ਚਾਰਿ ਦਿਨ ਅਪਨੀ ਨਉਬਤਿ ਚਲੇ ਬਜਾਇ ॥
The mortal beats the drum for a few days, and then he must depart.
ਮਨੁੱਖ (ਜੇ ਰਾਜਾ ਭੀ ਬਣ ਜਾਏ ਤਾਂ ਭੀ) ਥੋੜ੍ਹੇ ਹੀ ਦਿਨ ਰਾਜ ਮਾਣ ਕੇ ਇੱਥੋਂ) ਤੁਰ ਪੈਂਦਾ ਹੈ। ਨਉਬਤਿ ਬਜਾਇ = ਹਕੂਮਤ ਦਾ ਨਗਾਰਾ ਵਜਾ ਕੇ, ਹਕੂਮਤ ਕਰ ਕੇ। ਚਲੇ = ਤੁਰ ਪਏ।
ਇਤਨਕੁ ਖਟੀਆ ਗਠੀਆ ਮਟੀਆ ਸੰਗਿ ਨ ਕਛੁ ਲੈ ਜਾਇ ॥੧॥ ਰਹਾਉ ॥
With so much wealth and cash and buried treasure, still, he cannot take anything with him. ||1||Pause||
ਜੇ ਇਤਨਾ ਧਨ ਭੀ ਜੋੜ ਲਏ ਕਿ ਗੰਢਾਂ ਬੰਨ੍ਹ ਲਏ, ਜ਼ਮੀਨ ਵਿਚ ਦੱਬ ਰੱਖੇ, ਤਾਂ ਭੀ ਕੋਈ ਚੀਜ਼ (ਅੰਤ ਵੇਲੇ ਜੀਵ ਦੇ) ਨਾਲ ਨਹੀਂ ਜਾਂਦੀ ॥੧॥ ਰਹਾਉ ॥ ਇਤਨਕੁ ਖਟੀਆ = ਮਾਇਆ ਇਤਨੀ ਕਮਾਈ। ਗਠੀਆ = ਗੰਢਾਂ ਬੰਨ੍ਹ ਲਈਆਂ। ਮਟੀਆ = ਮਿੱਟੀ ਵਿਚ (ਦੱਬ ਰੱਖੀ) ॥੧॥ ਰਹਾਉ ॥
ਦਿਹਰੀ ਬੈਠੀ ਮਿਹਰੀ ਰੋਵੈ ਦੁਆਰੈ ਲਉ ਸੰਗਿ ਮਾਇ ॥
Sitting on the threshhold, his wife weeps and wails; his mother accompanies him to the outer gate.
(ਜਦੋਂ ਮਰ ਜਾਂਦਾ ਹੈ ਤਾਂ) ਘਰ ਦੀ ਦਲੀਜ਼ ਉੱਤੇ ਬੈਠੀ ਵਹੁਟੀ ਰੋਂਦੀ ਹੈ, ਬਾਹਰਲੇ ਬੂਹੇ ਤਕ ਉਸ ਦੀ ਮਾਂ (ਉਸ ਦੇ ਮੁਰਦਾ ਸਰੀਰ ਦਾ) ਸਾਥ ਕਰਦੀ ਹੈ, ਦਿਹਰੀ = ਦਲੀਜ਼। ਮਿਹਰੀ = ਮਹਿਲੀ, ਵਹੁਟੀ। ਦੁਆਰੈ = ਬਾਹਰਲੇ ਦਰਵਾਜ਼ੇ ਤਕ। ਮਾਇ = ਮਾਂ।
ਮਰਹਟ ਲਗਿ ਸਭੁ ਲੋਗੁ ਕੁਟੰਬੁ ਮਿਲਿ ਹੰਸੁ ਇਕੇਲਾ ਜਾਇ ॥੧॥
All the people and relatives together go to the crematorium, but the swan-soul must go home all alone. ||1||
ਮਸਾਣਾਂ ਤਕ ਹੋਰ ਲੋਕ ਤੇ ਪਰਵਾਰ ਦੇ ਬੰਦੇ ਜਾਂਦੇ ਹਨ। ਪਰ ਜਿੰਦ ਇਕੱਲੀ ਹੀ ਜਾਂਦੀ ਹੈ ॥੧॥ ਮਰਹਟ = ਮਰਘਟ, ਮਸਾਣ। ਹੰਸੁ = ਜਿੰਦ ॥੧॥
ਵੈ ਸੁਤ ਵੈ ਬਿਤ ਵੈ ਪੁਰ ਪਾਟਨ ਬਹੁਰਿ ਨ ਦੇਖੈ ਆਇ ॥
Those children, that wealth, that city and town - he shall not come to see them again.
ਉਹ (ਆਪਣੇ) ਪੁੱਤਰ, ਧਨ, ਨਗਰ ਸ਼ਹਿਰ ਮੁੜ ਕਦੇ ਆ ਕੇ ਨਹੀਂ ਵੇਖ ਸਕਦਾ। ਵੈ = ਉਹ। ਬਿਤ = ਧਨ। ਪੁਰ = ਨਗਰ। ਪਾਟਨ = ਸ਼ਹਿਰ। ਬਹੁਰਿ = ਫਿਰ ਕਦੇ। ਆਇ = ਆ ਕੇ।
ਕਹਤੁ ਕਬੀਰੁ ਰਾਮੁ ਕੀ ਨ ਸਿਮਰਹੁ ਜਨਮੁ ਅਕਾਰਥੁ ਜਾਇ ॥੨॥੬॥
Says Kabeer, why do you not meditate on the Lord? Your life is uselessly slipping away! ||2||6||
ਕਬੀਰ ਆਖਦਾ ਹੈ ਕਿ ਪਰਮਾਤਮਾ ਦਾ ਸਿਮਰਨ ਕਿਉਂ ਨਹੀਂ ਕਰਦਾ? (ਸਿਮਰਨ ਤੋਂ ਬਿਨਾ) ਜੀਵਨ ਵਿਅਰਥ ਚਲਾ ਜਾਂਦਾ ਹੈ ॥੨॥੬॥ ਕੀ ਨ = ਕਿਉਂ ਨਹੀਂ? ਅਕਾਰਥ = ਵਿਅਰਥ ॥੨॥੬॥