ਅਨਿਤੵ ਵਿਤੰ ਅਨਿਤੵ ਚਿਤੰ ਅਨਿਤੵ ਆਸਾ ਬਹੁ ਬਿਧਿ ਪ੍ਰਕਾਰੰ

Wealth is temporary; conscious existence is temporary; hopes of all sorts are temporary.

ਧਨ ਨਿੱਤ ਰਹਿਣ ਵਾਲਾ ਨਹੀਂ ਹੈ, (ਇਸ ਵਾਸਤੇ ਧਨ ਦੀਆਂ) ਸੋਚਾਂ ਵਿਅਰਥ (ਉੱਦਮ) ਹੈ, ਅਤੇ ਧਨ ਦੀਆਂ ਕਈ ਕਿਸਮ ਦੀਆਂ ਆਸਾਂ (ਬਣਾਣੀਆਂ ਭੀ) ਵਿਅਰਥ ਹੈ। ਅਨਿਤ੍ਯ੍ਯ = ਅ-ਨਿਤ, ਨਿੱਤ ਨਾਹ ਰਹਿਣ ਵਾਲਾ, ਵਿਅਰਥ। ਵਿਤੰ = ਧਨ (वित्तं, ਵਿੱਤ)। ਚਿਤੰ = ਚਿੰਤਨ, ਸੋਚਣਾ।

ਅਨਿਤੵ ਹੇਤੰ ਅਹੰ ਬੰਧੰ ਭਰਮ ਮਾਇਆ ਮਲਨੰ ਬਿਕਾਰੰ

The bonds of love, attachment, egotism, doubt, Maya and the pollution of corruption are temporary.

ਨਿੱਤ ਨਾਹ ਰਹਿਣ ਵਾਲੇ ਪਦਾਰਥਾਂ ਦੇ ਮੋਹ ਦੇ ਕਾਰਨ ਹਉਮੈ ਦਾ ਬੱਧਾ ਜੀਵ ਮਾਇਆ ਦੀ ਖ਼ਾਤਰ ਭਟਕਦਾ ਹੈ, ਤੇ, ਮੈਲੇ ਮੰਦੇ ਕਰਮ ਕਰਦਾ ਹੈ। ਹੇਤੰ = ਮੋਹ। ਅਹੰ ਬੰਧੰ = ਅਹੰ ਦਾ ਬੱਧਾ, ਹਉਂ ਦਾ ਬੱਧਾ ਹੋਇਆ। ਮਲਨੰ = ਮੈਲੇ। ਬਿਕਾਰੰ = ਮੰਦੇ ਕਰਮ, ਪਾਪ।

ਫਿਰੰਤ ਜੋਨਿ ਅਨੇਕ ਜਠਰਾਗਨਿ ਨਹ ਸਿਮਰੰਤ ਮਲੀਣ ਬੁਧੵੰ

The mortal passes through the fire of the womb of reincarnation countless times. He does not remember the Lord in meditation; his understanding is polluted.

ਮੈਲੀ ਮੱਤ ਵਾਲਾ ਬੰਦਾ ਅਨੇਕਾਂ ਜੂਨਾਂ ਵਿਚ ਭੌਂਦਾ ਹੈ ਅਤੇ (ਮਾਂ ਦੇ) ਪੇਟ ਦੀ ਅੱਗ ਨੂੰ ਚੇਤੇ ਨਹੀਂ ਰੱਖਦਾ (ਜੋ ਜੂਨ ਵਿਚ ਪਿਆਂ ਸਹਾਰਨੀ ਪੈਂਦੀ ਹੈ)। ਜਠਰਾਗਨਿ = ਜਠਰ ਦੀ ਅਗਨਿ, ਪੇਟ ਦੀ ਅੱਗ। ਮਲੀਣ ਬੁਧ੍ਯ੍ਯੰ = ਮੈਲੀ ਮੱਤ ਵਾਲਾ।

ਹੇ ਗੋਬਿੰਦ ਕਰਤ ਮਇਆ ਨਾਨਕ ਪਤਿਤ ਉਧਾਰਣ ਸਾਧ ਸੰਗਮਹ ॥੧੬॥

O Lord of the Universe, when You grant Your Grace, even sinners are saved. Nanak dwells in the Saadh Sangat, the Company of the Holy. ||16||

ਨਾਨਕ (ਬੇਨਤੀ ਕਰਦਾ ਹੈ) ਹੇ ਗੋਬਿੰਦ! ਮੇਹਰ ਕਰ, ਤੇ ਜੀਵ ਨੂੰ ਸਾਧ ਸੰਗਤ ਬਖ਼ਸ਼ ਜਿਥੇ ਵਡੇ ਵਿਕਰਮੀ ਵੀ ਬਚ ਨਿਕਲਦੇ ਹਨ ॥੧੬॥ ਕਰਤ = ਕਰ। ਮਇਆ = ਮੇਹਰ (मयस = ਖ਼ੁਸ਼ੀ, ਪ੍ਰਸੰਨਤਾ)।ਪਤਿਤ = ਵੱਡੇ ਵਿਕਰਮੀ (पतित), (ਵਿਕਾਰਾਂ ਵਿਚ) ਡਿੱਗੇ ਹੋਏ (पत् = to fall) ॥੧੬॥