਆ ਹਰਿ ਹਰਿ ਕ੍ਰਿਪਾਲਾ ॥
The Merciful Lord, Har, Har, implants spiritual wisdom within.
ਪਰ ਜਿਨ੍ਹਾਂ ਉਤੇ ਪਰਮਾਤਮਾ ਦੀ ਕਿਰਪਾ ਹੋਵੇ, ਉਹ (ਪਰਮਾਤਮਾ ਦੇ ਸਿਮਰਨ ਦੀ) ਸ੍ਰੇਸ਼ਟ ਵਿਦਿਆ ਨੂੰ (ਆਪਣੇ ਹਿਰਦੇ ਵਿਚ) ਦ੍ਰਿੜ ਕਰਦੇ ਹਨ। ਸੁਬਿਦਿਆ = ਸ੍ਰੇਸ਼ਟ ਵਿਦਿਆ।
ਨਾਮ ਦਾਨੁ ਜਾਚੰਤ ਨਾਨਕ ਦੈਨਹਾਰ ਗੁਰ ਗੋਪਾਲਾ ॥੧੪॥
Nanak begs for the Gift of the Naam, the Name of the Lord. The Guru is the Great Giver, the Lord of the World. ||14||
ਹੇ ਨਾਨਕ! ਉਹ ਵਡਭਾਗੀ ਮਨੁੱਖ ਦੇਵਣਹਾਰ ਗੁਰੂ ਪਰਮਾਤਮਾ ਤੋਂ (ਸਦਾ) ਨਾਮਿ ਦੀ ਦਾਤ ਹੀ ਮੰਗਦੇ ਹਨ ॥੧੪॥ ਜਾਚੰਤ = ਮੰਗਦੇ ਹਨ (याचान्त)। ਦੈਨਹਾਰ = ਦੇਣ ਵਾਲਾ ॥੧੪॥