ਟੇਢੀ ਪਾਗ ਟੇਢੇ ਚਲੇ ਲਾਗੇ ਬੀਰੇ ਖਾਨ ॥
Your turban is crooked, and you walk crooked; and now you have started chewing betel leaves.
(ਅਹੰਕਾਰ ਵਿਚ) ਵਿੰਗੀ ਪੱਗ ਬੰਨ੍ਹਦਾ ਹੈ, ਆਕੜ ਕੇ ਤੁਰਦਾ ਹੈ, ਪਾਨ ਦੇ ਬੀੜੇ ਖਾਂਦਾ ਹੈ, ਟੇਢੀ = ਵਿੰਗੀ। ਚਲੇ = ਤੁਰਦੇ ਹਨ। ਬੀਰੇ = ਪਾਨ ਦੇ ਬੀੜੇ। ਖਾਨ ਲਾਗੇ = ਖਾਣ ਲੱਗਦੇ ਹਨ, ਖਾਣ ਵਿਚ ਮਸਤ ਹਨ।
ਭਾਉ ਭਗਤਿ ਸਿਉ ਕਾਜੁ ਨ ਕਛੂਐ ਮੇਰੋ ਕਾਮੁ ਦੀਵਾਨ ॥੧॥
You have no use at all for loving devotional worship; you say you have business in court. ||1||
(ਤੇ ਆਖਦਾ ਹੈ ਕਿ) ਮੇਰਾ ਕੰਮ ਹੈ ਹਕੂਮਤ ਕਰਨੀ, ਪਰਮਾਤਮਾ ਨਾਲ ਪਿਆਰ ਜਾਂ ਪ੍ਰਭੂ ਦੀ ਭਗਤੀ ਦੀ ਮੈਨੂੰ ਕੋਈ ਲੋੜ ਨਹੀਂ ॥੧॥ ਭਾਉ = ਪਿਆਰ। ਸਿਉ = ਨਾਲ। ਕਛੂਐ ਕਾਜੁ ਨ = ਕੋਈ ਕੰਮ ਨਹੀਂ, ਕੋਈ ਲੋੜ ਨਹੀਂ। ਦੀਵਾਨ = ਕਚਹਿਰੀ, ਹਕੂਮਤ ॥੧॥
ਰਾਮੁ ਬਿਸਾਰਿਓ ਹੈ ਅਭਿਮਾਨਿ ॥
In your egotistical pride, you have forgotten the Lord.
ਮਨੁੱਖ ਅਹੰਕਾਰ ਵਿਚ (ਆ ਕੇ) ਪਰਮਾਤਮਾ ਨੂੰ ਭੁਲਾ ਦੇਂਦਾ ਹੈ। ਅਭਿਮਾਨਿ = ਅਹੰਕਾਰ ਵਿਚ।
ਕਨਿਕ ਕਾਮਨੀ ਮਹਾ ਸੁੰਦਰੀ ਪੇਖਿ ਪੇਖਿ ਸਚੁ ਮਾਨਿ ॥੧॥ ਰਹਾਉ ॥
Gazing upon your gold, and your very beautiful wife, you believe that they are permanent. ||1||Pause||
ਸੋਨਾ ਤੇ ਬੜੀ ਸੁਹਣੀ ਇਸਤ੍ਰੀ ਵੇਖ ਵੇਖ ਕੇ ਇਹ ਮੰਨ ਬੈਠਦਾ ਹੈ ਕਿ ਇਹ ਸਦਾ ਰਹਿਣ ਵਾਲੇ ਹਨ ॥੧॥ ਰਹਾਉ ॥ ਕਨਿਕ = ਸੋਨਾ। ਕਾਮਨੀ = ਇਸਤ੍ਰੀ। ਮਹਾ = ਬੜੀ। ਪੇਖਿ = ਵੇਖ ਕੇ। ਸਚੁ = ਸਦਾ ਟਿਕੇ ਰਹਿਣ ਵਾਲੇ। ਮਾਨਿ = ਮਾਨੈ, ਮੰਨਦਾ ਹੈ, ਸਮਝਦਾ ਹੈ ॥੧॥ ਰਹਾਉ ॥
ਲਾਲਚ ਝੂਠ ਬਿਕਾਰ ਮਹਾ ਮਦ ਇਹ ਬਿਧਿ ਅਉਧ ਬਿਹਾਨਿ ॥
You are engrossed in greed, falsehood, corruption and great arrogance. Your life is passing away.
(ਮਾਇਆ ਦਾ) ਲਾਲਚ, ਝੂਠ, ਵਿਕਾਰ, ਬੜਾ ਅਹੰਕਾਰ-ਇਹਨੀਂ ਗੱਲੀਂ ਹੀ (ਸਾਰੀ) ਉਮਰ ਗੁਜ਼ਰ ਜਾਂਦੀ ਹੈ। ਮਦ = ਅਹੰਕਾਰ। ਇਹ ਬਿਧਿ = ਇਹਨੀਂ ਢੰਗੀਂ, ਇਹਨਾਂ ਤਰੀਕਿਆਂ ਨਾਲ। ਅਉਧ = ਉਮਰ। ਬਿਹਾਨਿ = ਗੁਜ਼ਰਦੀ ਹੈ, ਬੀਤਦੀ ਹੈ।
ਕਹਿ ਕਬੀਰ ਅੰਤ ਕੀ ਬੇਰ ਆਇ ਲਾਗੋ ਕਾਲੁ ਨਿਦਾਨਿ ॥੨॥੫॥
Says Kabeer, at the very last moment, death will come and seize you, you fool! ||2||5||
ਕਬੀਰ ਆਖਦਾ ਹੈ ਕਿ ਆਖ਼ਰ ਉਮਰ ਮੁੱਕਣ ਤੇ ਮੌਤ (ਸਿਰ ਤੇ) ਆ ਹੀ ਅੱਪੜਦੀ ਹੈ ॥੨॥੫॥ ਕਹਿ = ਕਹੇ, ਆਖਦਾ ਹੈ। ਬੇਰ = ਸਮੇ। ਆਇ ਲਾਗੋ = ਆ ਅੱਪੜਦਾ ਹੈ। ਕਾਲੁ = ਮੌਤ। ਨਿਦਾਨਿ = ਓੜਕ ਨੂੰ ॥੨॥੫॥