ਦੋਹਰਾ

Dohira

ਦੋਹਰਾ:

ਰਾਜਾ ਰਨਥੰਭੌਰ ਕੋ ਜਾ ਕੋ ਪ੍ਰਬਲ ਪ੍ਰਤਾਪ

Raja Ranthambhaur was very auspicious ruler.

ਰਨਥੰਭੌਰ ਦਾ ਬੜੇ ਪ੍ਰਤਾਪ ਵਾਲਾ ਰਾਜਾ ਸੀ

ਰਾਵ ਰੰਕ ਜਾ ਕੋ ਸਦਾ ਨਿਸ ਦਿਨ ਜਾਪਹਿ ਜਾਪ ॥੧॥

All, the rich and the poor, revered him.(1)

ਜਿਸ ਦਾ ਅਮੀਰ ਗ਼ਰੀਬ ਰਾਤ ਦਿਨ ਜਾਪ ਜਪਦੇ ਰਹਿੰਦੇ ਸਨ ॥੧॥

ਰੰਗ ਰਾਇ ਤਾ ਕੀ ਤ੍ਰਿਯਾ ਅਤਿ ਜੋਬਨ ਤਿਹ ਅੰਗ

Rang Raae was his wife, who was at the prime of her youth.

ਰੰਗ ਰਾਇ ਉਸ ਦੀ ਪਤਨੀ ਸੀ ਜੋ ਬਹੁਤ ਜੋਬਨਵਤੀ ਸੀ।

ਰਾਜਾ ਕੌ ਪ︀ਯਾਰੀ ਰਹੈ ਜਿਹ ਲਖਿ ਲਜੈ ਅਨੰਗ ॥੨॥

Raja loved her exceptionally as, even, the Cupid was ashamed of facing her.(2)

ਉਹ ਰਾਜੇ ਨੂੰ ਪਿਆਰੀ ਸੀ। ਉਸ ਨੂੰ ਵੇਖ ਕੇ ਕਾਮ ਦੇਵ ਵੀ ਲਜਾਉਂਦਾ ਸੀ ॥੨॥

ਏਕ ਦਿਵਸ ਤਿਹ ਰਾਵ ਨੈ ਸੁਭ ਉਪਬਨ ਮੈ ਜਾਇ

One day Raja went to the jungle,

ਇਕ ਸ਼ੁਭ ਦਿਨ ਰਾਜੇ ਨੇ ਬਾਗ਼ ਵਿਚ ਜਾ ਕੇ

ਰੰਗ ਰਾਇ ਸੁਤ ਮਾਨਿ ਕੈ ਲੀਨੀ ਕੰਠ ਲਗਾਇ ॥੩॥

And embraced Rang Raae and hugged her lovingly.(3)

ਰੰਗ ਰਾਇ ਨੂੰ ਸੁਤੀ ਹੋਈ ਸਮਝ ਕੇ ਗਲੇ ਨਾਲ ਲਗਾ ਲਿਆ ॥੩॥

ਰੰਗ ਰਾਇ ਸੌ ਰਾਇ ਤਬ ਐਸੇ ਕਹੀ ਬਨਾਇ

Raja said to Rang Raae like this,

ਰਾਜੇ ਨੇ ਰੰਗ ਰਾਇ ਨੂੰ ਤਦ ਇਸ ਤਰ੍ਹਾਂ ਕਿਹਾ

ਜ︀ਯੋ ਇਸਤ੍ਰੀ ਦ੍ਵੈ ਮੈ ਗਹੀ ਤੋਹਿ ਨਰ ਗਹਿ ਜਾਇ ॥੪॥

‘The way I have subdued two women, you could not overpower two men.(4)

ਕਿ ਜਿਸ ਤਰ੍ਹਾਂ ਮੈਂ ਦੋ ਇਸਤਰੀਆਂ ਨੂੰ ਵਸ ਵਿਚ ਕੀਤਾ ਹੋਇਆ ਹੈ, (ਉਸ ਤਰ੍ਹਾਂ) ਤੂੰ (ਦੋ) ਮਰਦਾਂ ਨੂੰ ਵਸ ਵਿਚ ਨਹੀਂ ਕਰ ਸਕਦੀ ॥੪॥