ਸਲੋਕੁ

Salok:

ਸਲੋਕ।

ਡੰਡਉਤਿ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ

I bow down, and fall to the ground in humble adoration, countless times, to the All-powerful Lord, who possesses all powers.

ਹੇ ਸਾਰੀਆਂ ਤਾਕਤਾਂ ਰੱਖਣ ਵਾਲੇ ਪ੍ਰਭੂ! ਮੈਂ ਅਨੇਕਾਂ ਵਾਰੀ ਤੈਨੂੰ ਨਮਸਕਾਰ ਕਰਦਾ ਹਾਂ। ਕਲਾ = ਤਾਕਤ।

ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰਿ ਹਥ ॥੧॥

Please protect me, and save me from wandering, God. Reach out and give Nanak Your Hand. ||1||

ਹੇ ਨਾਨਕ! (ਇਉਂ ਅਰਦਾਸ ਕਰ-) ਮੈਨੂੰ ਮਾਇਆ ਦੇ ਮੋਹ ਵਿਚ ਥਿੜਕਣ ਤੋਂ ਆਪਣਾ ਹੱਥ ਦੇ ਕੇ ਬਚਾ ਲੈ ॥੧॥ ਤੇ = ਤੋਂ ।ਦੇ ਕਰਿ = ਦੇ ਕੇ ॥੧॥