ਨਹ ਚਿੰਤਾ ਮਾਤ ਪਿਤ ਭ੍ਰਾਤਹ ਨਹ ਚਿੰਤਾ ਕਛੁ ਲੋਕ ਕਹ ॥
Do not worry so much about your mother, father and siblings. Do not worry so much about other people.
ਮਾਂ ਪਿਉ ਭਰਾ ਇਹਨਾਂ ਵਾਸਤੇ ਚਿੰਤਾ ਕਰਨੀ ਵਿਅਰਥ ਹੈ, ਚਿੰਤਾ = (ਪਾਲਣ ਦਾ) ਫ਼ਿਕਰ। ਪਿਤ = ਪਿਤਾ। ਭ੍ਰਾਤਹ = ਭਰਾਵਾਂ ਦੀ। ਲੋਕ-ਕਹ = ਲੋਕਾਂ ਦਾ।
ਨਹ ਚਿੰਤਾ ਬਨਿਤਾ ਸੁਤ ਮੀਤਹ ਪ੍ਰਵਿਰਤਿ ਮਾਇਆ ਸਨਬੰਧਨਹ ॥
Do not worry about your spouse, children and friends. You are obsessed with your involvements in Maya.
ਇਸਤ੍ਰੀ ਪੁੱਤਰ ਮਿੱਤਰ ਅਤੇ ਹੋਰ ਲੋਕ- ਜੋ ਮਾਇਆ ਵਿਚ ਪਰਵਿਰਤ ਹੋਣ ਕਰਕੇ (ਸਾਡੇ) ਸਨਬੰਧੀ ਹਨ, ਇਹਨਾਂ ਵਾਸਤੇ ਕਿਸੇ ਤਰ੍ਹਾਂ ਦੀ ਚਿੰਤਾ ਵਿਅਰਥ ਹੈ। ਬਨਿਤਾ = ਇਸਤ੍ਰੀ (वनिता)। ਸੁਤ = ਪੁੱਤਰ (सुत)। ਮੀਤਹ = ਮਿਤ੍ਰਾਂ ਦਾ।
ਦਇਆਲ ਏਕ ਭਗਵਾਨ ਪੁਰਖਹ ਨਾਨਕ ਸਰਬ ਜੀਅ ਪ੍ਰਤਿਪਾਲਕਹ ॥੧੫॥
The One Lord God is Kind and Compassionate, O Nanak. He is the Cherisher and Nurturer of all living beings. ||15||
ਹੇ ਨਾਨਕ! ਸਾਰੇ ਜੀਵਾਂ ਦਾ ਪਾਲਣ ਵਾਲਾ ਦਇਆ ਦਾ ਸਮੁੰਦਰ ਇਕ ਭਗਵਾਨ ਅਕਾਲ ਪੁਰਖ ਹੀ ਹੈ ॥੧੫॥ ਪ੍ਰਤਿਪਾਲਕਹ = ਪਾਲਣ ਵਾਲਾ ॥੧੫॥